DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਬਰਿਸਤਾਨਾਂ ’ਚੋਂ ਚੋਰੀ: 300 ਕਬਰਾਂ ਪੁੱਟ ਕੇ ਲਾਸ਼ਾਂ ਦੇ ਗਹਿਣੇ ਲਾਹੇ 

ਓਂਟਾਰੀਓ ਪੁਲੀਸ ਨੇ ਇੱਕ ਜੋੜੇ ਨੂੰ ਗ੍ਰਿਫਤਾਰ ਕਰਦਿਆਂ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜੇ ਚੋਂ ਵੱਡੀ ਮਾਤਰਾ ਵਿੱਚ ਕੀਮਤੀ ਗਹਿਣੇ ਬਰਾਮਦ ਕੀਤੇ ਹਨ, ਜੋ ਉਨ੍ਹਾਂ ਨੇ ਟਰਾਂਟੋ, ਨਿਆਗਰਾ, ਹਮਿਲਟਲ ਤੇ ਮਾਲਟਨ ਖੇਤਰ ਦੇ ਵਿੱਚ ਕਬਰਾਂ ਖੋਦ...

  • fb
  • twitter
  • whatsapp
  • whatsapp
Advertisement
ਓਂਟਾਰੀਓ ਪੁਲੀਸ ਨੇ ਇੱਕ ਜੋੜੇ ਨੂੰ ਗ੍ਰਿਫਤਾਰ ਕਰਦਿਆਂ ਹੈਰਾਨੀਜਨਕ ਖੁਲਾਸਾ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜੇ ਚੋਂ ਵੱਡੀ ਮਾਤਰਾ ਵਿੱਚ ਕੀਮਤੀ ਗਹਿਣੇ ਬਰਾਮਦ ਕੀਤੇ ਹਨ, ਜੋ ਉਨ੍ਹਾਂ ਨੇ ਟਰਾਂਟੋ, ਨਿਆਗਰਾ, ਹਮਿਲਟਲ ਤੇ ਮਾਲਟਨ ਖੇਤਰ ਦੇ ਵਿੱਚ ਕਬਰਾਂ ਖੋਦ ਕੇ ਖੋਦ ਲਾਸ਼ਾਂ ਤੋਂ ਲਾਹੇ ਸਨ।
ਹਾਲਟਨ ਦੇ ਪੁਲੀਸ ਬੁਲਾਰੇ ਨੇ ਦੱਸਿਆ ਕਿ ਮੁਲਜਮ ਜਿੰਨਾਂ ਦੀ ਪਛਾਣ ਜੌਹਨ ਰਚ (45) ਅਤੇ ਜੌਰਡਨ ਨੋਬਲ (31) ਵਜੋਂ ਕੀਤੀ ਗਈ ਹੈ, ਦੀ ਕੋਈ ਪੱਕੀ ਰਿਹਾਇਸ਼ ਨਹੀਂ (ਬੇਘਰੇ) ਹੈ। ਦੋਵੇਂ ਦਿਨ ਵੇਲੇ ਕਬਰਿਸਤਾਨ ਵਿੱਚ ਜਾਂਦੇ ਅਤੇ ਕਿਸੇ ਨਵੀਂ ਕਬਰ ਦੇ ਨੇੜੇ ਜਾਕੇ ਆਪਣੇ ਆਪ ਨੂੰ ਮ੍ਰਿਤਕ ਦੇ ਰਿਸ਼ਤੇਦਾਰ ਦੱਸਦਿਆਂ ਸਾਂਭ ਲਈ ਵਿਉਂਤਬੰਦੀ ਬਾਰੇ ਕਹਿਕੇ ਚੌਕੀਦਾਰ ਦਾ ਭਰੋਸਾ ਜਿੱਤ ਲੈਂਦੇ।
ਕਬਰ ਵਿਚ ਛੇਕ ਕਰਕੇ ਕਰਦੇ ਸਨ ਚੋਰੀ
ਪ੍ਰਾਪਤ ਜਾਦਕਾਰੀ ਅਨੁਸਾਰ ਚੋਰੀ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ ਬਾਅਦ ਵਿੱਚ ਦੋਵੇਂ ਨਾਲ ਲਿਆਂਦੇ ਔਜ਼ਾਰਾਂ ਨਾਲ ਕਬਰ ਦੇ ਸਿਰ ਵਾਲੇ ਪਾਸੇ ਮੋਟਾ ਛੇਕ ਕਰਕੇ ਲਾਸ਼ ਤੱਕ ਪਹੁੰਚ ਬਣਾਉਂਦੇ ਅਤੇ ਉਸ ਦਾ ਕੁਝ ਹਿੱਸਾ ਉੱਪਰ ਖਿੱਚ ਲਿਆਉਂਦੇ। ਇਸ ਉਪਰੰਤ ਉਹ ਮ੍ਰਿਤਕ ਦੇ ਦਫਨਾਉਣ ਮੌਕੇ ਪਾਏ ਗਹਿਣੇ ਉਤਾਰਦੇ ਅਤੇ ਹੱਡੀਆਂ ਵਾਪਸ ਖੱਡ ਵਿੱਚ ਸੁੱਟ ਕੇ ਕਬਰ ਬੰਦ ਦਿੰਦੇ ਸਨ।
ਪੁਲੀਸ ਬੁਲਾਰੇ ਅਨੁਸਾਰ ਉਨ੍ਹਾਂ ਨੇ ਉਕਤ ਖੇਤਰ ਦੇ ਕਰੀਬ 40 ਕਬਰਿਸਤਾਨਾਂ ’ਚ ਲਗਪਗ 300 ਕਬਰਾਂ ਚੋਂ ਸਮਾਨ ਚੋਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਨੂੰ ਗ੍ਰਿਫਤਾਰ ਕਰਕੇ ਸਮਾਨ ਬਰਾਮਦ ਕਰ ਲਿਆ ਹੈ ਅਤੇ ਦੋਸ਼ ਆਇਦ ਕੀਤੇ ਗਏ ਹਨ।
Advertisement
×