ਸੋਨੇ ਦੀਆਂ ਕੀਮਤਾਂ ’ਚ ਭਾਰੀ ਵਾਧਾ; ਸੋਨਾ ਖ਼ਰੀਦਣ ਲਈ ਕਤਾਰਾਂ ਲੱਗੀਆਂ
Gold Priceਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਖਰੀਦਦਾਰਾਂ ਦੀ ਸੋਨਾ ਖ਼ਰੀਦਣ ਲਈ ਦੁਕਾਨਾਂ ਅੱਗੇ ਲੰਮੀਆਂ ਕਤਾਰਾਂ ਲੱਗ ਦੇਖਣ ਨੂੰ ਮਿਲੀਆਂ। ਸਿਡਨੀ ਵਿੱਚ ਸੋਨੇ ਦੀ ਵੱਡੀ ਦੁਕਾਨ ਆਸਟਰੇਲੀਅਨ ਬੁਲੀਅਨ ਕੰਪਨੀ (ਏਬੀਸੀ) ਵਿੱਚ ਸੋਨਾ ਖ਼ਰੀਦਣ ਲਈ ਗਾਹਕਾਂ...
Advertisement
Gold Priceਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਖਰੀਦਦਾਰਾਂ ਦੀ ਸੋਨਾ ਖ਼ਰੀਦਣ ਲਈ ਦੁਕਾਨਾਂ ਅੱਗੇ ਲੰਮੀਆਂ ਕਤਾਰਾਂ ਲੱਗ ਦੇਖਣ ਨੂੰ ਮਿਲੀਆਂ। ਸਿਡਨੀ ਵਿੱਚ ਸੋਨੇ ਦੀ ਵੱਡੀ ਦੁਕਾਨ ਆਸਟਰੇਲੀਅਨ ਬੁਲੀਅਨ ਕੰਪਨੀ (ਏਬੀਸੀ) ਵਿੱਚ ਸੋਨਾ ਖ਼ਰੀਦਣ ਲਈ ਗਾਹਕਾਂ ਵਿੱਚ ਹੋੜ ਲੱਗੀ ਰਹੀ। ਸਰਕਾਰ ਵੱਲੋਂ ਸ਼ੁੱਧ ਸੋਨਾ 25 ਕੈਰਟ ਦਾ ਬਿਸਕੁਟ ਤੇ ਸਿੱਕਾ ਆਦਿ ਖ਼ਰੀਦਣ ਵੇਲੇ ਜੀਐਸਟੀ ਮੁਕਤ ਕੀਤਾ ਹੋਇਆ ਹੈ। ਸੋਨੇ ਦੇ ਵਧੇਰੇ ਖਰੀਦਦਾਰ ਇਸ ਨੂੰ ਭਵਿੱਖ ਦਾ ਚੰਗਾ ਨਿਵੇਸ਼ ਦੱਸਦੇ ਹਨ। ਸਤੰਬਰ ਦੇ ਸ਼ੁਰੂ ਵਿੱਚ 17050 ਆਸਟਰੇਲੀਅਨ ਡਾਲਰ ਵਾਲਾ ਸ਼ੁੱਧ 24 ਕੈਰਟ ਬਿਸਕੁਟ ਹੁਣ 21275 ਦਾ ਹੋ ਗਿਆ ਹੈ। ਸੋਨੇ ਦੀ ਕੀਮਤ ਵਿਚ ਵਾਧਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਉਦਯੋਗ, ਵਿਗਿਆਨ ਅਤੇ ਸਰੋਤ ਵਿਭਾਗ ਅਨੁਸਾਰ ਸੋਨਾ ਲੋਹੇ ਤੋਂ ਬਾਅਦ ਆਸਟਰੇਲੀਆ ਦਾ ਦੂਜਾ ਸਭ ਤੋਂ ਕੀਮਤੀ ਸਰੋਤ ਹੈ।
Advertisement
Advertisement
×