DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਧਰਤਿ ਵੰਗਾਰੇ ਤਖ਼ਤ ਨੂੰ’ ਲੋਕ ਅਰਪਣ

ਜਰਮਨੀ: ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਜਰਮਨੀ ਦੇ ਮੁੱਖ ਸ਼ਹਿਰ ਫਰੈਂਕਫਰਟ ਵਿਖੇ ਯੂਰਪੀ ਪੰਜਾਬੀ ਲੇਖਕਾਂ ਦੀ ਸਾਂਝੀ ਸਾਹਿਤਿਕ ਇਕੱਤਰਤਾ ਹੋਈ। ਇਸ ਵਿੱਚ ਯੂਰਪ ਦੇ ਵੱਖ ਵੱਖ ਮੁਲਕਾਂ ਗਰੀਸ, ਜਰਮਨੀ, ਬੈਲਜੀਅਮ,...

  • fb
  • twitter
  • whatsapp
  • whatsapp
Advertisement

ਜਰਮਨੀ: ਪਿਛਲੇ ਦਿਨੀਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਜਰਮਨੀ ਦੇ ਮੁੱਖ ਸ਼ਹਿਰ ਫਰੈਂਕਫਰਟ ਵਿਖੇ ਯੂਰਪੀ ਪੰਜਾਬੀ ਲੇਖਕਾਂ ਦੀ ਸਾਂਝੀ ਸਾਹਿਤਿਕ ਇਕੱਤਰਤਾ ਹੋਈ। ਇਸ ਵਿੱਚ ਯੂਰਪ ਦੇ ਵੱਖ ਵੱਖ ਮੁਲਕਾਂ ਗਰੀਸ, ਜਰਮਨੀ, ਬੈਲਜੀਅਮ, ਇਟਲੀ, ਬਰਤਾਨੀਆ, ਡੈਨਮਾਰਕ ਆਦਿ ਤੋਂ ਸਾਹਿਤਕਾਰਾਂ ਤੇ ਵਿਦਵਾਨਾਂ ਨੇ ਭਾਗ ਲਿਆ। ਯੂਰਪੀ ਪੰਜਾਬੀ ਕਹਾਣੀ ਅਤੇ ਮੁਸ਼ਾਇਰੇ ਸਮੇਤ ਇਸ ਸਮਾਗਮ ਵਿੱਚ ਯੂਰਪੀ ਪੰਜਾਬੀ ਸਾਹਿਤ ’ਤੇ ਵਿਚਾਰ ਚਰਚਾ ਹੋਈ।

ਇਸ ਸਮੇਂ ਪੁਸਤਕ ਲੋਕ ਅਰਪਣ ਸਮਾਰੋਹ ਦੌਰਾਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਸੰਪਾਦਿਤ ਪੁਸਤਕ ‘ਧਰਤਿ ਵੰਗਾਰੇ ਤਖ਼ਤ ਨੂੰ’ ਸਮੇਤ ਹੋਰ ਪੰਜ ਕਿਤਾਬਾਂ ‘ਸੁਖਜੀਤ ਦੀਆਂ ਚੋਣਵੀਆਂ ਕਹਾਣੀਆਂ’, ਸੰਦੀਪ ਸਮਰਾਲਾ ਦਾ ਕਹਾਣੀ ਸੰਗ੍ਰਹਿ ‘ਸੁਪਨੇ ਦਾ ਗਵਾਹ ਨਹੀਂ ਹੁੰਦਾ’, ਜੀਤ ਸੁਰਜੀਤ ਬੈਲਜੀਅਮ ਦਾ ਕਾਵਿ ਸੰਗ੍ਰਹਿ ‘ਚੇਤਿਆਂ ਦੀ ਝੀਥ’, ਜਫ਼ਰ ਅਵਾਨ ਡੈਨਮਾਰਕ ਦਾ ਕਾਵਿ ਸੰਗ੍ਰਹਿ ‘ਧੀ ਜੋ ਹੋਈ’ ਅਤੇ ਅਮਜਦ ਆਰਫ਼ੀ ਜਰਮਨੀ ਦਾ ਕਾਵਿ ਸੰਗ੍ਰਹਿ ‘ਰਮਜ਼ਾਂ ਚੁੱਪ ਦੀਆਂ’ ਯੂਰਪੀ ਪੰਜਾਬੀ ਪਾਠਕਾਂ ਲਈ ਲੋਕ ਅਰਪਣ ਕੀਤੀਆਂ ਗਈਆਂ।

Advertisement

ਦਲਜਿੰਦਰ ਸਿੰਘ ਰਹਿਲ ਨੇ ਇਨ੍ਹਾਂ ਪੁਸਤਕਾਂ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ। ਕਾਵਿ ਸੰਗ੍ਰਹਿ ‘ਧਰਤ ਵੰਗਾਰੇ ਤਖ਼ਤ ਨੂੰ’ ਸਬੰਧੀ ਬੋਲਦਿਆਂ ਉਸ ਨੇ ਕਿਹਾ ਕਿ ਇਹ ਪੁਸਤਕ ਕਿਸਾਨ ਅੰਦੋਲਨ ਦੇ ਇਤਿਹਾਸ ਨੂੰ ਸਾਂਭਣ ਦਾ ਇੱਕ ਵੱਡਾ ਉਪਰਾਲਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਦੁਆਰਾ ਸੰਪਾਦਿਤ ਇਸ ਪੁਸਤਕ ਵਿੱਚ ਵੱਖ ਵੱਖ ਲੇਖਕਾਂ ਦੀਆਂ ਦੋ ਸੌ ਤੋਂ ਉੱਤੇ ਚੋਣਵੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕਾਵਿ ਰੂਪੀ ਪੁਸਤਕ ‘ਧਰਤਿ ਵੰਗਾਰੇ ਤਖ਼ਤ ਨੂੰ’ ਇੱਕ ਅਜਿਹਾ ਸਾਹਿਤਕ ਸਰੋਤ ਹੈ ਜਿਸ ਵਿੱਚ ਸਮੁੱਚੇ ਕਿਸਾਨ ਅੰਦੋਲਨ ਨਾਲ ਸਬੰਧਿਤ ਕਾਵਿ ਸਮੱਗਰੀ ਕਿਸਾਨ ਅੰਦੋਲਨ ਦੀ ਹਮੇਸ਼ਾਂ ਗਵਾਹੀ ਭਰਦੀ ਰਹੇਗੀ।

Advertisement

*ਖ਼ਬਰ ਸਰੋਤ: ਇਪਲਾ

Advertisement
×