ਅਨੀਸ਼ ਐੱਸਐੱਫਆਈ ਦਾ ਪ੍ਰਧਾਨ ਬਣਿਆ
ਪੱਤਰ ਪ੍ਰੇਰਕ
ਜਲੰਧਰ, 21 ਜੂਨ
ਇੱਥੇ ਅੱਜ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐਸ.ਐਫ.ਆਈ) ਪੰਜਾਬ ਤੇ ਚੰਡੀਗੜ੍ਹ ਦੀ ਸੂਬਾਈ ਕਾਨਫਰੰਸ ਸਥਾਨਕ ਭਾਈ ਰਤਨ ਸਿੰਘ ਮੈਮੋਰੀਅਲ ਬਿਲਡਿੰਗ ਵਿੱਚ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਜਥੇਬੰਦੀ ਦੀ ਸੂਬਾ ਪ੍ਰਧਾਨ ਸਾਥੀ ਅਨੀਸ਼ਾ ਮਲੇਰਕੋਟਲਾ ਅਤੇ ਸੂਬਾ ਸਕੱਤਰ ਸਾਥੀ ਜੀਵਨ ਕੁਮਾਰ ਚੰਡੀਗੜ੍ਹ ਚੁਣੇ ਗਏ।
ਇਸ ਮੌਕੇ 17 ਮੈਂਬਰੀ ਸੂਬਾ ਕਮੇਟੀ ਚੁਣੀ ਗਈ ਜਿਸ ਵਿੱਚ ਤਿੰਨ ਸੀਟਾਂ ਖਾਲੀ ਰੱਖੀਆਂ ਗਈਆਂ। ਕਾਨਫਰੰਸ ਦੀ ਪ੍ਰਧਾਨਗੀ ਅਨੀਸ਼ਾ ਮਲੇਰਕੋਟਲਾ ਅਤੇ ਜੀਵਨ ਕੁਮਾਰ ਚੰਡੀਗੜ੍ਹ ਨੇ ਕੀਤੀ। ਸ਼ੋਕ ਮਤਾ ਕੇਂਦਰੀ ਯੂਨੀਵਰਸਿਟੀ ਘੁੱਦਾ( ਬਠਿੰਡਾ) ਦੀ ਆਗੂ ਤੇ ਕੇਂਦਰੀ ਕਮੇਟੀ ਮੈਂਬਰ ਸਾਥੀ ਸ਼ਿਲਪਾ ਨੇ ਰੱਖਿਆ। ਡੈਲੀਗੇਟ ਹਾਊਸ ਨੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਝੰਡਾ ਲਹਿਰਾਉਣ ਦੀ ਰਸਮ ਸੂਬਾਈ ਕਨਵੀਨਰ ਮਾਨਵ ਮਾਨਸਾ ਨੇ ਕੀਤੀ। ਇਸ ਮੌਕੇ ’ਤੇ ਕੇਂਦਰੀ ਕਮੇਟੀ ਮੈਂਬਰ ਸਾਥੀ ਮਨਜੀਤ ਸਿੰਘ ਨੇ 17 ਮੈਂਬਰੀ ਨਵੀਂ ਸੂਬਾ ਕਮੇਟੀ ਦਾ ਪੈੱਨਲ ਪੇਸ਼ ਕੀਤਾ, ਜਿਸ ਵਿੱਚ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਪਟਿਆਲਾ, ਮੀਤ ਸਕੱਤਰ ਸ਼ਿਲਪਾ ਬਠਿੰਡਾ, ਸੂਬਾ ਸਕੱਤਰੇਤ ਮੈਂਬਰ ਮਾਨਵ ਮਾਨਸਾ ਤੋਂ ਇਲਾਵਾ ਹਰਪ੍ਰੀਤ ਕੌਰ ਜਲੰਧਰ, ਰੁਦਰ ਬਹਾਦਰ ਜਲੰਧਰ, ਹਰਮੀਤ ਸਿੰਘ ਤਰਨਤਾਰਨ , ਅੰਮ੍ਰਿਤ ਕੌਰ ਅੰਮ੍ਰਿਤਸਰ, ਜਤਿੰਦਰ ਕੁਮਾਰ ਪਟਿਆਲਾ , ਜਸਪ੍ਰੀਤ ਸਿੰਘ ਚੰਡੀਗੜ੍ਹ, ਦਿਲਾਵਰ ਸਿੰਘ ਗਰੇਵਾਲ, ਤਰੁਣਨੂਰ ਸਿੰਘ ਬੜੈਚ, ਰਾਧਿਕਾ ਰੋਪੜ ਸੂਬਾ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਕਾਨਫਰੰਸ ਵਿੱਚ ਜਥੇਬੰਦੀ ਦੀ ਕੋਜੀਕੋਡ (ਕੇਰਲਾ) ਵਿਖੇ 27-30 ਜੂਨ ਨੂੰ ਹੋ ਰਹੀ ਕੁੱਲ ਹਿੰਦ ਕਾਨਫਰੰਸ ਲਈ ਚਾਰ ਡੈਲੀਗੇਟਾਂ ਅਤੇ ਦੋ ਦਰਸ਼ਕਾਂ ਦੀ ਵੀ ਚੋਣ ਕੀਤੀ ਗਈ