ਅਕਾਲੀ ਦਲ ਵੱਲੋਂ ਹਲਕਾ ਚੱਬੇਵਾਲ ’ਚ ਪਾਰਟੀ ਦਫ਼ਤਰ ਦਾ ਉਦਘਾਟਨ
ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਪੱਧਰ ’ਤੇ ਦਫ਼ਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਵੱਲੋਂ ਅੱਜ ਚੱਬੇਵਾਲ ਵਿੱਚ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਲੱਖੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕੀਤੀ ਹੈ। ਸੂਬੇ ’ਚ ਬਣੀ ਹੜ੍ਹਾਂ ਨਾਲ ਨਜਿੱਠਣ ਵਿੱਚ ਸੂਬਾ ਸਰਕਾਰ ਅਸਫਲ ਰਹੀ ਹੈ, ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸਮੂਹ ਵਰਕਰ ਪਿੰਡਾਂ ਵਿੱਚ ਡਟੇ ਹੋਏ ਹਨ। ਇਸ ਮੌਕੇ ਨਿਰਮਲ ਸਿੰਘ ਭੀਲੋਵਾਲ, ਸਤਨਾਮ ਸਿੰਘ ਬੰਟੀ, ਅਮਨਦੀਪ ਸਿੰਘ ਸੋਨੀ, ਸੀਨੀਅਰ ਆਗੂ ਇਕਬਾਲ ਸਿੰਘ ਖੇੜਾ, ਪਰਮਦੀਪ ਸਿੰਘ ਪੰਡੋਰੀ, ਸਰਵਿੰਦਰ ਸਿੰਘ ਠੀਡਾਂ, ਕੁਲਦੀਪ ਸਿੰਘ ਜੱਲੋਵਾਲ, ਪ੍ਰਗਟ ਸਿੰਘ ਪੱਟੀ, ਅਵਤਾਰ ਸਿੰਘ, ਸਰਪੰਚ ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਜਸਵਾਲ, ਸਰਪੰਚ ਰਸ਼ਪਾਲ ਸਿੰਘ ਲਹਿਲੀ, ਬਲਵਿੰਦਰ ਸਿੰਘ, ਤਰਲੋਚਨ ਸਿੰਘ ਪੱਟੀ, ਜਗਤਾਰ ਸਿੰਘ, ਕਰਨੈਲ ਸਿੰਘ, ਮੇਜਰ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ ਪੱਟੀ, ਸੁਰਿੰਦਰ ਸਿੰਘ, ਮਨਦੀਪ ਸਿੰਘ ਸੈਦਪੁਰ, ਗਗਨਦੀਪ ਸਿੰਘ ਜਿਆਣ, ਬਲਵਿੰਦਰ ਸਿੰਘ ਚੱਗਰਾਂ, ਗੁਰਚਰਨ ਸਿੰਘ, ਪਰਗਟ ਸਿੰਘ ਪੱਟੀ, ਕਮਲਜੀਤ ਸਿੰਘ ਜੱਟਪੁਰ, ਪਰਮਜੀਤ ਸਿੰਘ ਮਹਿਨਾ, ਰਘਵੀਰ ਸਿੰਘ ਮਹਿਨਾ, ਕੁਲਵੰਤ ਸਿੰਘ ਬਜਰਾਵਰ, ਪਰਮਜੀਤ ਸਿੰਘ ਸਿੰਘਪੁਰ, ਰਸ਼ਪਾਲ ਸਿੰਘ ਰਾਜਨੀ, ਸੁੱਖਾ ਹੰਦੋਵਾਲ, ਸੋਮਿਤ ਸ਼ਰਮਾ ਚੱਬੇਵਾਲ ਆਦਿ ਵੀ ਹਾਜ਼ਰ ਸਨ।