ਕੰਢੀ ਇਲਾਕੇ ਵਿੱਚ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ: ਚੱਬੇਵਾਲ
ਭਗਵਾਨ ਦਾਸ ਸੰਦਲ
ਦਸੂਹਾ, 14 ਜੁਲਾਈ
ਇਥੋ ਦੇ ਕੰਡੀ ਖੇਤਰ ਦੇ ਪਿੰਡ ਜਾਗਲਾਂ (ਸੰਸਾਰਪੁਰ) ਵਿੱਚ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਅਤੇ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਕੰਢੀ ਨਹਿਰ ਵਾਲੀ ਸੜਕ ਦਾ ਨੀਂਹ ਪੱਧਰ ਰੱਖਿਆ। ਇਸ ਮੌਕੇ ਟਾਂਡਾ ਤੋਂ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਉਦਘਾਟਨੀ ਸਮਾਰੋਹ ਵਿੱਚ ਡਾ. ਚੱਬੇਵਾਲ ਤੇ ਵਿਧਾਇਕ ਘੁੰਮਣ ਨੇ ਕਿਹਾ ਕਿ ਇਹ ਸੜਕ ਕਰੀਬ 20 ਕਰੋੜ ਦੀ ਲਾਗਤ ਨਾਲ 23 ਕਿਲੋਮੀਟਰ ਲੰਬੀ ਤੇ 18 ਫੁੱਟ ਚੋੜੀ ਬਣੇਗੀ। ਜਿਸ ਦਾ ਫਾਇਦਾ ਇਲਾਕੇ ਦੇ ਕਰੀਬ 70 ਪਿੰਡਾਂ ਦੇ ਲੋਕਾਂ ਨੂੰ ਹੋਵੇਗਾ। ਉਨਾਂ ਦੱਸਿਆ ਕਿ ਇਹ ਸੜਕ ਨੂੰ ਤਲਵਾੜਾ ਤੋ ਗਗਨ ਜੀ ਟਿੱਲਾ, ਬੱਡਲਾ- ਸੰਸਾਰਪੁਰ ਤੋ ਮਸਤੀਵਾਲ ਤੱਕ ਜੋੜਿਆ ਜਾਵੇਗਾ ਅਤੇ ਸੁਰੱਖਿਆ ਲਈ ਸੜਕ ਦੇ ਕਿਨਾਰਿਆਂ ਉੱਤੇ ਲੋਹੇ ਦੀ ਰੇਲਿੰਗ ਲਗਾਈ ਜਾਵੇਗੀ। ਵਿਧਾਇਕ ਘੁੰਮਣ ਨੇ ਦੱਸਿਆ ਕਿ ਕੰਡੀ ਖੇਤਰ ਦੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਲਈ ਨਵੇਂ ਬੋਰ, ਪਾਈਪ ਲਾਈਨ, ਗਲੀਆਂ-ਨਾਲੀਆਂ, ਮਲਟੀਪਲ ਖੇਡ ਸਟੇਡੀਅਮ, ਮੁਹੱਲਾ ਕਲੀਨਿਕ ਅਤੇ ਹੋਰ ਵੀ ਵੱਖ ਵੱਖ ਤਰ੍ਹਾਂ ਦੇ ਕੰਮ ਵੱਡੇ ਪੱਧਰ ’ਤੇ ਕਰਵਾਏ ਜਾ ਰਹੇ ਹਨ।