ਇਥੋਂ ਦੇ ਵਿਸ਼ਵਕਰਮਾ ਮੰਦਰ ਬੰਗਾ ਰੋਡ ਵਿਖੇ ਵਿਸ਼ਵਕਰਮਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਵਿੱਚ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਮੋਹਿੰਦਰ ਭਗਤ ਪੁੱਜ ਕੇ ਨਤਮਸਤਕ ਹੋਏ ਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਿਲਪ ਦੇ ਦੇਵਤਾ ਵਲੋਂ ਦਿਖਾਏ ਰਸਤੇ ’ਤੇ ਚੱਲਣਾ ਸਮਾਜ ਤੇ ਰਾਜ ਦੇ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਰਾਹੀਂ ਸਵੈ ਰੁਜ਼ਗਾਰ ਨੂੰ ਪ੍ਰੋਤਸਾਹਿਤ ਕਰਕੇ ਬੇਰੁਜ਼ਗਾਰੀ ਨੂੰ ਘਟਾਇਆ ਜਾ ਸਕਦਾ ਹੈ। ਡਾ. ਰਾਜ ਕੁਮਾਰ ਚੱਬੇਵਾਲ ਨੇ ਬਾਬਾ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਡਾ. ਚੱਬੇਵਾਲ, ਹਰਭਜਨ ਸਿੰਘ ਈਟੀਓ ਤੇ ਮੋਹਿੰਦਰ ਭਗਤ ਵਲੋਂ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਬੰਗਾ ਰੋਡ ਵਾਲੀ ਸੜਕ 20 ਦਿਨਾਂ ’ਚ ਬਣ ਕੇ ਤਿਆਰ ਹੋ ਜਾਵੇਗੀ।
ਉੁਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਭਗਵਾਨ ਵਿਸ਼ਵਕਰਮਾ ਜੀ ਦਾ ਦਿਹਾੜਾ ਰਾਜ ਪੱਧਰ ’ਤੇ ਲੁਧਿਆਣਾ ਵਿਖੇ ਵਿਸ਼ੇਸ਼ ਸਮਾਰੋਹ ਰੂਪ ’ਚ ਮਨਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਫਗਵਾੜਾ ਦੇ ਇਸ ਸਦੀ ਤੋਂ ਵੱਧ ਪੁਰਾਣੇ ਮੰਦਰ ਵਿਖੇ ਨਤਮਸਤਕ ਹੋਣਾ ਉਹਨਾਂ ਲਈ ਵਡਭਾਗੀ ਪਲ ਹੈ। ਇਸ ਮੌਕੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਵੀ ਮੱਥਾ ਟੇਕਿਆ ਤੇ ਮੰਦਿਰ ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਰਾਮਗੜ੍ਹੀਆਂ ਐਜੂਕੇਸ਼ਨਲ ਇੰਸਟੀਚਿਊਟ ਦੇ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਸ਼ਾਮਿਲ ਹੋਏ ਤੇ ਝੰਡਾ ਲਹਿਰਾਉਣ ਦੀ ਰਸਮ ਸੰਤ ਮਹਿੰਦਰ ਸਿੰਘ ਮਣਕੂ ਕੈਨੇਡਾ ਵਾਲਿਆਂ ਨੇ ਕੀਤੀ ਤੇ ਸੁਆਗਤ ਕਮੇਟੀ ਦੀ ਪ੍ਰਧਾਨਗੀ ਮਨਜਿੰਦਰ ਸਿੰਘ ਸੀਹਰਾ ਗਲਫ਼ ਮੋਟਰਜ਼ ਵਿਰਕ ਨੇ ਕੀਤੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਬਾਬਾ ਵਿਸ਼ਵਕਰਮਾ ਜੀ ਦੀ ਜੀਵਨੀ ਨਾਲ ਸਬੰਧਿਤ ਸ਼ਬਦ ਗਾਇਨ ਕੀਤੇ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮਲਕੀਅਤ ਸਿੰਘ ਰਘਬੋਤਰਾ, ਬੰਟੀ ਵਾਲੀਆ, ਰਣਜੀਤ ਸਿੰਘ ਖੁਰਾਨਾ ਮੌਜੁਦ ਸਨ।
ਪਠਾਨਕੋਟ (ਐੱਨ ਪੀ ਧਵਨ): ਪੰਜਾਬ ਮਜ਼ਦੂਰ ਯੂਨੀਅਨ ਵੱਲੋਂ ਪ੍ਰਧਾਨ ਚਰਨ ਦਾਸ ਦੀ ਅਗਵਾਈ ਹੇਠ ਅੱਜ ਇੱਥੇ ਲੇਬਰ ਸ਼ੈੱਡ ਵਿਖੇ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਵਿੱਚ ਸਾਬਕਾ ਮੇਅਰ ਅਨਿਲ ਵਾਸੂਦੇਵਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ, ਜਦਕਿ ਯੂਨੀਅਨ ਦੇ ਚੇਅਰਮੈਨ ਜੀਵਨ ਲਾਲ ਅਤੇ ਨਗਰ ਨਿਗਮ ਦੇ ਕੌਂਸਲਰ ਰਾਕੇਸ਼ ਸੈਣੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਨੇ ਸਭਨਾਂ ਨੂੰ ਭਗਵਾਨ ਵਿਸ਼ਵਕਰਮਾ ਦਿਵਸ ਦੀ ਮੁਬਾਰਕਵਾਦ ਦਿੱਤੀ। ਉਨ੍ਹਾਂ ਸਾਰਿਆਂ ਨੂੰ ਭਗਵਾਨ ਵਿਸ਼ਵਕਰਮਾ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਸੋਹਨ ਲਾਲ, ਰਾਕੇਸ਼ ਕਾਸ਼ੀ, ਜੀਤ ਲਾਲ, ਰੂਪਲਾਲ, ਸੋਨੋ ਪ੍ਰਵੀਨ ਕੁਮਾਰ, ਪਵਨ ਕੁਮਾਰ ਅਤੇ ਪ੍ਰੇਮ ਕੁਮਾਰ ਵੀ ਹਾਜ਼ਰ ਸਨ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ, ਮਹਿਤਪੁਰ, ਨਵਾਂ ਕਿਲਾ, ਨੱਲ੍ਹ, ਮੱਲੀਆਂ ਕਲਾਂ ਤੇ ਖੁਰਦ ਅਤੇ ਉੱਗੀ ਵਿਚ ਸ਼ਰਧਾ ਤੇ ਉਤਸਾਹ ਨਾਲ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਇੱਥੋਂ ਦੇ ਵਿਸ਼ਵਕਰਮਾ ਭਵਨ ਵਿਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ। ਵਿਸ਼ਵਕਰਮਾ ਟੈਕਨੀਕਲ ਅਤੇ ਵੈਲਫੇਅਰ ਸੁਸਾਇਟੀ ਸ਼ਾਹਕੋਟ, ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਦੇਵਗੁਣ ਅਤੇ ਜਨਰਲ ਸਕੱਤਰ ਸੁਲਰਿੰਦ ਸਿੰਘ ਪਦਮ ਨੇ ਜੀ ਆਇਆਂ ਕਿਹਾ। ਭਾਈ ਮੇਜਰ ਸਿੰਘ ਬਾਜਵਾ ਦੇ ਢਾਡੀ ਜਥੇ ਨੇ ਸੰਗਤ ਨੂੰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀਆ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਕੌਂਸਲਰ ਬੂਟਾ ਸਿੰਘ ਕਲਸੀ, ਪਰਵੀਨ ਗਰੋਵਰ, ਸਤੀਸ਼ ਰਿਹਾਨ, ਡਾ. ਸੁਰਿੰਦਰ ਭੱਟੀ ਆਦਿ ਮੌਜੂਦ ਸਨ।
ਕਾਦੀਆਂ (ਮਕਬੂਲ ਅਹਿਮਦ): ਕਾਦੀਆਂ ਵਿੱਚ ਪੰਜਾਬ ਮਜ਼ਦੂਰ ਵਿਸ਼ਵਕਰਮਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਅਕਾਲੀ ਆਗੂ ਨਗਰ ਕੌਂਸਲ ਕਾਦੀਆਂ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਮਾਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਜ਼ਦੂਰਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜਰਨੈਲ ਸਿੰਘ ਮਾਹਲ, ਪ੍ਰੇਮ ਸਿੰਘ, ਦਿਤਾਰ ਸਿੰਘ ਪ੍ਰਧਾਨ ਮਜ਼ਦੂਰ ਨਿਰਮਾਣ ਯੂਨੀਅਨ, ਬਲਦੇਵ ਸਿੰਘ, ਕਿਰਪਾ ਸਿੰਘ ਮੱਲ੍ਹੀ, ਗੁਰਚਰਨ ਸਿੰਘ ਕਾਲਾ ਬਾਲਾ, ਰਛਪਾਲ ਸਿੰਘ ਵੜੈਚ, ਸ਼ਮਸ਼ੇਰ ਸਿੰਘ ਮੋਕਲ, ਜਗੀਰ ਸਿੰਘ ਤਲਵੰਡੀ ਝੁੰਗਲਾ, ਲਖਵਿੰਦਰ ਸਿੰਘ ਤਲਵੰਡੀ ਝੁੰਗਲਾ, ਜੋਗਾ ਸਿੰਘ, ਸੰਤੋਖ ਸਿੰਘ, ਅਜੀਤ ਸਿੰਘ, ਗੁਰਦਿਆਲ ਸਿੰਘ, ਬਚਿੰਤਰ ਸਿੰਘ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।
ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਬਾਬਾ ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ ਭੋਗਪੁਰ ਨੇ ਸੰਗਤ ਦੇ ਸਹਿਯੋਗ ਨਾਲ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਪਿਛਲੇ ਦੋ ਮਹੀਨੇ ਰੋਜ਼ਾਨਾ ਲਗਾਤਾਰ ਸ਼ਰਧਾਲੂਆਂ ਵਲੋਂ ਵਾਰੀ ਵਾਰੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਅਰਦਾਸ ਕਰਾਈ ਗਈ। ਭਾਈ ਮਹਿੰਦਰ ਸਿੰਘ ਦੇ ਕੀਰਤਨੀ ਜੱਥੇ, ਭਾਈ ਸਤਵਿੰਦਰ ਸਿੰਘ ਭੰਗੂ ਖੋਜਪੁਰ ਵਾਲੇ, ਭਾਈ ਮੰਗਲ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਪ੍ਰਗਟ ਸਿੰਘ ਦੇ ਕਵੀਸ਼ਰੀ ਜੱਥਿਆਂ, ਕਵੀ ਮਲਕੀਤ ਸਿੰਘ ਪਾਪੀ, ਕਵੀ ਹਰਨੇਕ ਸਿੰਘ ਨੇਕੀ ਅਤੇ ਮਿੱਲ ਕਲੋਨੀ ਵਾਲੀਆਂ ਬੀਬੀਆਂ ਨੇ ਕੀਰਤਨ ਅਤੇ ਬਾਬਾ ਵਿਸ਼ਵਕਰਮਾ ਜੀ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਅਤੇ ‘ਆਪ’ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ, ਸੀਨੀਅਰ ਕਾਂਗਰਸੀ ਆਗੂ ਅਸ਼ਵਨ ਭੱਲਾ ਨੇ ਵੀ ਸੰਗਤਾਂ ਨਾਲ ਹਾਜ਼ਰੀ ਲਵਾਈ। ਬਾਬਾ ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ ਨੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਰੋਪੇ ਦੇ ਸਨਮਾਨਿਤ ਕੀਤਾ। ਸਟੇਜ ਸੰਚਾਲਨ ਬਲਦੇਵ ਰਾਹੀ ਨੇ ਕੀਤਾ।

