DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਮਧਾਰੀ ਕਲੱਬ ਨੇ ਜਿੱਤਿਆ ਹਾਕੀ ਦਾ ਪ੍ਰੀਮੀਅਰ ਖ਼ਿਤਾਬ

ਸੁਰਿੰਦਰ ਮਾਵੀ ਵਿਨੀਪੈੱਗ: ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ ਜੈਨਸਿਸ ਸੈਂਟਰ ਵਿੱਚ ਮੈਕਸ ਪ੍ਰੋ ਅਕਾਲ ਵਾਰੀਅਰਜ਼ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਨਾਮਧਾਰੀ ਫੀਲਡ ਹਾਕੀ ਕਲੱਬ ਕੈਲਗਰੀ ਨੇ ਪ੍ਰੀਮੀਅਰ ਵਰਗ ਦਾ ਖ਼ਿਤਾਬ ਜਿੱਤਿਆ ਅਤੇ ਮੇਜ਼ਬਾਨ ਟੀਮ ਅਕਾਲ ਵਾਰੀਅਰਜ਼...
  • fb
  • twitter
  • whatsapp
  • whatsapp
featured-img featured-img
ਮੈਕਸ ਪ੍ਰੋ ਅਕਾਲ ਵਾਰੀਅਰਜ਼ ਫੀਲਡ ਹਾਕੀ ਟੂਰਨਾਮੈਂਟ ਵਿੱਚ ਜੇਤੂ ਨਾਮਧਾਰੀ ਕਲੱਬ ਦੀ ਟੀਮ ਟਰਾਫ਼ੀ ਨਾਲ
Advertisement

ਸੁਰਿੰਦਰ ਮਾਵੀ

ਵਿਨੀਪੈੱਗ: ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਵੱਲੋਂ ਜੈਨਸਿਸ ਸੈਂਟਰ ਵਿੱਚ ਮੈਕਸ ਪ੍ਰੋ ਅਕਾਲ ਵਾਰੀਅਰਜ਼ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ ਨਾਮਧਾਰੀ ਫੀਲਡ ਹਾਕੀ ਕਲੱਬ ਕੈਲਗਰੀ ਨੇ ਪ੍ਰੀਮੀਅਰ ਵਰਗ ਦਾ ਖ਼ਿਤਾਬ ਜਿੱਤਿਆ ਅਤੇ ਮੇਜ਼ਬਾਨ ਟੀਮ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਦੀ ਟੀਮ ਦੂਜੇ ਸਥਾਨ ’ਤੇ ਰਹੀ। ਸੋਸ਼ਲ ਵਰਗ ਵਿੱਚੋਂ ਐਡਮਿੰਟਨ ਫੀਲਡ ਹਾਕੀ ਕਲੱਬ ਦੀ ਟੀਮ ਨੇ ਪਹਿਲਾ ਅਤੇ ਅਕਾਲ ਵਾਰੀਅਰਜ਼ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Advertisement

ਪ੍ਰੀਮੀਅਰ ਵਰਗ ਦੇ ਫਾਈਨਲ ਵਿੱਚ ਨਾਮਧਾਰੀ ਕਲੱਬ ਨੇ ਅਕਾਲ ਵਾਰੀਅਰਜ਼ ਨੂੰ ਟਾਈਬ੍ਰੇਕਰ ਜ਼ਰੀਏ ਹਰਾ ਕੇ ਟਰਾਫ਼ੀ ’ਤੇ ਕਬਜ਼ਾ ਕਰ ਲਿਆ। ਇਸ ਵਰਗ ਵਿੱਚ ਨਾਮਧਾਰੀ ਕਲੱਬ ਦੇ ਜਸਕਰਨ ਸਿੰਘ ਨੂੰ ਬਿਹਤਰੀਨ ਖਿਡਾਰੀ, ਅਕਾਲ ਵਾਰੀਅਰਜ਼ ਦੇ ਗੁਰਕੀਰਤ ਸਿੰਘ ਨੇ ਨੂੰ ਟੌਪ ਸਕੋਰਰ ਅਤੇ ਨਾਮਧਾਰੀ ਕਲੱਬ ਦੇ ਨਾਨਕ ਸਿੰਘ ਨੂੰ ਬਿਹਤਰੀਨ ਗੋਲ ਕੀਪਰ ਐਲਾਨਿਆ ਗਿਆ। ਇਨ੍ਹਾਂ ਖਿਡਾਰੀਆਂ ਨੂੰ ਟ੍ਰਿਪਲੇ ਪੁਆਇੰਟ ਡਰਾਈਵਿੰਗ ਸਕੂਲ ਅਤੇ ਪ੍ਰੀਮੀਅਰ ਗਰੇਨਾਈਟ ਐਂਡ ਮਾਰਬਲ ਵੱਲੋਂ ਨਕਦ ਇਨਾਮ ਦਿੱਤੇ ਗਏ।

ਸੋਸ਼ਲ ਵਰਗ ਦੇ ਮੁਕਾਬਲੇ ਵਿੱਚ ਅਕਾਲ ਵਾਰੀਅਰਜ਼ ਕਲੱਬ ਦੇ ਸੁਖਜਿੰਦਰ ਸਿੰਘ ਮੋਰ ਨੂੰ ਬਿਹਤਰੀਨ ਖਿਡਾਰੀ ਅਤੇ ਐਡਮਿੰਟਨ ਕਲੱਬ ਦੇ ਸਿਮਰਨ ਮੋਮੀ ਨੂੰ ਬਿਹਤਰੀਨ ਗੋਲਕੀਪਰ ਐਲਾਨਿਆ ਗਿਆ। ਹਾਕੀ ਮੁਕਾਬਲਿਆਂ ਤੋਂ ਇਲਾਵਾ ਕਰਵਾਏ ਗਏ ਰੱਸਾਕਸ਼ੀ ਮੁਕਾਬਲਿਆਂ ਵਿੱਚ ਆਜ਼ਾਦ ਸਪੋਰਟਸ ਕਲੱਬ ਦੀ ਟੀਮ ਨੇ ਪਹਿਲਾ ਅਤੇ ਬਲਵਿੰਦਰ ਸਿੰਘ ਮੁੱਲਾਂਪੁਰ/ਮਨਜਿੰਦਰ ਸਿੰਘ ਰੋਡੇ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤਾਸ਼ ਸੀਪ ਮੁਕਾਬਲੇ ਵਿੱਚੋਂ ਹਰਬੰਸ ਧਾਲੀਵਾਲ/ਡਾਕਟਰ ਬਲਜਿੰਦਰ ਦੀ ਟੀਮ ਨੇ ਪਹਿਲਾ, ਪਰਮਿੰਦਰ ਗਰੇਵਾਲ/ਸੁਰਿੰਦਰ ਸਿੰਘ ਦੀ ਟੀਮ ਨੇ ਦੂਜਾ ਅਤੇ ਨਰਿੰਦਰ ਸਿੰਘ ਬਰਨਾਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਕਸ ਪ੍ਰੋ/ਪ੍ਰੋਟੈਕਸ ਬਲਾਕ ਵੱਲੋਂ ਮਨਦੀਪ ਦੁੱਗਲ ਅਤੇ ਕੁਆਲਿਟੀ ਟਰਾਂਸਮਿਸ਼ਨ ਵੱਲੋਂ ਪਾਲੀ ਵਿਰਕ ਨੇ ਇਨਾਮਾਂ ਦੀ ਵੰਡ ਕੀਤੀ।

Advertisement
×