ਅਧਿਆਪਕ ਨੂੰ ਲੁੱਟਣ ਦੀ ਕੋਸ਼ਿਸ਼
ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਅਧਿਆਪਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਪਿੰਡ ਕਿਸ਼ਨਗੜ੍ਹ ਤਹਿਸੀਲ ਨਿਹਾਲ ਸਿੰਘ ਵਾਲਾ (ਮੋਗਾ) ਦਾ ਨਿਰਮਲ ਸਿੰਘ ਸਰਕਾਰੀ ਹਾਈ ਸਕੂਲ ਲਸੂੜੀ ਬਲਾਕ ਸ਼ਾਹਕੋਟ ਇਕ (ਜਲੰਧਰ) ’ਚ ਪੰਜਾਬੀ ਅਧਿਆਪਕ ਵਜੋਂ ਤਾਇਨਾਤ ਹੈ। ਸਕੂਲ ਤੋਂ...
Advertisement
ਤਿੰਨ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਅਧਿਆਪਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਪਿੰਡ ਕਿਸ਼ਨਗੜ੍ਹ ਤਹਿਸੀਲ ਨਿਹਾਲ ਸਿੰਘ ਵਾਲਾ (ਮੋਗਾ) ਦਾ ਨਿਰਮਲ ਸਿੰਘ ਸਰਕਾਰੀ ਹਾਈ ਸਕੂਲ ਲਸੂੜੀ ਬਲਾਕ ਸ਼ਾਹਕੋਟ ਇਕ (ਜਲੰਧਰ) ’ਚ ਪੰਜਾਬੀ ਅਧਿਆਪਕ ਵਜੋਂ ਤਾਇਨਾਤ ਹੈ। ਸਕੂਲ ਤੋਂ ਛੁੱਟੀ ਮਗਰੋਂ ਜਦੋਂ ਉਹ ਮੋਟਰਸਾਈਕਲ ’ਤੇ ਸ਼ਾਹਕੋਟ ਵੱਲ ਆਉਂਦਿਆਂ ਪਿੰਡ ਮਈਂਵਾਲ ਅਰਾਈਆਂ ਨੇੜੇ ਪੁੱਜਾ ਤਾਂ ਮੋਟਰਸਾਈਕਲ ਸਵਾਰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਦੇਸੀ ਕੱਟੇ ਨਾਲ ਡਰਾਉਂਦਿਆਂ ਉਸ ਕੋਲੋਂ ਨਕਦੀ ਤੇ ਹੋਰ ਕੀਮਤੀ ਸਮਾਨ ਲੁੱਟਣ ਦੀ ਕੋਸ਼ਿਸ਼ ਕੀਤ। ਹਾਲਾਂਕਿ ਇਸ ਦੌਰਾਨ ਪਿੱਛੇ ਤੋਂ ਇੱਕ ਕਾਰ ਆਉਣ ਕਾਰਨ ਉਹ ਡਰ ਕੇ ਫਰਾਰ ਹੋ ਗਏ। ਪੀੜਤ ਅਧਿਆਪਕ ਨੇ ਇਸ ਵਾਰਦਾਤ ਦੀ 112 ਨੰਬਰ ’ਤੇ ਪੁਲੀਸ ਨੂੰ ਦਿੱਤੀ।
Advertisement
Advertisement
×