ਪੀਣ ਵਾਲੇ ਪਾਣੀ ਦੀ ਸੇਵਾ ਕਰਦਾ ਨੌਜਵਾਨ ਪਾਣੀ ’ਚ ਰੁੜਿ੍ਹਆ
ਪਿੰਡ ਰਹੀਮਾਬਾਦ ਕੋਲ ਪਾਣੀ ਦੀ ਸੇਵਾ ਕਰ ਰਿਹਾ ਨੌਜਵਾਨ ਵਿਨੇ ਵਰਧਨ (20) ਅਚਾਨਕ ਪੈਰ੍ਹ ਤਿਲਕਣ ਕਾਰਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਉਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। ਨੌਜਵਾਨ ਨੂੰ ਲੱਭਣ ਲਈ ਕਾਫ਼ੀ ਮੁਸ਼ੱਕਤ ਕੀਤੀ ਜਾ...
Advertisement
ਪਿੰਡ ਰਹੀਮਾਬਾਦ ਕੋਲ ਪਾਣੀ ਦੀ ਸੇਵਾ ਕਰ ਰਿਹਾ ਨੌਜਵਾਨ ਵਿਨੇ ਵਰਧਨ (20) ਅਚਾਨਕ ਪੈਰ੍ਹ ਤਿਲਕਣ ਕਾਰਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਉਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਹੈ। ਨੌਜਵਾਨ ਨੂੰ ਲੱਭਣ ਲਈ ਕਾਫ਼ੀ ਮੁਸ਼ੱਕਤ ਕੀਤੀ ਜਾ ਰਹੀ ਹੈ। ਵਿਨੇ ਵਰਧਨ ਕਲਾਨੌਰ ਤੋਂ ਹੋਰ ਨੌਜਵਾਨਾਂ ਨਾਲ ਹੜ੍ਹ ਦੇ ਪਾਣੀ ’ਚ ਘਿਰੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸੇਵਾ ਕਰਨ ਲਈ ਆਇਆ ਸੀ। ਇਹ ਘਟਨਾ ਸ਼ਾਮ ਨੂੰ ਕਰੀਬ ਛੇ ਵਜੇ ਦੇ ਦਰਮਿਆਨ ਵਾਪਰੀ। ਦੱਸਣਯੋਗ ਹੈ ਕਿ ਕਰੀਬ ਛੇ-ਸੱਤ ਫੁੱਟ ਪਾਣੀ ਵਿੱਚ ਦੋ ਦਿਨਾਂ ਤੋਂ ਘਿਰੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੱਡੀ ਮੁਸ਼ਕਲ ਆ ਰਹੀ ਹੈ। ਇਸ ਇਲਾਕੇ ’ਚ ਪਾਲਤੂ ਪਸ਼ੂਆਂ ਦਾ ਤਾਂ ਹੋਰ ਵੀ ਮਾੜਾ ਹਾਲ ਹੈ।
Advertisement
Advertisement
×