ਦੋ ਵਿਦਿਆਰਥਣਾਂ ਨੂੰ ਅਗਵਾ ਕਰਨ ਸਬੰਧੀ ਕੇਸ ਦਰਜ
ਪੱਤਰ ਪ੍ਰੇਰਕ ਫਗਵਾੜਾ, 30 ਅਗਸਤ ਪਿੰਡ ਨਰੂੜ ਦੀਆਂ ਸਕੂਲ ਗਈਆਂ ਦੋ ਲੜਕੀਆਂ ਦੇ ਵਾਪਸ ਨਾ ਆਉਣ ਦੇ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਨਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਲੜਕੀ ਸਮੇਤ...
Advertisement
ਪੱਤਰ ਪ੍ਰੇਰਕ
ਫਗਵਾੜਾ, 30 ਅਗਸਤ
Advertisement
ਪਿੰਡ ਨਰੂੜ ਦੀਆਂ ਸਕੂਲ ਗਈਆਂ ਦੋ ਲੜਕੀਆਂ ਦੇ ਵਾਪਸ ਨਾ ਆਉਣ ਦੇ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਨਜੀਤ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੀ ਲੜਕੀ ਸਮੇਤ ਇਕ ਹੋਰ ਲੜਕੀ ਨੂੰ ਸਰਕਾਰੀ ਸਕੂਲ ਪਾਂਸ਼ਟਾ 29 ਅਗਸਤ ਨੂੰ ਉਹ ਸਕੂਲ ਜਾਣ ਲਈ ਪਿੰਡ ਦੇ ਬੱਸ ਅੱਡੇ ਤੋਂ ਚੜ੍ਹਾ ਕੇ ਆਈ ਸੀ ਜੋ ਵਾਪਸ ਘਰ ਨਹੀਂ ਆਈਆਂ ਜਿਨ੍ਹਾਂ ਦੀ ਕਾਫ਼ੀ ਭਾਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ੱਕ ਹੈ ਕਿ ਉਨ੍ਹਾਂ ਦੀਆਂ ਲੜਕੀਆਂ ਨੂੰ ਕਿਸੇ ਨੇ ਅਗਵਾ ਕਰਕੇ ਰੱਖਿਆ ਹੋਇਆ ਹੈ ਜਿਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕੀਤਾ ਹੈ।
Advertisement
×