ਲਿੰਕ ਸੜਕਾਂ ਦੀ ਮੁਰੰਮਤ ’ਤੇ ਖਰਚੇ ਜਾਣਗੇ 8.85 ਕਰੋੜ: ਬਲਕਾਰ ਸਿੰਘ
ਵਿਧਾਨ ਸਭਾ ਹਲਕਾ ਕਰਤਾਰਪੁਰ ਤੇ ਪਿੰਡਾਂ ਦੀਆਂ ਲਿੰਕ ਸੜਕਾਂ ਨਵ ਵਿਆਉਣ ਲਈ 8 ਕਰੋੜ 85 ਲੱਖ ਰੁਪਏ ਖਰਚ ਕੀਤੇ ਜਾਣਗੇ ਇਹ ਗੱਲ ਵਿਧਾਇਕ ਬਲਕਾਰ ਸਿੰਘ ਨੇ ਲਾਂਬੜਾ ਵਿੱਚ ਸੜਕ ਬਣਾਉਣ ਲਈ ਉਦਘਾਟਨ ਕਰਨ ਉਪਰੰਤ ਕਹੀ। ਉਨ੍ਹਾਂ ਕਿਹਾ ਕਿ ਸੂਬੇ ਦੇ...
ਵਿਧਾਨ ਸਭਾ ਹਲਕਾ ਕਰਤਾਰਪੁਰ ਤੇ ਪਿੰਡਾਂ ਦੀਆਂ ਲਿੰਕ ਸੜਕਾਂ ਨਵ ਵਿਆਉਣ ਲਈ 8 ਕਰੋੜ 85 ਲੱਖ ਰੁਪਏ ਖਰਚ ਕੀਤੇ ਜਾਣਗੇ ਇਹ ਗੱਲ ਵਿਧਾਇਕ ਬਲਕਾਰ ਸਿੰਘ ਨੇ ਲਾਂਬੜਾ ਵਿੱਚ ਸੜਕ ਬਣਾਉਣ ਲਈ ਉਦਘਾਟਨ ਕਰਨ ਉਪਰੰਤ ਕਹੀ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਿਨਾਂ ਪੱਖਪਾਤ ਕੀਤਿਆਂ ਪਿੰਡਾਂ ਵਿੱਚ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਕੋਈ ਵੀ ਸੜਕ ਟੁੱਟੀ ਨਹੀਂ ਰਹੇਗੀ ਅਤੇ ਸਮਾਂ ਵੱਧ ਕਰਕੇ ਸੜਕਾਂ ਉੱਪਰ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ ਕਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ਮੌਕੇ ਵਰਤੇ ਜਾ ਰਹੇ ਮਟੀਰੀਅਲ ਦੀ ਸਮੇਂ ਸਮੇਂ ਜਾਂਚ ਕਰਵਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਅੱਜ ਧਾਰੀਵਾਲ ਕਾਦੀਆਂ ਤੋਂ ਵਡਾਲਾ ਪਿੰਡ ਕਾਲਾ ਸੰਘਿਆਂ ਸੜਕ ਤੇ ਪੈਂਦੇ ਪਿੰਡ ਬਾਜੜਾ ਤੋਂ ਲਾਂਬੜਾ ਕੁਰਾਲੀ ਤੋਂ ਕਲਿਆਣਪੁਰ ਲਾਮਬੜਾ ਤੋਂ ਲਾਂਬੜੀ ਸਿੰਘਾਂ ਤੋਂ ਚਿੱਟੀ ਲਾਂਬੜਾ ਤੋਂ ਰਸੂਲਪੁਰ ਲਲੀਆਂ ਕਲਾਂ ਤੋਂ ਨਿੱਜਰਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਇਸ ਮੌਕੇ ਬਲਾਕ ਪ੍ਰਧਾਨ ਇਕਬਾਲ ਸਿੰਘ ਕਪਲਮੋਣ, ਜੁਝਾਰ ਸਿੰਘ ਸਾਬਕਾ ਸਰਪੰਚ, ਹਰਨੇਕ ਸਿੰਘ ਨਿੱਜਰ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਾ, ਸਰਪੰਚ ਲਾਂਬੜਾ ਸੰਜੀਵ ਕੁਮਾਰ, ਹਰਜਿੰਦਰ ਸਿੰਘ ਸਰਪੰਚ ਕਲਿਆਣਪੁਰ, ਅਜੇ ਕੁਮਾਰ ਗੌਰੀ ਮੌਜੂਦ ਸਨ।