DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੀਪਕ ਸ਼ਰਮਾ ਚਨਾਰਥਲ ਅਤੇ ਸਵਰਨ ਸਿੰਘ ਭੰਗੂ ਦਾ ਸਨਮਾਨ

ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਬਰੈਂਪਟਨ: ਇੱਥੇ ਕਾਰਜਸ਼ੀਲ ‘ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ, ਟੋਰਾਂਟੋ’ ਕੈਨੇਡਾ ਵੱਲੋਂ ਮੁੱਖ ਸਰਪ੍ਰਸਤ ਹਰਭਜਨ ਸਿੰਘ ਬਡਵਾਲ ਦੀ ਦੇਖਰੇਖ ਵਿੱਚ ਸਮਾਰੋਹ ‘ਬਾਤਾਂ ਪੰਜਾਬ ਦੀਆਂ’ ਵਿੱਚ ਪੰਜਾਬ ਤੋਂ ਕੈਨੇਡਾ ਪਹੁੰਚੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਪੁਆਧ ਖੇਤਰ ਵਿੱਚ ਸਿੱਖਿਆ ਅਤੇ...
  • fb
  • twitter
  • whatsapp
  • whatsapp
Advertisement

ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਬਰੈਂਪਟਨ: ਇੱਥੇ ਕਾਰਜਸ਼ੀਲ ‘ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ, ਟੋਰਾਂਟੋ’ ਕੈਨੇਡਾ ਵੱਲੋਂ ਮੁੱਖ ਸਰਪ੍ਰਸਤ ਹਰਭਜਨ ਸਿੰਘ ਬਡਵਾਲ ਦੀ ਦੇਖਰੇਖ ਵਿੱਚ ਸਮਾਰੋਹ ‘ਬਾਤਾਂ ਪੰਜਾਬ ਦੀਆਂ’ ਵਿੱਚ ਪੰਜਾਬ ਤੋਂ ਕੈਨੇਡਾ ਪਹੁੰਚੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਪੁਆਧ ਖੇਤਰ ਵਿੱਚ ਸਿੱਖਿਆ ਅਤੇ ਲੋਕ ਭਲਾਈ ਨਾਲ ਜੁੜੇ ਸਿੱਖਿਆ ਸਾਸ਼ਤਰੀ ਸਵਰਨ ਸਿੰਘ ਭੰਗੂ, ਕੈਨੇਡਾ ਦੇ ਮਕਬੂਲ ਪੱਤਰਕਾਰ ਸ਼ਮੀਲ ਜਸਵੀਰ ਅਤੇ ਹਰਜੀਤ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਆਪਣੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਲਈ ਸਨਮਾਨਤ ਕੀਤਾ ਗਿਆ।

ਇਸ ਸਮਾਗਮ ਦਾ ਸਮੁੱਚਾ ਪ੍ਰਬੰਧ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਬਡਵਾਲ ਅਤੇ ਸਾਰੇ ਮੈਂਬਰਾਂ ਨੇ ਰਲ ਕੇ ਕੀਤਾ ਸੀ। ਸਮਾਗਮ ਦੀ ਸਮੁੱਚੀ ਕਾਰਵਾਈ ਦਾ ਸੰਚਾਲਨ ਵਿਦਵਾਨ ਡਾ. ਡੀ.ਪੀ. ਸਿੰਘ ਨੇ ਬਾਖੂਬੀ ਨਿਭਾਇਆ। ਸਨਮਾਨਿਤ ਸ਼ਖ਼ਸੀਅਤਾਂ ਬਾਰੇ ਤੁਆਰਫ ਕਰਵਾਇਆ ਗਿਆ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਹੋਈ। ਇਸ ਸਮਾਗਮ ਵਿੱਚ ਦੀਪਕ ਸ਼ਰਮਾ ਚਨਾਰਥਲ ਨੇ ਆਪਣੇ ਵਿਲੱਖਣ ਰੰਗ ਵਿੱਚ ਨਜ਼ਮਾਂ ਵੀ ਸੁਣਾਈਆਂ। ਨਵਤੇਜ ਸਿੰਘ ਟਿਵਾਣਾ ਨੇ ਦੀਪਕ ਸ਼ਰਮਾ ਨਾਲ ਬਿਤਾਏ ਸਮੇਂ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ।

Advertisement

ਇਸ ਕਲੱਬ ਦੀ ਇੱਕ ਇਕਾਈ ਪੰਜਾਬ ਵਿੱਚ ਨੰਗਲ ਡੈਮ ਵਿਖੇ ਵੀ ਕਾਰਜਸ਼ੀਲ ਹੈੇ। ਇਹ ਇਕਾਈ ਲੋਕ ਭਲਾਈ ਦੇ ਪ੍ਰਾਜੈਕਟਾਂ ’ਤੇ ਕੰਮ ਕਰ ਰਹੀ ਹੈ। ਇਸ ਸਮਾਗਮ ਵਿੱਚ ਕਲੱਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗਰੇਵਾਲ ਵੱਲੋਂ ਵੀ ਦੂਰ ਸੰਚਾਰ ਸੰਦੇਸ਼ ਰਾਹੀਂ ਹਾਜ਼ਰੀ ਲਗਾਈ ਗਈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਲੇਖਕਾਂ ਅਤੇ ਪਤਵੰਤਿਆਂ ਵਿੱਚ ਨਰਿੰਦਰ ਕੌਰ ਬਡਵਾਲ, ਹਰਪ੍ਰੀਤ ਕੌਰ ਬਡਵਾਲ, ਵਰਿੰਦਰ ਬੈਂਸ, ਕੰਵਲਜੀਤ ਸਿੰਘ, ਜੱਪਜੀਤ ਕੌਰ, ਪਰਮਜੀਤ ਸਿੰਘ ਸੈਣੀ, ਮਨਦੀਪ ਕੌਰ, ਹਰਦੀਪ ਸਿੰਘ, ਤਰਨਜੀਤ ਕੌਰ, ਜੋਗਾ ਸਿੰਘ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਬਡਵਾਲ, ਖੁਸ਼ਵੰਤ ਮੁਲਤਾਨੀ, ਜਸਬੀਰ ਸਿੰਘ, ਤੇਜਵਿੰਦਰ ਰੰਗੀ, ਸੁਖਚੈਨ ਔਲਖ, ਕੇਵਲ ਸਿੰਘ, ਸੁਖਦੇਵ ਸਿੰਘ ਸੇਖੋਂ, ਮਨਦੀਪ ਸਿੰਘ ਗਿੱਲ ਆਦਿ ਸ਼ਾਮਲ ਸਨ।

Advertisement
×