DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਬ ਭਾਰਤੀ ਪੁਲੀਸ ਕਬੱਡੀ ਕਲੱਸਟਰ ਅੱਜ ਤੋਂ

30 ਪੁਲੀਸ ਫੋਰਸਾਂ ਦੇ 2000 ਦੇ ਕਰੀਬ ਖਿਡਾਰੀ ਤੇ ਅਧਿਕਾਰੀ ਲੈਣਗੇ ਹਿੱਸਾ
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਜਲੰਧਰ, 2 ਮਾਰਚ

Advertisement

ਪੰਜਾਬ ਪੁਲੀਸ ਦੇ ਸਪੋਰਟਸ ਸਕੱਤਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪਹਿਲਾ ਸਰਬ ਭਾਰਤੀ ਪੁਲੀਸ ਕਬੱਡੀ ਕਲੱਸਟਰ 2024-25 ਮਿਤੀ ਤਿੰਨ ਮਾਰਚ ਤੋਂ ਛੇ ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਸਰਬ ਭਾਰਤੀ ਪੁਲੀਸ ਕਬੱਡੀ ਕਲੱਸਟਰ ਦਾ ਰਸਮੀ ਉਦਘਾਟਨ ਏਡੀਜੀਪੀ ਸਟੇਟ ਆਰਮਡ ਪੁਲੀਸ ਐੱਮਐੱਫ ਫਾਰੂਕੀ ਵੱਲੋਂ 3 ਮਾਰਚ ਨੂੰ ਕੀਤਾ ਜਾਵੇਗਾ।

ਸ੍ਰੀ ਮਾਹਲ ਨੇ ਦੱਸਿਆ ਕਿ ਪਹਿਲੇ ਸਰਬ ਭਾਰਤੀ ਪੁਲੀਸ ਕਬੱਡੀ ਕਲੱਸਟਰ 2024-25 ਤਹਿਤ ਕਬੱਡੀ, ਜਿਮਨਾਸਟਿਕ ਅਤੇ ਖੋ-ਖੋ ਦੇ ਖੇਡ ਮੁਕਾਬਲੇ ਪੀਏਪੀ ਹੈੱਡਕੁਆਟਰ, ਜਲੰਧਰ ਅਤੇ ਫੈਨਸਿੰਗ ਦੇ ਮੁਕਾਬਲੇ ਲਵਲੀ ਪ੍ਰੋਫੈਕਸ਼ਨਲ ਯੂਨੀਵਰਸਿਟੀ ਫਗਵਾੜਾ ਵਿੱਚ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਦੇਸ਼ ਭਰ ਦੀਆਂ 30 ਪੁਲੀਸ ਫੋਰਸਾਂ ਦੀਆਂ ਟੀਮਾਂ ਦੇ 2000 ਦੇ ਕਰੀਬ ਖਿਡਾਰੀ/ਅਧਿਕਾਰੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀਏਪੀ ਹੈੱਡਕੁਆਰਟਰ, ਜਲੰਧਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਇਨ੍ਹਾਂ ਖੇਡ ਮੁਕਾਬਲਿਆਂ ਲਈ ਡੀਆਈਜੀ ਪ੍ਰਸ਼ਾਸਨ ਪੀਏਪੀ ਇੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡੀਆਈਜੀ ਇੰਦਰਬੀਰ ਸਿੰਘ ਵੱਲੋਂ ਅੱਜ ਮੀਟਿੰਗ ਕੀਤੀ ਗਈ।

Advertisement
×