12 ਸਰਕਾਰੀ ਸਕੂਲ ਅੱਜ ਤੇ ਭਲਕੇ ਰਹਿਣਗੇ ਬੰਦ
ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ 12 ਸਰਕਾਰੀ ਸਕੂਲ 15 ਤੇ 16 ਸਤੰਬਰ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੌਂਪੀ ਗਈ ਰਿਪੋਰਟ ਦੇ ਆਧਾਰ...
Advertisement
ਕਪੂਰਥਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ 12 ਸਰਕਾਰੀ ਸਕੂਲ 15 ਤੇ 16 ਸਤੰਬਰ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੌਂਪੀ ਗਈ ਰਿਪੋਰਟ ਦੇ ਆਧਾਰ ’ਤੇ ਇਨ੍ਹਾਂ ਸਕੂਲਾਂ ਨੂੰ ਅਗਲੇ ਦੋ ਦਿਨ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਸਕੂਲਾਂ ’ਚ ਸਰਕਾਰੀ ਹਾਈ ਸਕੂਲ ਬਾਊਪੁਰ ਜਦੀਦ, ਮੰਡ ਇੰਦਰਪੁਰ, ਚਾਚੋਕੀ, ਹੁਸੈਨਪੁਰ, ਕੰਮੇਵਾਲ, ਆਹਲੀ ਖੁਰਦ, ਪ੍ਰਾਇਮਰੀ ਸਕੂਲ ਬਾਊਪੁਰ, ਮੁੱਲਾਕਲਾਂ, ਰਣਧੀਰਪੁਰ, ਮੰਡ ਸਰਦਾਰ ਸਾਹਿਬ ਵਾਲਾ, ਧੱਕੜਾਂ ਤੇ ਮੁਕਟਰਾਮਵਾਲਾ ਦੇ ਸਕੂਲ ਸ਼ਾਮਿਲ ਹਨ।
Advertisement
Advertisement
×