DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੋਹੇ ਤੇ ਗੁੰਮ ਹੋਏ 50 ਮੋਬਾਈਲ ਫੋਨ ਮਾਲਕਾਂ ਨੂੰ ਕੀਤੇ ਵਾਪਸ

ਜਲੰਧਰ ਕਮਿਸ਼ਨਰੇਟ ਪੁਲੀਸ ਨੇ ਅੱਜ ਝਪਟਮਾਰਾਂ ਵੱਲੋਂ ਖੋਹੇ 50 ਦੇ ਕਰੀਬ ਮੋਬਾਈਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ। ਗੁੰਮ ਹੋਏ ਮੋਬਾਈਲਾਂ ਦੇ ਈ ਐੱਮ ਆਈ ਨੰਬਰਾਂ ਦਾ ਪਤਾ ਲਗਾਉਣ ਲਈ ਡਿਜੀਟਲ ਟ੍ਰੈਕਿੰਗ ਤਕਨੀਕਾਂ ਵਰਤੀਆਂ ਗਈਆਂ। ਅਸਲ ਮਾਲਕਾਂ ਦੀ...

  • fb
  • twitter
  • whatsapp
  • whatsapp
Advertisement
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਅੱਜ ਝਪਟਮਾਰਾਂ ਵੱਲੋਂ ਖੋਹੇ 50 ਦੇ ਕਰੀਬ ਮੋਬਾਈਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ। ਗੁੰਮ ਹੋਏ ਮੋਬਾਈਲਾਂ ਦੇ ਈ ਐੱਮ ਆਈ ਨੰਬਰਾਂ ਦਾ ਪਤਾ ਲਗਾਉਣ ਲਈ ਡਿਜੀਟਲ ਟ੍ਰੈਕਿੰਗ ਤਕਨੀਕਾਂ ਵਰਤੀਆਂ ਗਈਆਂ। ਅਸਲ ਮਾਲਕਾਂ ਦੀ ਪੂਰੀ ਤਸਦੀਕ ਤੋਂ ਬਾਅਦ, ਵੱਖ-ਵੱਖ ਬ੍ਰਾਂਡਾਂ ਦੇ ਇਹ 50 ਮੋਬਾਈਲ ਫੋਨ ਉਨ੍ਹਾਂ ਨੂੰ ਵਾਪਸ ਕੀਤੇ ਗਏ। ਪਿਛਲੇ ਮਹੀਨੇ ਵੀ ਕਮਿਸ਼ਨਰੇਟ ਪੁਲੀਸ ਵੱਲੋਂ 30 ਮੋਬਾਈਲ ਫੋਨ ਬਰਾਮਦ ਕਰ ਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ।ਜਲੰਧਰ ਕਮਿਸ਼ਨਰੇਟ ਪੁਲੀਸ ਨੇ ਸ਼ਹਿਰੀਆਂ ਨੂੰੰ ਅਪੀਲ ਕੀਤੀ ਕਿ ਉਹ ਆਪਣੇ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਦੀ ਤੁਰੰਤ ਰਿਪੋਰ ਨਜ਼ਦੀਕੀ ਸਾਂਝ ਕੇਂਦਰ ਵਿੱਚ ਦਰਜ ਕਰਵਾਉਣ, ਤਾਂ ਜੋ ਉਨ੍ਹਾਂ ਦੀ ਸਮੇਂ ਸਿਰ ਮਦਦ ਤੇ ਬਰਾਮਦਗੀ ਸੰਭਵ ਹੋ ਸਕੇ। ਉਧਰ ਰਾਧਿਕਾ ਸਿੱਕਾ ਨੇ ਕਿਹਾ ਕਿ ਉਨ੍ਹਾਂ ਦਾ ਸਮਾਰਟਫੋਨ ਗੁੰਮ ਹੋ ਗਿਆ ਸੀ ਅਤੇ ਉਨ੍ਹਾਂ ਨੇ ਸੀਈਆਈਆਰ ਵਿੱਚ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਜਲੰਧਰ ਪੁਲੀਸ ਕਮਿਸ਼ਨਰੇਟ ਵੱਲੋਂ ਉਨ੍ਹਾਂ ਦੇ ਫੋਨ ਦੀ ਜਲਦੀ ਬਰਾਦਮਗੀ ਅਤੇ ਵਾਪਸੀ ਕਰਵਾਈ ਗਈ।

Advertisement

Advertisement
Advertisement
×