ਝਬਾਲ ਰੋਡ ਜਲਦੀ ਮੁਕੰਮਲ ਕਰਨ ਦਾ ਭਰੋਸਾ
ਵਿਧਾਇਕ ਡਾ. ਅਜੈ ਗੁਪਤਾ ਨੇ ਅੱਜ ਗੇਟ ਖਜ਼ਾਨਾ ਤੋਂ ਇੱਬਨ ਕਲਾ ਤੱਕ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ। ਵਿਧਾਇਕ ਨੇ ਕਿਹਾ ਕਿ ਇਸ ਇਤਿਹਾਸਕ ਝਬਾਲ ਰੋਡ ’ਤੇ ਕੰਮ ਅਗਲੇ 20 ਦਿਨਾਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਇਹ ਸੜਕ ਲੰਬੇ...
Advertisement
ਵਿਧਾਇਕ ਡਾ. ਅਜੈ ਗੁਪਤਾ ਨੇ ਅੱਜ ਗੇਟ ਖਜ਼ਾਨਾ ਤੋਂ ਇੱਬਨ ਕਲਾ ਤੱਕ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ। ਵਿਧਾਇਕ ਨੇ ਕਿਹਾ ਕਿ ਇਸ ਇਤਿਹਾਸਕ ਝਬਾਲ ਰੋਡ ’ਤੇ ਕੰਮ ਅਗਲੇ 20 ਦਿਨਾਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ। ਇਹ ਸੜਕ ਲੰਬੇ ਸਮੇਂ ਤੋਂ ਖਰਾਬ ਪਈ ਸੀ। ਇਹ ਸੜਕ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਸਥਾਨ, ਪਹੁਵਿੰਡ, ਗੁਰਦੁਆਰਾ ਬੁੱਢਾ ਸਾਹਿਬ ਅਤੇ ਰਾਧਾ ਸਵਾਮੀ ਆਸ਼ਰਮ ਨੂੰ ਜਾਂਦੀ ਹੈ। ਇਸ ਸੜਕ `ਤੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਯਾਤਰਾ ਕਰਦੇ ਹਨ। ਇਹ ਸੜਕ 7.5 ਕਰੋੜ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਵਿਧਾਇਕ ਡਾ. ਅਜੇ ਗੁਪਤਾ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਇਸ ਸੜਕ ਦਾ ਨਿਰਮਾਣ ਕਾਰਜ਼ ਰੁਕ ਗਿਆ ਸੀ ਪਰ ਹੁਣ ਪ੍ਰੀਮਿਕਸ ਪਲਾਂਟ ਦੇ ਚਾਲੂ ਹੋਣ ਨਾਲ, ਸੜਕ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਗਈ ਹੈ।
Advertisement
Advertisement
×