ਦੋ ਕਾਰਾਂ ਦੀ ਜਬਰਦਸਤ ਟੱਕਰ
ਸ਼ਹਿਰ ’ਚ ਅੱਜ ਦੇਰ ਸ਼ਾਮ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਲੰਧਰ-ਲੁਧਿਆਣਾ ਨੇਸ਼ਨਲ ਹਾਈਵੇਅ ’ਤੇ ਸਿਵਲ ਹਸਪਤਾਲ ਪੁਲ ਦੇ ਨੇੜੇ ਦੋ ਕਾਰਾਂ ਵਿਚਕਾਰ ਜਬਰਦਸਤ ਟੱਕਰ ਹੋਈ, ਜਿਸ ਕਾਰਨ ਦੋਵੇਂ ਵਾਹਨ ਸੜਕ ’ਤੇ ਪਲਟ ਗਏ। ਹਾਦਸੇ ਵਿੱਚ ਦੋਵੇਂ ਕਾਰ ਚਾਲਕਾਂ ਨੂੰ ਗੰਭੀਰ...
Advertisement
ਸ਼ਹਿਰ ’ਚ ਅੱਜ ਦੇਰ ਸ਼ਾਮ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਲੰਧਰ-ਲੁਧਿਆਣਾ ਨੇਸ਼ਨਲ ਹਾਈਵੇਅ ’ਤੇ ਸਿਵਲ ਹਸਪਤਾਲ ਪੁਲ ਦੇ ਨੇੜੇ ਦੋ ਕਾਰਾਂ ਵਿਚਕਾਰ ਜਬਰਦਸਤ ਟੱਕਰ ਹੋਈ, ਜਿਸ ਕਾਰਨ ਦੋਵੇਂ ਵਾਹਨ ਸੜਕ ’ਤੇ ਪਲਟ ਗਏ। ਹਾਦਸੇ ਵਿੱਚ ਦੋਵੇਂ ਕਾਰ ਚਾਲਕਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਗਿਆ।
ਜ਼ਖਮੀ ਕਾਰ ਚਾਲਕ ਰਾਹੁਲ ਨੇ ਦੱਸਿਆ ਕਿ ਉਹ ਜਲੰਧਰ ਵੱਲੋਂ ਚੰਡੀਗੜ੍ਹ ਜਾ ਰਿਹਾ ਸੀ ਕਿ ਅਚਾਨਕ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਐਕਸਯੂਵੀ ਕਾਰ ਨੇ ਉਸਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਏ। ਹਾਲਾਂਕਿ ਦੋਵੇਂ ਕਾਰ ਸਵਾਰਾਂ ਦੀ ਜਾਨ ਬਚ ਗਈ।
Advertisement
ਦੂਜੇ ਪਾਸੇ, ਸੂਚਨਾ ਮਿਲਦੇ ਹੀ ਪੁਲੀਸ ਟੀਮ ਤੁਰੰਤ ਮੌਕੇ ’ਤੇ ਪੁੱਜੀ। ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਟਰੈਫਿਕ ਮੁੜ ਚਾਲੂ ਕਰਵਾ ਦਿੱਤਾ ਗਿਆ ਹੈ।
Advertisement
×