DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿਲ੍ਹਾ ਪਰਿਸ਼ਦ ਚੋਣਾਂ ਲਈ 89 ਨਾਮਜ਼ਦਗੀਆਂ

ਜ਼ਿਲ੍ਹਾ ਜਲੰਧਰ ਵਿੱਚ ਜ਼ਿਲ੍ਹਾ ਪਰਿਸ਼ਦ ਦੇ 21 ਅਤੇ 11 ਪੰਚਾਇਤ ਸਮਿਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੇ ਤੀਜੇ ਦਿਨ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ 5 ਅਤੇ ਪੰਚਾਇਤ ਸਮਿਤੀ ਚੋਣਾਂ ਲਈ 84 ਨਾਮਜ਼ਦਗੀਆਂ ਦਾਖ਼ਲ ਹੋਈਆਂ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ...

  • fb
  • twitter
  • whatsapp
  • whatsapp
featured-img featured-img
ਜਲੰਧਰ ਵਿੱਚ ਨਾਮਜ਼ਦਗੀ ਕਾਗਜ਼ ਭਰਦੇ ਹੋਏ ਉਮੀਦਵਾਰ। -ਫੋਟੋ: ਮਲਕੀਅਤ ਸਿੰਘ
Advertisement

ਜ਼ਿਲ੍ਹਾ ਜਲੰਧਰ ਵਿੱਚ ਜ਼ਿਲ੍ਹਾ ਪਰਿਸ਼ਦ ਦੇ 21 ਅਤੇ 11 ਪੰਚਾਇਤ ਸਮਿਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੇ ਤੀਜੇ ਦਿਨ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ 5 ਅਤੇ ਪੰਚਾਇਤ ਸਮਿਤੀ ਚੋਣਾਂ ਲਈ 84 ਨਾਮਜ਼ਦਗੀਆਂ ਦਾਖ਼ਲ ਹੋਈਆਂ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਲਈ 5 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ ਜਦਕਿ ਪੰਚਾਇਤ ਸਮਿਤੀ ਰੁੜਕਾ ਕਲਾਂ ਲਈ 6, ਪੰਚਾਇਤ ਸਮਿਤੀ ਜਲੰਧਰ ਪੂਰਬੀ ਲਈ 13, ਪੰਚਾਇਤ ਸਮਿਤੀ ਜਲੰਧਰ ਪੱਛਮੀ ਲਈ 10, ਪੰਚਾਇਤ ਸਮਿਤੀ ਲੋਹੀਆਂ ਖਾਸ ਲਈ 4, ਪੰਚਾਇਤ ਸਮਿਤੀ ਸ਼ਾਹਕੋਟ ਲਈ 12, ਪੰਚਾਇਤ ਸਮਿਤੀ ਨਕੋਦਰ ਲਈ 10, ਪੰਚਾਇਤ ਸਮਿਤੀ ਮਹਿਤਪੁਰ ਲਈ 14, ਪੰਚਾਇਤ ਸਮਿਤੀ ਆਦਮਪੁਰ ਲਈ 7, ਪੰਚਾਇਤ ਸਮਿਤੀ ਭੋਗਪੁਰ ਲਈ 4 ਅਤੇ ਪੰਚਾਇਤ ਸਮਿਤੀ ਫਿਲੌਰ ਲਈ 6 ਨਾਮਜ਼ਦਗੀਆਂ ਦਾਖ਼ਲ ਹੋਈਆਂ। ਉਨ੍ਹਾਂ ਦੱਸਿਆ ਕਿ ਪੰਚਾਇਤ ਸਮਿਤੀ ਨੂਰਮਹਿਲ ਲਈ ਕੋਈ ਨਾਮਜ਼ਦਗੀ ਦਾਖ਼ਲ ਨਹੀਂ ਹੋਈ।

Advertisement

ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਜੰਡੂ ਸਿੰਘਾ ਤੋਂ 1 ਅਤੇ ਗਿੱਦੜ ਪਿੰਡੀ ਤੇ ਤਲਵਣ ਤੋਂ 2-2 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸੇ ਤਰ੍ਹਾਂ ਪੰਚਾਇਤ ਸਮਿਤੀ ਆਦਮਪੁਰ ਦੇ ਜ਼ੋਨ ਪਧਿਆਣਾ ਤੋਂ 3 ਅਤੇ ਖੁਰਦਪੁਰ, ਉੱਚਾ, ਪਤਾਰਾ ਤੇ ਢੰਡਾ ਤੋਂ 1-1 ਨਾਮਜ਼ਦਗੀ ਦਾਖ਼ਲ ਹੋਈ ਹੈ। ਪੰਚਾਇਤ ਸਮਿਤੀ ਭੋਗਪੁਰ ਦੇ ਜ਼ੋਨ ਬੱਲ ਤੇ ਧੋਗੜੀ ਤੋਂ 2-2 ਅਤੇ ਪੰਚਾਇਤ ਸਮਿਤੀ ਜਲੰਧਰ ਪੂਰਬੀ ਦੇ ਜ਼ੋਨ ਕੁੱਕੜ ਪਿੰਡ, ਅਲੀਪੁਰ (ਕ), ਜਮਸ਼ੇਰ, ਸਪਰਾਏ, ਫੋਲੜੀਵਾਲ, ਪ੍ਰਤਾਪਪੁਰਾ, ਫੂਲਪੁਰ, ਦਾਦੂਵਾਲ, ਸਮਰਾਏ ਤੋਂ 1-1 ਅਤੇ ਜ਼ੋਨ ਜੁਗਰਾਲ ਤੇ ਧਨੀ ਪਿੰਡ ਤੋਂ 2-2 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।

Advertisement

ਇਸੇ ਤਰ੍ਹਾਂ ਪੰਚਾਇਤ ਸਮਿਤੀ ਜਲੰਧਰ ਪੱਛਮੀ ਦੇ ਜ਼ੋਨ ਅਠੌਲਾ, ਚਿੱਟੀ, ਧਾਲੀਵਾਲ, ਫਤਿਹ ਜਲਾਲ, ਕਾਲਵਾਂ, ਕੁਰਾਲੀ, ਮੰਡ, ਸਰਾਏ ਖਾਸ, ਵਡਾਲਾ ਅਤੇ ਜ਼ੋਨ ਵਰਿਆਣਾ ਤੋਂ ਇਕ-ਇਕ ਨਾਮਜ਼ਦਗੀ ਦਾਖ਼ਲ ਹੋਈ ਹੈ। ਪੰਚਾਇਤ ਸਮਿਤੀ ਨਕੋਦਰ ਦੇ ਜ਼ੋਨ ਬਜੂਹਾਂ ਕਲਾਂ ਤੇ ਕੰਗ ਸਾਹਬੂ ਤੋਂ ਇਕ-ਇਕ ਅਤੇ ਜ਼ੋਨ ਖਾਨਪੁਰ ਢੱਡਾ ਤੇ ਮੱਲੀਆਂ ਕਲਾਂ ਤੋਂ 3-3 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਪੰਚਾਇਤ ਸਮਿਤੀ ਸ਼ਾਹਕੋਟ ਦੇ ਜ਼ੋਨ ਕੁਲਾਰ, ਮੱਲੀਵਾਲ ਤੇ ਕੋਹਾੜ ਕਲਾਂ ਤੋਂ ਇਕ-ਇਕ, ਜ਼ੋਨ ਬਿੱਲੀ ਵੜੈਚ, ਥੰਮੂਵਾਲ ਤੇ ਪੂਨੀਆਂ ਤੋਂ 2-2 ਅਤੇ ਜ਼ੋਨ ਨੰਗਲ ਅੰਬੀਆਂ ਤੋਂ 3 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇਸੇ ਤਰ੍ਹਾਂ ਪੰਚਾਇਤ ਸਮਿਤੀ ਫਿਲੌਰ ਦੇ ਜ਼ੋਨ ਫਲਪੋਤਾ, ਦਿਆਲਪੁਰ, ਭਾਰ ਸਿੰਘ ਪੁਰਾ, ਗੰਨਾ ਪਿੰਡ, ਮਾਓ ਸਾਹਿਬ ਅਤੇ ਪ੍ਰਤਾਬਪੁਰਾ ਤੋਂ 1-1 ਨਾਮਜ਼ਦਗੀ ਦਾਖਲ ਹੋਈ ਹੈ। ਪੰਚਾਇਤ ਸਮਿਤੀ ਰੁੜਕਾ ਕਲਾਂ ਦੇ ਜ਼ੋਨ ਪਾਸਲਾ ਤੋਂ 2 ਜਦਕਿ ਮਹਿਸਮਪੁਰ, ਡੱਲੇਵਾਲ, ਮਾਹਲ ਤੇ ਕਾਲਾ ਤੋਂ 1-1 ਨਾਮਜ਼ਦਗੀ ਦਾਖ਼ਲ ਹੋਈ ਹੈ।

ਇਸੇ ਤਰ੍ਹਾਂ ਪੰਚਾਇਤ ਸਮਿਤੀ ਮਹਿਤਪੁਰ ਦੇ ਜ਼ੋਨ ਪੰਡੌਰੀ ਖਾਸ ਤੇ ਸਿੰਘਪੁਰ ਬੇਟ ਤੋਂ ਇਕ-ਇਕ, ਜ਼ੋਨ ਉਮਰੇਵਾਲ ਬਿੱਲਾ ਤੋਂ 4 ਅਤੇ ਜ਼ੋਨ ਮੰਡਿਆਲਾ, ਸੋਹਲ ਜਗੀਰ, ਭੱਦੋ, ਦਾਨੇਵਾਲ ਤੋਂ 2-2 ਨਾਮਜ਼ਦਗੀਆਂ ਦਾਖ਼ਲ ਹੋਈਆਂ। ਇਸ ਤੋਂ ਇਲਾਵਾ ਪੰਚਾਇਤ ਸਮਿਤੀ ਲੋਹੀਆਂ ਖਾਸ ਦੇ ਜ਼ੋਨ ਗਿੱਦੜਪਿੰਡੀ ਤੋਂ 2 ਅਤੇ ਚੱਕ ਚੇਲਾ ਤੇ ਰੂਪੇਵਾਲ ਤੋਂ ਇਕ-ਇਕ ਨਾਮਜ਼ਦਗੀ ਦਾਖ਼ਲ ਹੋਈ ਹੈ। ਉਨ੍ਹਾਂ ਕਿਹਾ ਕਿ ਕਾਗਜ਼ ਭਰਨ ਦੀ ਆਖਰੀ ਮਿਤੀ ਅੱਜ ਹੈ।

Advertisement
×