ਭਗਤ ਨਾਮਦੇਵ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਸ਼੍ਰੋਮਣੀ ਭਗਤ ਨਾਮਦੇਵ ਦਾ 755ਵਾਂ ਪ੍ਰਕਾਸ਼ ਉਤਸਵ ਸੰਤ ਨਾਮਦੇਵ ਭਵਨ ਵਿਖੇ ਮਨਾਇਆ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਵਾਮੀ ਸ਼ਾਂਤਾਨੰਦ ਨੇ ਸ਼ਿਰਕਤ ਕੀਤੀ ਤੇ ਭਗਤ ਨਾਮਦੇਵ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਰੌਸ਼ਨੀ ਪਾਈ। ਸਵਾਮੀ ਸ਼ਾਂਤਾਨੰਦ ਨੇ ਕਿਹਾ...
ਸ਼੍ਰੋਮਣੀ ਭਗਤ ਨਾਮਦੇਵ ਦਾ 755ਵਾਂ ਪ੍ਰਕਾਸ਼ ਉਤਸਵ ਸੰਤ ਨਾਮਦੇਵ ਭਵਨ ਵਿਖੇ ਮਨਾਇਆ ਗਿਆ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਵਾਮੀ ਸ਼ਾਂਤਾਨੰਦ ਨੇ ਸ਼ਿਰਕਤ ਕੀਤੀ ਤੇ ਭਗਤ ਨਾਮਦੇਵ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਰੌਸ਼ਨੀ ਪਾਈ। ਸਵਾਮੀ ਸ਼ਾਂਤਾਨੰਦ ਨੇ ਕਿਹਾ ਕਿ ਭਗਤ ਜੀ ਆਪਣੇ ਜੀਵਨ ਕਾਲ ’ਚ ਹੱਥੀ ਕਿਰਤ ਕਰਦਿਆਂ ਅਕਾਲ ਪੁਰਖ ਦਾ ਨਾਂ ਵੀ ਜਪਦੇ ਰਹੇ, ਇਸੇ ਤਰ੍ਹਾਂ ਮਨੁੱਖ ਨੂੰ ਘਰੇਲੂ ਕੰਮਕਾਜ ਕਰਦਿਆਂ ਆਪਣਾ ਚਿੱਤ, ਨਿਰੰਜਨ ਨਾਲ ਜੋੜ ਕੇ ਰੱਖਣਾ ਚਾਹੀਦਾ। ਡਾ. ਇਕਬਾਲ ਕੌਰ, ਸਾਬਕਾ ਚੇਅਰਪਰਸਨ ਸੰਤ ਨਾਮਦੇਵ ਚੇਅਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਨੇ ਸੰਤ ਨਾਮਦੇਵ ਜੀ ਦੀ ਰਚਨਾ ’ਤੇ ਚਾਨਣਾ ਪਾਇਆ। ਡਾ. ਜਸਬੀਰ ਸਿੰਘ ਨੇ ਭਗਤ ਜੀ ਦੇ ਜੀਵਨ ਕਾਲ ਨੂੰ ਬਿਆਨਿਆ। ਇਸ ਮੌਕੇ ਪ੍ਰਸਿੱਧ ਕਲਾਕਾਰ ਜਤਿੰਦਰ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਾਗੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕੀਰਤਨ ਉਪਰੰਤ ਭਾਈ ਰਣਜੀਤ ਸਿੰਘ ਨੇ ਕਥਾ ਰਾਹੀਂ ਭਗਤ ਜੀ ਦੇ ਜੀਵਨ ਨਾਲ ਸਾਂਝ ਪੁਆਈ। ਪ੍ਰਧਾਨ ਮਨੋਹਰ ਲਾਲ ਨੇ ਮਹਿਮਾਨਾਂ ਦਾ ਨਾਲ ਸਨਮਾਨ ਕੀਤਾ।

