‘ਆਪ’ ਆਗੂਆਂ ਨੇ ਰਾਜਾ ਵੜਿੰਗ ਦਾ ਪੁਤਲਾ ਫੂਕਿਆ
ਕਾਂਗਰਸੀ ਆਗੂ ਦੀ ਪ੍ਰਧਾਨਗੀ ਤੋਂ ਬਰਖ਼ਾਸਤਗੀ ਮੰਗੀ; ਬੂਟਾ ਸਿੰਘ ਖ਼ਿਲਾਫ਼ ਟਿੱਪਣੀ ’ਤੇ ਰੋਸ ਜਤਾਇਆ
ਐੱਸ ਸੀ ਭਾਈਚਾਰੇ ਅਤੇ ਮਜ਼੍ਹਬੀ ਸਿੱਖਾਂ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਵਰਤੀ ਕਥਿਤ ਭੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਹਲਕਾ ਇੰਚਾਰਜ ਪ੍ਰੋ. ਜੀ ਐੱਸ ਮੁਲਤਾਨੀ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਚੌਕ ਵਿੱਚ ਰਾਜਾ ਵੜਿੰਗ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਕਾਂਗਰਸੀ ਆਗੂ ਰਾਜੇ ਵੜਿੰਗ ਦਾ ਬਿਆਨ ਕਾਂਗਰਸ ਦੀ ਐੱਸ ਸੀ ਭਾਈਚਾਰੇ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾ ਕਿਹਾ ਕਿ ਇਸ ਮਾਮਲੇ ਵਿੱਚ ਕੇਸ ਦਰਜ ਹੋਣਾ ਨਾਕਾਫੀ ਹੈ ਅਤੇ ਕਾਂਗਰਸੀ ਆਗੂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਰਾਜਾ ਵੜਿੰਗ ਵਲੋਂ ਐੱਸ ਸੀ ਭਾਈਚਾਰੇ ਅਤੇ ਮਜ਼੍ਹਬੀ ਸਿੱਖਾਂ ਪ੍ਰਤੀ ਅਜਿਹੀ ਮੰਦੀ ਸ਼ਬਦਾਵਲੀ ਵਰਤਣਾ ਮੰਦਭਾਗਾ ਹੈ ਅਤੇ ਕਾਂਗਰਸ ਨੂੰ ਅਜਿਹੇ ਆਗੂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸ ਤੋਂ ਮੰਗ ਕੀਤੀ ਕਿ ਉਸਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹਿਆ ਜਾਵੇ ਅਤੇ ਐੱਸ ਸੀ ਕਮਿਸ਼ਨ ਅਤੇ ਪੁਲੀਸ ਵਲੋਂ ਦਰਜ਼ ਕੀਤੇ ਕੇਸਾਂ ਅਨੁਸਾਰ ਰਾਜਾ ਵੜਿੰਗ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਸੇਵਾਮੁਕਤ ਐੱਸ ਡੀ ਓ ਸੁੱਚਾ ਸਿੰਘ, ਸੰਦੀਪ ਕੁਮਾਰ ਟਿੰਮੀ, ਅਮਿਤ ਕੁਮਾਰ ਕੈਪਟਨ ਸੱਤਪਾਲ ਸਿੰਘ, ਮਨਜਿੰਦਰ ਸਿੰਘ ਨਿੱਕੂਚੱਕ, ਰਮੇਸ਼ ਡੁੱਗਰੀ ਸ਼ਾਮ ਸਿੰਘ ਸ਼ਾਮਾ, ਐਡਵੋਕੇਟ ਗੁਰਜਿੰਦਰ ਜੀਤ ਸਿੰਘ, ਬਲਵਿੰਦਰ ਸੋਨੀ, ਦਰਸ਼ਨ ਸਿੰਘ ਜਤਿੰਦਰ ਸ਼ਰਮਾ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੰਜੀਵ ਸੋਨੀ, ਜਤਿੰਦਰ, ਜਸਵੀਰ ਸਿੰਘ ਹਰਦੇਵ ਰਾਣਾ ਆਦਿ ਵੀ ਹਾਜ਼ਰ ਸਨ।

