ਅਮਰੀਕਾ ਵਿੱਚ ਬਾਰ ’ਤੇ ਹੋਈ ਗੋਲੀਬਾਰੀ; 4 ਦੀ ਮੌਤ, 20 ਜ਼ਖ਼ਮੀ
ਅਮਰੀਕਾ ਦੇ ਦੱਖਣੀ ਕੈਰੀਲੋਨਾ ਸੂਬੇ ਦੇ ਇੱਕ ਟਾਪੂ ’ਚ ਸਥਿੱਤ ਬਾਰ ਵਿੱਚ ਐਤਵਾਰ ਤੜਕਸਾਰ ਕਿਸੇ ਬੰਦੂਕਧਾਰੀ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 20 ਜ਼ਖ਼ਮੀ ਹਨ, ਜਿੰਨਾਂ ‘ਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ...
Advertisement
ਅਮਰੀਕਾ ਦੇ ਦੱਖਣੀ ਕੈਰੀਲੋਨਾ ਸੂਬੇ ਦੇ ਇੱਕ ਟਾਪੂ ’ਚ ਸਥਿੱਤ ਬਾਰ ਵਿੱਚ ਐਤਵਾਰ ਤੜਕਸਾਰ ਕਿਸੇ ਬੰਦੂਕਧਾਰੀ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 20 ਜ਼ਖ਼ਮੀ ਹਨ, ਜਿੰਨਾਂ ‘ਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਗੋਲੀਬਾਰੀ ਮੌਕੇ ਸੇਂਟ ਹੈਲੇਨਾ ਟਾਪੂ ਸਥਿੱਤ ਬਾਰ ਐਂਡ ਗਰਿੱਲ ਵਿੱਚ ਲੋਕਾਂ ਦੀ ਕਾਫੀ ਭੀੜ ਸੀ। ਪੁਲੀਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਗੋਲੀਆਂ ਕਾਰਨ ਜ਼ਖ਼ਮੀ ਕਾਫੀ ਲੋਕ ਤੜ੍ਹਪ ਰਹੇ ਸਨ।
Advertisement
ਬਿਊਫੋਰਟ ਪੁਲੀਸ ਵਲੋਂ ਐਕਸ ’ਤੇ ਪਾਈ ਪੋਸਟ ਵਿੱਚ ਦੱਸਿਆ ਗਿਆ ਕਿ ਗੋਲੀਬਾਰੀ ’ਚ ਜਾਨ ਬਚਾਉਣ ਲਈ ਲੋਕ ਨੇੜਲੀਆਂ ਇਮਾਰਤਾਂ ਦੇ ਉਹਲੇ ਹੋਣ ਲਈ ਦੌੜਦੇ ਸਮੇਂ ਜ਼ਖ਼ਮੀ ਹੋਏ। ਹਾਲਾਂਕਿ ਬੰਦੂਕਧਾਰੀ ਦੀ ਪਛਾਣ ਜਾਂ ਉਸਦੇ ਮਨਸੂਬੇ ਬਾਰੇ ਪੁਲੀਸ ਅਜੇ ਤੱਕ ਪਤਾ ਨਹੀਂ ਲਾ ਸਕੀ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×