ਪੰਜਾਬੀ ਸੁਸਾਇਟੀ ਤਸਮਾਨੀਆਂ ਵੱਲੋਂ ਸੁਮੀਤਪਾਲ ਸਿੰਘ ਦਾ ਸਨਮਾਨ
ਬਾਡੀ ਬਿਲਡਿੰਗ ਵਿੱਚ ਤਸਮਾਨੀਆਂ ਵਿੱਚ ਪਹਿਲੇ ਸਥਾਨ ’ਤੇ ਆਉਣ ’ਤੇ ਸੁਮੀਤਪਾਲ ਸਿੰਘ ਦਾ ਪੰਜਾਬੀ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ। ਆਸਟ੍ਰੇਲੀਆ ਦੀ ਸਟੇਟ ਤਸਮਾਨੀਆ ਦੇ ਸ਼ਹਿਰ ਹੌਬਿਟ ਵਿੱਚ ਹੋਏ ਬਾਡੀ ਬਿਲਡਿੰਗ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੇ ਸੁਮੀਤਪਾਲ ਸਿੰਘ...
ਬਾਡੀ ਬਿਲਡਿੰਗ ਵਿੱਚ ਤਸਮਾਨੀਆਂ ਵਿੱਚ ਪਹਿਲੇ ਸਥਾਨ ’ਤੇ ਆਉਣ ’ਤੇ ਸੁਮੀਤਪਾਲ ਸਿੰਘ ਦਾ ਪੰਜਾਬੀ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ। ਆਸਟ੍ਰੇਲੀਆ ਦੀ ਸਟੇਟ ਤਸਮਾਨੀਆ ਦੇ ਸ਼ਹਿਰ ਹੌਬਿਟ ਵਿੱਚ ਹੋਏ ਬਾਡੀ ਬਿਲਡਿੰਗ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੇ ਸੁਮੀਤਪਾਲ ਸਿੰਘ ਪਹਿਲੇ ਪੱਗੜੀਧਾਰੀ ਸਿੱਖ ਹਨ। ਪੰਜਾਬੀਆਂ ਦਾ ਨਾਂਅ ਉਚਾ ਕਰਨ ’ਤੇ ਇਹ ਸਨਾਮਨ ਤਸਮਾਨੀਆਂ ਵਿੱਚ ਭਾਰਤੀ ਕੌਂਸਲਲੇਟ ਪਰਮਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਸਮਾਗਮ ਦੇ ਮੁਖ ਪ੍ਰਬੰਧਕ ਹੇਮੰਤ ਖੰਨਾ ਨੇ ਕਿਹਾ ਕਿ ਸੁਮੀਤਪਾਲ ਸਿੰਘ ਨੇ ਪੰਜਾਬ ਦੇ ਨਾਲ-ਨਾਲ ਭਾਰਤ ਦਾ ਸਿਰ ਵੀ ਉਚਾ ਕੀਤਾ ਹੈ।ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਬਾਡੀ ਬਿਲਡਿੰਗ ਵਰਗੇ ਮੁਕਾਬਲਿਆਂ ਵਿੱਚ ਪੰਜਾਬੀ ਮੋਹਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸੁਮੀਤਪਾਲ ਸਿੰਘ ਦਾ ਸਨਮਾਨ ਪੰਜਾਬੀਆਂ ਦਾ ਸਨਮਾਨ ਹੈ।
ਜਲੰਧਰ ਦੇ ਮਾਡਲ ਹਾਊਸ ਦੇ ਰਹਿਣ ਵਾਲੇ ਸੁਮੀਤਪਾਲ ਸਿੰਘ ਸਾਲ 2014 ਵਿੱਚ ਹੀ ਆਸਟਰੇਲੀਆ ਚਲੇ ਗਏ ਸਨ। ਬਾਡੀ ਬਿਲਡਿੰਗ ਵਿੱਚ ਪਹਿਲੇ ਸਥਾਨ ’ਤੇ ਸੁਮੀਤਪਾਲ ਸਿੰਘ ਨੇ ਆਪਣਾ ਇਹ ਸਨਮਾਨ ਆਪਣੇ ਮਰਹੂਮ ਪਿਤਾ ਕੁਲਦੀਪ ਸਿੰਘ ਨੂੰ ਸਮਰਪਿਤ ਕੀਤਾ, ਜਿੰਨ੍ਹਾਂ ਦਾ ਕੋਵਿਡ-19 ਦੌਰਾਨ ਦੇਹਾਂਤ ਹੋ ਗਿਆ ਸੀ।ਸੁਮੀਤਪਾਲ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਜਸਬੀਰ ਕੌਰ ਨੇ ਹਮੇਸ਼ਾਂ ਹੀ ਉਨ੍ਹਾ ਦਾ ਮਾਰਗ ਦਰਸ਼ਨ ਕੀਤਾ ਹੈ।