ਐਬੂਲੈਂਸ ਤੇ ਐਕਟਿਵਾ ਦੀ ਟੱਕਰ, ਇੱਕ ਮੌਤ
ਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਬੱਸ ਅੱਡਾ ਟੌਂਸਾ ਦੇ ਸਾਹਮਣੇ ਐਂਬੂਲੈਂਸ ਅਤੇ ਐਕਟਿਵਾ ਸਕੂਟੀ ਦੀ ਟੱਕਰ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਗਈ। ਐੱਸ ਐੱਸ ਐੱਫ ਟੀਮ ਦੇ ਇੰਚਾਰਜ ਏ ਐੱਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਐਂਬੂਲੈਂਸ ਜਿਸ ਨੂੰ ਲਵਪ੍ਰੀਤ...
ਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਬੱਸ ਅੱਡਾ ਟੌਂਸਾ ਦੇ ਸਾਹਮਣੇ ਐਂਬੂਲੈਂਸ ਅਤੇ ਐਕਟਿਵਾ ਸਕੂਟੀ ਦੀ ਟੱਕਰ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਗਈ। ਐੱਸ ਐੱਸ ਐੱਫ ਟੀਮ ਦੇ ਇੰਚਾਰਜ ਏ ਐੱਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਐਂਬੂਲੈਂਸ ਜਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਹਰੀਪੁਰ ਰੂਪਨਗਰ ਚਲਾ ਰਿਹਾ ਸੀ ਜੋ ਬਲਾਚੌਰ ਵੱਲ ਤੋਂ ਰੂਪਨਗਰ ਵੱਲ ਜਾ ਰਹੀ ਸੀ। ਇਸੇ ਦੌਰਾਨ ਐਕਟਿਵਾ ਸਕੂਟੀ ਜਿਸ ਨੂੰ ਸੰਨੀ ਗੁਪਤਾ ਪੁੱਤਰ ਅਸ਼ੋਕ ਗੁਪਤਾ ਵਾਸੀ ਬਨਾਂ ਥਾਣਾ ਕਾਠਗੜ੍ਹ ਚਲਾ ਰਿਹਾ ਸੀ। ਉਹ ਵੀ ਬਲਾਚੌਰ ਵੱਲ ਤੋਂ ਰੂਪਨਗਰ ਵੱਲ ਜਾ ਰਿਹਾ ਸੀ ਪਰ ਜਦੋਂ ਇਹ ਦੋਵੇਂ ਵਾਹਨ ਸਬੰਧਤ ਸਥਾਨ ’ਤੇ ਪਹੁੰਚੇ ਤਾਂ ਐਂਬੂਲੈਂਸ ਨੇ ਐਕਟਿਵਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਕਾਰਨ ਐਕਟਿਵਾ ਚਾਲਕ ਸੰਨੀ ਗੁਪਤਾ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਰੂਪਨਗਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਆਸਰੋਂ ਪੁਲੀਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੋ ਸਕੂਟਰਾਂ ਦੀ ਟੱਕਰ, ਔਰਤ ਦੀ ਮੌਤ
ਜਲੰਧਰ (ਪੱਤਰ ਪ੍ਰੇਰਕ): ਸਥਾਨਕ ਗੜ੍ਹਾ ਰੋਡ ’ਤੇ ਸੜਕ ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ। ਔਰਤ ਪਿਮਸ ਹਸਪਤਾਲ ਤੋਂ ਦਵਾਈ ਲੈ ਕੇ ਐਕਟਿਵਾ ’ਤੇ ਆਪਣੇ ਪੁੱਤਰ ਅਤੇ ਧੀ ਨਾਲ ਘਰ ਵਾਪਸ ਆ ਰਹੀ ਸੀ। ਜਦੋਂ ਉਹ ਬੱਸ ਸਟੈਂਡ ਦੇ ਨੇੜੇ ਕਿੰਗਜ਼ ਹੋਟਲ ਦੇ ਪਿੱਛੇ ਸਥਿਤ ਪ੍ਰਤਾਪ ਢਾਬੇ ਦੇ ਬਾਹਰ ਇੱਕ ਹੋਰ ਸਕੂਟਰ ਨਾਲ ਟਕਰਾ ਗਈ। ਦਰਅਸਲ, ਜਿਵੇਂ ਹੀ ਔਰਤ ਖਾਣੇ ਵਾਲੀ ਥਾਂ ਦੇ ਨੇੜੇ ਪਹੁੰਚੀ, ਅਚਾਨਕ ਇੱਕ ਹੋਰ ਸਕੂਟਰ ਉਸ ਦੀ ਐਕਟਿਵਾ ਨਾਲ ਟਕਰਾ ਗਿਆ। ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਪੁੱਤਰ ਅਤੇ ਧੀ ਜ਼ਖਮੀ ਹੋ ਗਏ। ਬੱਸ ਸਟੈਂਡ ਥਾਣੇ ਦੇ ਏਐੱਸਆਈ ਮਹਿੰਦਰ ਸਿੰਘ ਮੌਕੇ ’ਤੇ ਪਹੁੰਚੇ। ਰਾਹਗੀਰ ਐਂਬੂਲੈਂਸ ਦੀ ਮਦਦ ਨਾਲ ਔਰਤ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਮ੍ਰਿਤਕਾ ਦੀ ਪਛਾਣ ਸੰਤੋਸ਼ ਰਾਣੀ ਪਤਨੀ ਰਵੀ ਕੁਮਾਰ ਵਾਸੀ ਸਟਾਰ ਕਲੋਨੀ, ਜਲੰਧਰ ਵਜੋਂ ਹੋਈ ਹੈ।