ਅਜਨਾਲਾ ਮੰਡੀ ਵਿੱਚ ਬਾਸਮਤੀ ਦੀ ਆਮਦ
ਹੜ੍ਹਾਂ ਦੇ ਮੱਦੇਨਜ਼ਰ ਤਹਿਸੀਲ ਅਜਨਾਲਾ ਦੀ ਪ੍ਰਮੁੱਖ ਦਾਣਾ ਮੰਡੀ ਅਜਨਾਲਾ ਵਿੱਚ ਅੱਜ ਸਾਉਣੀ ਸੀਜ਼ਨ ਦੀ ਸ਼ੁਰੂਆਤ ਹੋ ਗਈ। ਇਥੇ ਆਈ ਬਾਸਮਤੀ ਦੀ ਫ਼ਸਲ ਦੀ ਖਰੀਦ ਵੱਖ-ਵੱਖ ਨਿੱਜੀ ਫਰਮਾਂ ਨੇ 3200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ। ਇਸ ਮੌਕੇ ਹਲਕਾ...
Advertisement
ਹੜ੍ਹਾਂ ਦੇ ਮੱਦੇਨਜ਼ਰ ਤਹਿਸੀਲ ਅਜਨਾਲਾ ਦੀ ਪ੍ਰਮੁੱਖ ਦਾਣਾ ਮੰਡੀ ਅਜਨਾਲਾ ਵਿੱਚ ਅੱਜ ਸਾਉਣੀ ਸੀਜ਼ਨ ਦੀ ਸ਼ੁਰੂਆਤ ਹੋ ਗਈ। ਇਥੇ ਆਈ ਬਾਸਮਤੀ ਦੀ ਫ਼ਸਲ ਦੀ ਖਰੀਦ ਵੱਖ-ਵੱਖ ਨਿੱਜੀ ਫਰਮਾਂ ਨੇ 3200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ। ਇਸ ਮੌਕੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਦਾਣਾ ਮੰਡੀ ਦਾ ਦੌਰਾ ਕੀਤਾ ਅਤੇ ਉਥੇ ਕਿਸਾਨਾਂ ਵਲੋਂ ਪਹਿਲੇ ਦਿਨ ਲਿਆਂਦੀ ਗਈ ਬਾਸਮਤੀ ਨੂੰ ਦੇਖਦਿਆਂ ਬੜੇ ਉਦਾਸ ਮਨ ਨਾਲ ਕਿਹਾ ਕਿ ਪਿਛਲੇ ਸਾਲ ਇੰਨਾਂ ਦਿਨਾਂ ਵਿੱਚ ਇਸ ਦਾਣਾ ਮੰਡੀ ਵਿੱਚ ਬਾਸਮਤੀ ਦੇ ਅੰਬਾਰ ਲੱਗੇ ਹੋਏ ਸੀ, ਪਰ ਇਸ ਵਾਰ ਕੁਦਰਤੀ ਮਾਰ ਕਰਕੇ ਅੱਜ ਇਸ ਮੰਡੀ ਵਿੱਚ ਬਹੁਤ ਘੱਟ ਬਾਸਮਤੀ ਪੁੱਜੀ ਹੈ। ਧਾਲੀਵਾਲ ਨੇ ਕਿਹਾ ਕਿ ਹੜ੍ਹਾਂ ਕਰਕੇ ਸਾਡੀ 30 ਹਜ਼ਾਰ ਏਕੜ ਝੋਨਾ ਖਰਾਬ ਹੋਇਆ ਹੈ, ਪਰ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ਼ 1600 ਕਰੋੜ ਦੀ ਨਿਗੂਣੀ ਜਿਹੀ ਮਦਦ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ।
Advertisement
Advertisement
×