DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਰਸ਼ਕਾਂ ਨੇ ਗ਼ਜ਼ਲ ਮੰਚ ਸਰੀ ਦੀ ਸੁਰਮਈ ਸ਼ਾਮ ਦਾ ਆਨੰਦ ਮਾਣਿਆ

ਹਰਦਮ ਮਾਨ ਸਰੀ: ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਸਰਗਰਮ ਸਰੀ ਦੀ ਸੰਸਥਾ ‘ਗ਼ਜ਼ਲ ਮੰਚ ਸਰੀ’ ਵੱਲੋਂ ਰਿਫਲੈਕਸ਼ਨ ਬੈਂਕੁਇਟ ਅਤੇ ਕਾਨਫਰੰਸ ਸੈਂਟਰ ਸਰੀ ਵਿੱਚ ਸੁਰੀਲੀ ਸੰਗੀਤਕ ਸ਼ਾਮ ਮਨਾਈ ਗਈ। ਇਸ ਵਿੱਚ ਗ਼ਜ਼ਲ ਗਾਇਕ ਸੁਖਦੇਵ ਸਾਹਿਲ, ਪਰਖਜੀਤ ਸਿੰਘ, ਭਗਤਜੀਤ ਸਿੰਘ, ਡਾ....
  • fb
  • twitter
  • whatsapp
  • whatsapp
Advertisement

ਹਰਦਮ ਮਾਨ

ਸਰੀ: ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਸਰਗਰਮ ਸਰੀ ਦੀ ਸੰਸਥਾ ‘ਗ਼ਜ਼ਲ ਮੰਚ ਸਰੀ’ ਵੱਲੋਂ ਰਿਫਲੈਕਸ਼ਨ ਬੈਂਕੁਇਟ ਅਤੇ ਕਾਨਫਰੰਸ ਸੈਂਟਰ ਸਰੀ ਵਿੱਚ ਸੁਰੀਲੀ ਸੰਗੀਤਕ ਸ਼ਾਮ ਮਨਾਈ ਗਈ। ਇਸ ਵਿੱਚ ਗ਼ਜ਼ਲ ਗਾਇਕ ਸੁਖਦੇਵ ਸਾਹਿਲ, ਪਰਖਜੀਤ ਸਿੰਘ, ਭਗਤਜੀਤ ਸਿੰਘ, ਡਾ. ਰਣਦੀਪ ਮਲਹੋਤਰਾ ਅਤੇ ਸੋਨਲ ਜੱਬਲ ਨੇ ਆਪਣੇ ਸੁਰੀਲੇ ਸੁਰਾਂ ਨਾਲ ਸੰਗੀਤ ਪ੍ਰੇਮੀਆਂ ਦੀ ਰੂਹ ਨੂੰ ਸ਼ਰਸ਼ਾਰ ਕੀਤਾ। ਗ਼ਜ਼ਲ ਗਾਇਕੀ ਦੀ ਇਹ ਖ਼ੂਬਸੂਰਤ ਸ਼ਾਮ ਗ਼ਜ਼ਲ ਮੰਚ ਸਰੀ ਦੇ ਸੀਨੀਅਰ ਮੈਂਬਰ ਅਤੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੂੰ ਸਮਰਪਿਤ ਕੀਤੀ ਗਈ।

Advertisement

ਆਗਾਜ਼ ਵਿੱਚ ਮੰਚ ਦੀ ਸ਼ਾਇਰਾ ਸੁਖਜੀਤ ਹੁੰਦਲ ਨੇ ਕਿਹਾ ਕਿ ਅਸੀਂ ਅੱਜ ਜਿਸ ਧਰਤੀ ’ਤੇ ਇਹ ਪ੍ਰੋਗਰਾਮ ਕਰਵਾ ਰਹੇ ਹਾਂ ਇਹ ਮੂਲ ਨਿਵਾਸੀਆਂ ਦੀ ਸਰਜ਼ਮੀਂ ਹੈ। ਅਸੀਂ ਇਸ ਨੂੰ ਪ੍ਰਣਾਮ ਕਰਦੇ ਹਾਂ ਅਤੇ ਇਸ ਨਾਲ ਜੁੜੇ ਇਤਿਹਾਸ ਦੀ ਕਦਰ ਕਰਦੇ ਹਾਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਮੂਲ ਨਿਵਾਸੀਆਂ ਦੇ ਪ੍ਰਤੀਨਿਧ ਟੈਨਿਸ ਦੇ ਰਵਾਇਤੀ ਪ੍ਰਦਰਸ਼ਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਮੰਚ ਦੇ ਬੁਲਾਰੇ ਰਾਜਵੰਤ ਰਾਜ ਨੇ ਕ੍ਰਿਸ਼ਨ ਭਨੋਟ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਗ਼ਜ਼ਲ ਮੰਚ ਦੇ ਥੰਮ੍ਹ ਸਨ ਅਤੇ ਉਨ੍ਹਾਂ ਦਾ ਅਚਾਨਕ ਰੁਖ਼ਸਤ ਹੋ ਜਾਣਾ ਸਾਡੇ ਸਾਰਿਆਂ ਲਈ ਬੇਹੱਦ ਦੁਖਦਾਈ ਹੈ।

ਸੁਰੀਲੀ ਸ਼ਾਮ ਦੇ ਪਹਿਲੇ ਗਾਇਕ ਡਾ. ਰਣਦੀਪ ਮਲਹੋਤਰਾ ਨੇ ਕ੍ਰਿਸ਼ਨ ਭਨੋਟ ਦੀ ਗ਼ਜ਼ਲ ਨੂੰ ਆਪਣੀ ਆਵਾਜ਼ ਵਿੱਚ ਪੇਸ਼ ਕਰ ਕੇ ਮਰਹੂਮ ਸ਼ਾਇਰ ਨੂੰ ਯਾਦ ਕੀਤਾ। ਮੰਚ ਵੱਲੋਂ ਉੱਭਰਦੇ ਸ਼ਾਇਰਾਂ, ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਉਦੇਸ਼ ਤਹਿਤ ਕੈਨੇਡੀਅਨ ਜੰਮਪਲ ਸੋਨਲ ਜੱਬਲ ਨੂੰ ਪਹਿਲੀ ਵਾਰ ਆਪਣੀ ਸਟੇਜ ਤੋਂ ਪੇਸ਼ ਕੀਤਾ ਅਤੇ ਸੋਨਲ ਨੇ ਆਪਣੇ ਸੁਰੀਲੇ ਸੁਰਾਂ ਨਾਲ ਆਪਣੀ ਸੰਗੀਤਕ ਕਲਾ ਦਾ ਬਾਖ਼ੂਬੀ ਪ੍ਰਗਟਾਵਾ ਕੀਤਾ। ਕੈਨੇਡੀਅਨ ਜੰਮਪਲ ਵਿਦਿਆਰਥੀ ਪ੍ਰਿਥੂ ਸੇਠੀ ਅਤੇ ਅਰਨਵ ਗੌਤਮ ਨੇ ਆਪਣੀਆਂ ਕਵਿਤਾਵਾਂ ਰਾਹੀਂ ਆਪਣੀ ਕਵਿਕ ਉਡਾਣ ਦਾ ਪ੍ਰਗਟਾਵਾ ਕੀਤਾ। ਉਪਰੰਤ ਗ਼ਜ਼ਲ ਗਾਇਕੀ ਦੇ ਖੇਤਰ ਵਿੱਚ ਉੱਭਰ ਰਹੇ ਸਿਤਾਰੇ ਪਰਖਜੀਤ ਸਿੰਘ ਨੇ ਚਾਰ ਗ਼ਜ਼ਲਾਂ ਰਾਹੀਂ ਆਪਣੀ ਪ੍ਰਤਿਭਾ, ਕਲਾ ਅਤੇ ਸੰਗੀਤਕ ਸੂਝ ਦੀ ਲਾਮਿਸਾਲ ਪੇਸ਼ਕਾਰੀ ਕਰ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ। ਅਗਲੇ ਗਾਇਕ ਭਗਤਜੀਤ ਸਿੰਘ ਨੇ ਗ਼ਜ਼ਲਾਂ, ਗੀਤਾਂ ਨਾਲ ਆਪਣੇ ਸੁਰਾਂ ਦੀ ਸਾਂਝ ਪਾਈ।

ਕੈਲੀਫੋਰਨੀਆ ਤੋਂ ਪਹੁੰਚੇ ਪ੍ਰਸਿੱਧ ਗ਼ਜ਼ਲ ਗਾਇਕ ਸੁਖਦੇਵ ਸਾਹਿਲ ਨੇ ਸ਼ਿਵ ਕੁਮਾਰ ਬਟਾਲਵੀ, ਜਸਵਿੰਦਰ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ ਦੀਆਂ ਗ਼ਜ਼ਲਾਂ ਅਤੇ ਟੱਪਿਆਂ ਨਾਲ ਗ਼ਜ਼ਲ ਮਹਿਫ਼ਿਲ ਨੂੰ ਖ਼ੂਬ ਮਹਿਕਾਇਆ। ਜਸਵਿੰਦਰ ਦੀ ਗ਼ਜ਼ਲ ‘ਹਨੇਰਾ ਹੋ ਗਿਆ ਤਾਂ ਖ਼ੌਫ਼ ਕਾਹਦਾ, ਚਿਰਾਗਾਂ ਦਾ ਅਜੇ ਪਰਿਵਾਰ ਜਾਗੇ...’ ਸੁਰਮਈ ਸ਼ਾਮ ਦੀ ਖ਼ੂਬਸੂਰਤ ਪੇਸ਼ਕਾਰੀ ਸਰੋਤਿਆਂ ਦੇ ਮਨਾਂ ’ਤੇ ਦੇਰ ਤੱਕ ਉੱਕਰੀ ਰਹੇਗੀ।

ਗ਼ਜ਼ਲ ਮੰਚ ਵੱਲੋਂ ਇਸ ਸੰਗੀਤਕ ਸ਼ਾਮ ਦੇ ਪ੍ਰਮੁੱਖ ਸਹਿਯੋਗੀ ਜਤਿੰਦਰ ਜੇ ਮਿਨਹਾਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਾਰੇ ਗਾਇਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਆਪਣਾ ਸਤਿਕਾਰ ਪ੍ਰਗਟ ਕੀਤਾ। ਮੰਚ ਦੇ ਪ੍ਰੋਗਰਾਮਾਂ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਦਵਿੰਦਰ ਬਚਰਾ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਮਰਹੂਮ ਸ਼ਾਇਰ ਕ੍ਰਿਸ਼ਨ ਭਨੋਟ ਅਤੇ ਚਿੱਤਰਕਾਰ ਜਰਨੈਲ ਸਿੰਘ ਨੂੰ ਯਾਦ ਕੀਤਾ। ਉਨ੍ਹਾਂ ਇਸ ਖ਼ੂਬਸੂਰਤ ਸ਼ਾਮ ਨੂੰ ਮਾਣਨ ਵਾਲੇ ਤਮਾਮ ਸੰਗੀਤ ਪ੍ਰੇਮੀਆਂ, ਸਹਿਯੋਗੀਆਂ ਅਤੇ ਇਸ ਸ਼ਾਮ ਨੂੰ ਯਾਦਗਾਰੀ ਬਣਾਉਣ ਲਈ ਸਾਰੇ ਗਾਇਕਾਂ ਦਾ ਮੰਚ ਵੱਲੋਂ ਧੰਨਵਾਦ ਕੀਤਾ।

ਸੰਪਰਕ: +1 604 308 6663

Advertisement
×