ਨਸ਼ਾ ਖਰੀਦਣ ਲਈ ਪੈਸੇ ਨਾ ਦੇਣ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
ਜਲੰਧਰ: ਨਸ਼ਾ ਖਰੀਦਣ ਲਈ ਪੈਸੇ ਨਾ ਦੇਣ ’ਤੇ ਲੋਕਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ’ਚ ਸਾਹਮਣੇ ਆਇਆ ਹੈ। ਬਾਲਮੀਕਿ ਗੇਟ ਨੇੜੇ ਨਸ਼ੇੜੀ ਦਾਊ ਨੇ ਨਸ਼ੇ ਲਈ ਭਰਤ ਤੋਂ ਪੈਸੇ ਮੰਗੇ। ਜਦੋਂ ਭਾਰਤ ਨੇ...
Advertisement
ਜਲੰਧਰ: ਨਸ਼ਾ ਖਰੀਦਣ ਲਈ ਪੈਸੇ ਨਾ ਦੇਣ ’ਤੇ ਲੋਕਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ’ਚ ਸਾਹਮਣੇ ਆਇਆ ਹੈ। ਬਾਲਮੀਕਿ ਗੇਟ ਨੇੜੇ ਨਸ਼ੇੜੀ ਦਾਊ ਨੇ ਨਸ਼ੇ ਲਈ ਭਰਤ ਤੋਂ ਪੈਸੇ ਮੰਗੇ। ਜਦੋਂ ਭਾਰਤ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦਾਊ ਨੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ। ਦਾਤਰ ਦੇ ਹਮਲੇ ਕਾਰਨ ਭਰਤ ਦੇ ਸਿਰ ’ਤੇ ਡੂੰਘੇ ਜ਼ਖਮ ਹੋਏ ਹਨ ਅਤੇ ਡਾਕਟਰਾਂ ਨੇ ਉਸ ਦੇ ਸਿਰ ’ਤੇ ਟਾਂਕੇ ਲਗਾਏ ਹਨ। ਦਾਊ ’ਤੇ ਜਦੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਰਿਹਾ ਸੀ ਤਾਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਦੇਖ ਕੇ ਫੜ ਲਿਆ। ਲੋਕਾਂ ਨੇ ਨਸ਼ੇੜੀ ਦਾਊ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਉਸ ਨੂੰ ਵੀ ਸੱਟਾਂ ਲੱਗੀਆਂ ਹਨ। ਹਮਲੇ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਸਿਵਲ ਹਸਪਤਾਲ ਪਹੁੰਚ ਕੇ ਦਾਊ ਨੂੰ ਗ੍ਰਿਫ਼ਤਾਰ ਕਰ ਲਿਆ। ਲੋਕਾਂ ਦਾ ਕਹਿਣਾ ਹੈ ਕਿ ਉਸ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। -ਪੱਤਰ ਪ੍ਰੇਰਕ
Advertisement
Advertisement
×