ਸਥਾਨਕ ਪੁਲੀਸ ਨੇ ਚੋਰੀ ਦੇ ਮੋਟਰਸਾਈਕਲਾਂ ਅਤੇ ਸਮਾਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਤਲਵਾੜਾ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਜੱਗਾ ਰਾਮ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਟੀ ਪੁਆਇੰਟ ਮੇਨ ’ਤੇ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ। ਨਾਕੇਬੰਦੀ ਦੌਰਾਨ ਬਿਨਾਂ ਨੰਬਰੀ ਮੋਟਰਸਾਈਕਲ ਨੂੰ ਜਾਂਚ ਲਈ ਰੋਕਿਆ। ਮੋਟਰਸਾਈਕਲ ਪਿੱਛੇ ਰੱਖੇ ਪਲਾਸਟਿਕ ਦੇ ਬੋਰੇ ਦੀ ਜਾਂਚ ਕੀਤੀ। ਜਿਸ ਵਿੱਚੋਂ 10 ਸਰੀਏ ਦੇ ਰਿੰਗ ਬਰਾਮਦ ਕੀਤੇ। ਮੁਲਜ਼ਮ ਮੋਟਰਸਾਈਕਲ ਦਾ ਕੋਈ ਵੀ ਕਾਗਜ਼ ਪੱਤਰ ਪੇਸ਼ ਨਹੀਂ ਕਰ ਸਕਿਆ। ਮੁਲਜ਼ਮ ਦੀ ਪਛਾਣ ਰਿਤਿਕ ਉਰਫ਼ ਗੁੱਲੂ ਪੁੱਤਰ ਸੋਹਨ ਸਿੰਘ ਵਾਸੀ ਮਹੱਦਪੁਰ, ਥਾਣਾ ਹਾਜੀਪੁਰ ਵਜੋਂ ਹੋਈ ਹੈ। ਮੁੱਢਲੀ ਜਾਂਚ ’ਤੇ ਪੁਲੀਸ ਨੇ ਮੁਲਜ਼ਮ ਤੋਂ ਦੋ ਮੋਟਰਸਾਈਕਲ ਅਤੇ 10 ਸਰੀਏ ਦੇ ਰਿੰਗ ਬਰਾਮਦ ਕੀਤੇ ਹਨ। ਤਲਵਾੜਾ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।