DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਤਿੰਦਰ ਜਮਵਾਲ ਨੇ ਗ਼ਜ਼ਲਾਂ ਨਾਲ ਰੰਗ ਬੰਨ੍ਹਿਆ

ਬ੍ਰਿਸਬੇਨ: (ਟ੍ਰਿਬਿਊਨ ਨਿਊਜ਼ ਸਰਵਿਸ) ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਕਲਾ, ਸਾਹਿਤ ਅਤੇ ਸੰਗੀਤ ਦੇ ਪਸਾਰ ਅਤੇ ਪੇਸ਼ਕਾਰੀ ਤਹਿਤ ਅਰੰਭੀਆਂ ਸੰਜੀਦਾ ਕੋਸ਼ਿਸ਼ਾਂ ਤਹਿਤ ਬ੍ਰਿਸਬੇਨ ਵਿੱਚ ਗ਼ਜ਼ਲ ਗਾਇਨ ਨੂੰ ਸਮਰਪਿਤ ਇੱਕ ਖ਼ੂਬਸੂਰਤ ਸ਼ਾਮ ਕਰਵਾਈ ਗਈ। ਇਸ...
  • fb
  • twitter
  • whatsapp
  • whatsapp
Advertisement

ਬ੍ਰਿਸਬੇਨ: (ਟ੍ਰਿਬਿਊਨ ਨਿਊਜ਼ ਸਰਵਿਸ) ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਕਲਾ, ਸਾਹਿਤ ਅਤੇ ਸੰਗੀਤ ਦੇ ਪਸਾਰ ਅਤੇ ਪੇਸ਼ਕਾਰੀ ਤਹਿਤ ਅਰੰਭੀਆਂ ਸੰਜੀਦਾ ਕੋਸ਼ਿਸ਼ਾਂ ਤਹਿਤ ਬ੍ਰਿਸਬੇਨ ਵਿੱਚ ਗ਼ਜ਼ਲ ਗਾਇਨ ਨੂੰ ਸਮਰਪਿਤ ਇੱਕ ਖ਼ੂਬਸੂਰਤ ਸ਼ਾਮ ਕਰਵਾਈ ਗਈ। ਇਸ ਪ੍ਰੋਗਰਾਮ ਵਿੱਚ ਭਾਰਤ ਤੋਂ ਆਏ ਗ਼ਜ਼ਲ ਗਾਇਕ ਜਤਿੰਦਰ ਜਮਵਾਲ ਨੇ ਆਪਣੀ ਸ਼ਾਨਦਾਰ ਕਲਾ ਦਾ ਮੁਜ਼ਾਹਰਾ ਕਰਦਿਆਂ ਇੱਕ ਤੋਂ ਬਾਅਦ ਇੱਕ ਲਾਜਵਾਬ ਗ਼ਜ਼ਲ ਗਾਉਂਦਿਆਂ ਸਰੋਤਿਆਂ ਨੂੰ ਕੀਲ ਲਿਆ। ਰੁਪਿੰਦਰ ਸੋਜ਼ ਨੇ ਜਤਿੰਦਰ ਜਮਵਾਲ ਦਾ ਤੁਆਰਫ਼ ਕਰਵਾਇਆ ਅਤੇ ਆਏ ਹੋਏ ਸਰੋਤਿਆਂ ਨੂੰ ਜੀ ਆਇਆਂ ਕਿਹਾ।

ਇਪਸਾ ਵੱਲੋਂ ਜਤਿੰਦਰ ਜਮਵਾਲ ਨੂੰ ਨਕਦ ਰਾਸ਼ੀ ਅਤੇ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਸ਼ਹਿਰ ਦੇ ਪ੍ਰਸਿੱਧ ਸ਼ਾਜਿੰਦੇ ਪਰਮਜੀਤ ਸਿੰਘ ਨਾਮਧਾਰੀ ਨੇ ਤਬਲੇ ’ਤੇ ਸਾਥ ਦਿੰਦਿਆਂ ਗ਼ਜ਼ਲਾਂ ਵਿੱਚ ਹੋਰ ਕਸ਼ਿਸ਼ ਭਰ ਦਿੱਤੀ। ਇਸ ਮੌਕੇ ਜਸਟਿਸ ਆਫ ਪੀਸ ਦਲਵੀਰ ਹਲਵਾਰਵੀ, ਗੀਤਕਾਰ ਨਿਰਮਲ ਦਿਓਲ, ਡਾ. ਗਰੀਸ਼ ਕੁਮਾਰ, ਸਟੇਜ ਸੰਚਾਲਕ ਗੁਰਦੀਪ ਜਗੇੜਾ, ਗਾਇਕ ਮੀਤ ਧਾਲੀਵਾਲ, ਇਪਸਾ ਦੇ ਕੋਆਰਡੀਨੇਟਰ ਪਾਲ ਰਾਊਕੇ, ਇਪਸਾ ਦੇ ਸੁਬਾਰਡੀਨੇਟਰ ਬਿਕਰਮਜੀਤ ਸਿੰਘ ਚੰਦੀ ਅਤੇ ਸ਼ਾਇਰ ਸਰਬਜੀਤ ਸੋਹੀ ਆਦਿ ਹਾਜ਼ਰ ਸਨ।

Advertisement

Advertisement
×