ਨਿਊਯਾਰਕ ਫਾਇਰ ਬ੍ਰਿਗੇਡ ਕਾਮੇ ਦੀ ਅੱਗ ਬੁਝਾਉਂਦਿਆਂ ਮੌਤ
ਨਿਊਯਾਰਕ ਸ਼ਹਿਰ ਵਿੱਚ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦਸਤੇ ਦੇ ਇੱਕ ਕਾਮੇ ਦੇ ਦਿਲ ਦੀ ਧੜਕਨ ਰੁਕਣ ਕਰਕੇ ਮੌਤ ਹੋ ਗਈ। ਉਹ ਇਮਾਰਤ ਦੀ ਤੀਜੀ ਮੰਜ਼ਿਲ ਉੱਤੇ ਅੱਗ ਉੱਤੇ ਕਾਬੂ ਪਾਉਣ ਦੇ ਯਤਨ ਕਰ ਰਿਹਾ ਸੀ।...
ਨਿਊਯਾਰਕ ਸ਼ਹਿਰ ਵਿੱਚ ਬਹੁਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦਸਤੇ ਦੇ ਇੱਕ ਕਾਮੇ ਦੇ ਦਿਲ ਦੀ ਧੜਕਨ ਰੁਕਣ ਕਰਕੇ ਮੌਤ ਹੋ ਗਈ। ਉਹ ਇਮਾਰਤ ਦੀ ਤੀਜੀ ਮੰਜ਼ਿਲ ਉੱਤੇ ਅੱਗ ਉੱਤੇ ਕਾਬੂ ਪਾਉਣ ਦੇ ਯਤਨ ਕਰ ਰਿਹਾ ਸੀ। ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਪੈਟਰਿੱਕ ਬਰੈਡੀ (42) ਦੀ ਮੌਤ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਫਾਇਰ ਬ੍ਰਿਗੇਡ ਵਿਭਾਗ ਨੇ ਆਪਣਾ ਅਣਥੱਕ ਹੀਰਾ ਗਵਾ ਲਿਆ ਹੈ। ਉਨ੍ਹਾਂ ਕਿਹਾ ਕਿ ਬਰੈਡੀ ਨੇ ਉਸੇ ਸ਼ਹਿਰ ਲਈ ਜਾਨ ਦੇ ਦਿੱਤੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ ਤੇ ਸ਼ਹਿਰ ਵਾਸੀ ਉਸ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਣਗੇ। ਅੱਗ ’ਤੇ ਕਾਬੂ ਪਾਉਣ ਦੇ ਯਤਨਾਂ ਦੌਰਾਨ ਫਰਸ਼ ’ਤੇ ਡਿੱਗੇ ਬਰੈਡੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਹ 11 ਸਾਲਾਂ ਤੋਂ ਵਿਭਾਗ ਵਿਚ ਆਪਣੀ ਡਿਊਟੀ ਨਿਭਾ ਰਿਹਾ ਸੀ। ਸ਼ਹਿਰ ਦੇ ਨਵੇਂ ਚੁਣੇ ਮੇਅਰ ਤੇ ਭਾਰਤੀ ਪਿਛੋਕੜ ਦੇ ਜੋਹਰਾਨ ਮਮਦਾਨੀ ਨੇ ਵੀ ਬਰੈਡੀ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਦਿਆਂ ਉਸ ਦੇ ਪਰਿਵਾਰ ਦੀ ਹਰ ਮਦਦ ਕਰਨ ਦਾ ਭਰੋਸਾ ਦਿੱਤਾ ਹੈ।

