ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਾ ਬੈਂਕ ਮੁਲਾਜ਼ਮ ਹਵਾਈ ਅੱਡੇ ਤੋਂ ਕਾਬੂ
ਕਾਹਨੂੰਵਾਨ ਦੇ ਐੱਚ. ਡੀ. ਐੱਫ਼. ਸੀ. ਬੈਂਕ ਦੇ ਖਾਤਾ ਧਾਰਕਾਂ ਨਾਲ ਠੱਗੀ ਮਾਰਨ ਵਾਲਾ ਬੈਂਕ ਮੁਲਾਜ਼ਮ ਅੱਜ ਦਿੱਲੀ ਹਵਾਈ ਅੱਡੇ ਉੱਤੇ ਪੁਲੀਸ ਦੇ ਕਾਬੂ ਆ ਗਿਆ ਹੈ। ਪੀੜਤ ਬੂੜ ਸਿੰਘ ਅਤੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਰਜਿਤ ਘੰਗਲਾ ਵਾਸੀ...
Advertisement
ਕਾਹਨੂੰਵਾਨ ਦੇ ਐੱਚ. ਡੀ. ਐੱਫ਼. ਸੀ. ਬੈਂਕ ਦੇ ਖਾਤਾ ਧਾਰਕਾਂ ਨਾਲ ਠੱਗੀ ਮਾਰਨ ਵਾਲਾ ਬੈਂਕ ਮੁਲਾਜ਼ਮ ਅੱਜ ਦਿੱਲੀ ਹਵਾਈ ਅੱਡੇ ਉੱਤੇ ਪੁਲੀਸ ਦੇ ਕਾਬੂ ਆ ਗਿਆ ਹੈ। ਪੀੜਤ ਬੂੜ ਸਿੰਘ ਅਤੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਰਜਿਤ ਘੰਗਲਾ ਵਾਸੀ ਪਿੰਡ ਢੋਲੋਵਾਲ ਪਹਾੜੋ ਚੱਕ, ਤਹਿਸੀਲ ਤੇ ਜ਼ਿਲ੍ਹਾ ਪਠਾਨਕੋਟ ਕਾਹਨੂੰਵਾਨ ਵਿਚ ਐੱਚ. ਡੀ. ਐੱਫ਼. ਸੀ. ਬੈਂਕ ਵਿੱਚ ਮੁਲਾਜ਼ਮ ਸੀ। ਉਸ ਵੱਲੋਂ ਬੂੜ ਸਿੰਘ ਵਾਸੀ ਕਾਹਨੂੰਵਾਨ ਅਤੇ ਹੋਰ ਖਾਤਾ ਧਾਰਕਾਂ ਨਾਲ 15 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਸੀ। ਉਸ ਖ਼ਿਲਾਫ਼ ਕੇਸ ਦਰਜ ਸੀ। ਉਹ ਚੋਰੀ ਛੁਪੇ ਵਿਦੇਸ਼ ਜਾਣ ਦੀ ਤਾਕ ਵਿੱਚ ਸੀ ਜਦੋਂ ਦਿੱਲੀ ਹਵਾਈ ਅੱਡੇ ’ਤੇ ਪੁਲੀਸ ਵਲੋਂ ਕਾਬੂ ਕਰ ਲਿਆ ਗਿਆ। ਪੁਲੀਸ ਟੀਮ ਅੱਜ ਸ਼ਾਮ ਤੱਕ ਮੁਲਜ਼ਮ ਨੂੰ ਲੈ ਕੇ ਪਹੁੰਚ ਜਾਵੇਗੀ। ਥਾਣਾ ਮੁਖੀ ਨੇ ਕਿਹਾ ਕਿ ਉਸ ਦਾ ਪੁਲੀਸ ਰਿਮਾਂਡ ਲੈਣ ਬਾਅਦ ਤਫ਼ਤੀਸ਼ ਕੀਤੀ ਜਾਵੇਗੀ।
Advertisement
Advertisement
×