ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 18.18 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠਮਾਡਲ ਟਾਊਨ ਪੁਲੀਸ ਨੇ ਮੋਹਨ ਕੱਕੜ ਵਾਸੀ ਡਿਫ਼ੈਂਸ ਕਲੋਨੀ ਜਲੰਧਰ, ਉਸ ਦੀ ਪਤਨੀ ਪੂਨਮ ਕੱਕੜ ਅਤੇ ਪੁੱਤਰੀ ਟਵਿੰਕਲ ਕੱਕੜ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਕੋਲ ਕੀਤੀ ਸ਼ਿਕਾਇਤ ’ਚ ਪਰਮਿੰਦਰ ਸਿੰਘ ਵਾਸੀ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਨੇ ਦੱਸਿਆ ਕਿ ਇਨ੍ਹਾਂ ਨੇ ਉਸ ਦੀ ਬੇਟੀ ਨੂੰ ਇੰਗਲੈਂਡ ਭੇਜਣ ਦੇ ਏਵਜ਼ ’ਚ ਉਸ ਕੋਲੋਂ 18.18 ਲੱਖ ਰੁਪਏ ਲਏ ਪਰ ਨਾ ਤਾਂ ਉਸ ਦੀ ਬੇਟੀ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲੀਸ ਨੇ ਜਾਂਚ ਉਪਰੰਤ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।