ਚੇਤਨਾ ਪਰਖ ਪ੍ਰੀਖਿਆ ’ਚ 1178 ਵਿਦਿਆਰਥੀਆਂ ਨੇ ਹਿੱਸਾ ਲਿਆ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਕਰਵਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਚ 1178 ਵਿਦਿਆਰਥੀਆਂ ਨੇ ਹਿੱਸਾ ਲਿਆ। ਇਕਾਈ ਮੁਖੀ ਮਨਜੀਤ ਸਿੰਘ ਮਲਸੀਆਂ ਨੇ ਦੱਸਿਆ ਕਿ ਪ੍ਰੀਖਿਆ ਲਈ 2923 ਵਿਦਿਆਰਥੀ ਰਜਿਸਟਡ ਹੋਏ ਸਨ। ਇਨ੍ਹਾਂ ਵਿੱਚੋਂ 1807 ਰਜਿਸਟਡ ਬੱਚਿਆਂ ਦੀ 18...
Advertisement
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਕਰਵਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਚ 1178 ਵਿਦਿਆਰਥੀਆਂ ਨੇ ਹਿੱਸਾ ਲਿਆ। ਇਕਾਈ ਮੁਖੀ ਮਨਜੀਤ ਸਿੰਘ ਮਲਸੀਆਂ ਨੇ ਦੱਸਿਆ ਕਿ ਪ੍ਰੀਖਿਆ ਲਈ 2923 ਵਿਦਿਆਰਥੀ ਰਜਿਸਟਡ ਹੋਏ ਸਨ। ਇਨ੍ਹਾਂ ਵਿੱਚੋਂ 1807 ਰਜਿਸਟਡ ਬੱਚਿਆਂ ਦੀ 18 ਪ੍ਰੀਖ਼ਿਆ ਕੇਦਰਾਂ ਵਿੱਚ ਲਈ ਗਈ ਪ੍ਰੀਖਿਆ ਵਿੱਚ 1178 ਪ੍ਰੀਖਿਆਰਥੀਆਂ ਵੱਲੋਂ ਪ੍ਰੀਖ਼ਿਆ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 7 ਸਕੂਲਾਂ ਦੇ ਪ੍ਰਬੰਧਕੀ ਕਾਰਨਾਂ ਕਾਰਨ 1116 ਰਜਿਸਟਡ ਵਿਦਿਆਰਥੀਆਂ ਦੀ ਪ੍ਰੀਖਿਆ ਨਹੀ ਲਈ ਜਾ ਸਕੀ। ਇਨ੍ਹਾਂ ਦੀ ਪ੍ਰੀਖਿਆ ਅਗਲੇ ਕੁਝ ਦਿਨਾਂ ਵਿੱਚ ਲਈ ਜਾਵੇਗੀ। ਪ੍ਰੀਖਿਆ ਨੂੰ ਸਫਲ ਬਣਾਉਣ ਵਿਚ ਸੁਖਵਿੰਦਰ ਬਾਗਪੁਰ,ਬਿੱਟੂ ਰੂਪੇਵਾਲੀ,ਰੇਸਮ ਸਿੰਘ, ਡਾ. ਨਗਿੰਦਰ ਸਿੰਘ ਬਾਂਸਲ, ਹਰਜਿੰਦਰ ਬਾਗਪੁਰ, ਅਮਨਦੀਪ ਸਿੰਘ, ਮਨਵੀਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
Advertisement
Advertisement
Advertisement
×