DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਫ਼ੀ ਦੀ 44ਵੀਂ ਬਰਸੀ ਮੌਕੇ ਸੰਗੀਤਮਈ ਸ਼ਾਮ

ਪੱਤਰ ਪ੍ਰੇਰਕ ਹੁਸ਼ਿਆਰਪੁਰ, 1 ਅਗਸਤ ਬਹੁਰੰਗ ਕਲਾ ਮੰਚ ਵੱਲੋਂ ਗਾਇਕ ਮੁਹੰਮਦ ਰਫ਼ੀ ਦੀ 44ਵੀਂ ਬਰਸੀ ਦੇ ਮੌਕੇ ’ਤੇ ਇੱਕ ਸੰਗੀਤਕ ਸ਼ਾਮ ਕਰਵਾਈ ਗਈ ਜਿਸ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕੈਬਨਿਟ ਮੰਤਰੀ ਨੇ ਮੁਹੰਮਦ ਰਫ਼ੀ...
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਹੁਸ਼ਿਆਰਪੁਰ, 1 ਅਗਸਤ

Advertisement

ਬਹੁਰੰਗ ਕਲਾ ਮੰਚ ਵੱਲੋਂ ਗਾਇਕ ਮੁਹੰਮਦ ਰਫ਼ੀ ਦੀ 44ਵੀਂ ਬਰਸੀ ਦੇ ਮੌਕੇ ’ਤੇ ਇੱਕ ਸੰਗੀਤਕ ਸ਼ਾਮ ਕਰਵਾਈ ਗਈ ਜਿਸ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕੈਬਨਿਟ ਮੰਤਰੀ ਨੇ ਮੁਹੰਮਦ ਰਫ਼ੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗਾਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਹਨ ਜਿਸ ਕਰਕੇ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ੍ਰੀ ਜਿੰਪਾ ਨੇ ਬਹੁਰੰਗ ਕਲਾ ਮੰਚ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਐਡਵੋਕੇਟ ਪ੍ਰੀਤ ਡਡਵਾਲ, ਪ੍ਰੋ. ਸੁਖਵਿੰਦਰ ਸਿੰਘ, ਹਰੀਸ਼ ਐਰੀ, ਵਿਦਿਆਰਥੀ ਅਜੈ ਰਾਮ, ਜਸਵਿੰਦਰ ਸਿੰਘ, ਅਮਨਪਾਲ, ਬਲਰਾਜ ਸਿੰਘ, ਨੀਲ ਕਮਲ, ਕੁਮਾਰ ਵਿਨੋਦ, ਪ੍ਰਭਜੋਤ ਚੌਹਾਨ ਅਤੇ ਹਰਵਿੰਦਰ ਰਾਏ ਨੇ ਰਫ਼ੀ ਦੇ ਗੀਤ ਗਾਏ। ਐਡਵੋਕੇਟ ਰਘੁਵੀਰ ਸਿੰਘ ਟੇਰਕਿਆਣਾ ਨੇ ਵੀ ਆਪਣੀ ਇੱਕ ਗੀਤ ਰਾਹੀਂ ਆਪਣੀ ਹਾਜ਼ਰੀ ਲਗਵਾਈ। ਇਸ ਦੌਰਾਨ ਮੰਚ ਸੰਚਾਲਨ ਅਸ਼ੋਕ ਪੁਰੀ ਨੇ ਕੀਤਾ। ਬਹੁਰੰਗ ਕਲਾ ਮੰਚ ਦੇ ਅਹੁਦੇਦਾਰਾਂ ਵੱਲੋਂ ਕੈਬਨਿਟ ਮੰਤਰੀ ਸ੍ਰੀ ਜਿੰਪਾ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹਰਜੀਤ ਸਿੰਘ ਮਠਾਰੂ, ਡਾ. ਐਮ. ਜਮੀਲ ਬਾਲੀ, ਐਡਵੋਕੇਟ ਐੱਸ ਪੀ ਰਾਣਾ, ਰਮੇਸ਼ ਕੁਮਾਰ, ਅਵਤਾਰ ਸਿੰਘ, ਨੀਲ ਕਮਲ, ਹਰਜਿੰਦਰ ਅਮਨ, ਪ੍ਰਭਜੋਤ ਚੌਹਾਨ, ਹਰਵਿੰਦਰ ਰਾਏ, ਏ ਐੱਸ ਟਾਟਰਾ, ਅਵਤਾਰ ਸਿੰਘ, ਪ੍ਰੋ. ਜਸਪਾਲ ਸਿੰਘ, ਵਰੁਣ ਸ਼ਰਮਾ ਅਤੇ ਡਾ. ਨਰਿੰਦਰ ਸਿੰਘ, ਸਤੀਸ਼ ਸਿੱਲ੍ਹੀ ਤੋਂ ਇਲਾਵਾ ਹੋਰ ਕਈ ਪਤਵੰਤੇ ਮੌਜੂਦ ਸਨ।

Advertisement
×