DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋਹਾਂ ਪੰਜਾਬਾਂ ਦੇ ਲੇਖਕਾਂ ਦੀਆਂ ਪੰਜ ਪੁਸਤਕਾਂ ਰਿਲੀਜ਼

ਐਬਟਸਫੋਰਡ : ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ‘ਵਿਰਸਾ ਫਾਊਂਡੇਸ਼ਨ’ ਐਬਟਸਫੋਰਡ ਵੱਲੋਂ ਦੋਵੇਂ ਪੰਜਾਬਾਂ ਦੇ ਲੇਖਕਾਂ ਦੀਆਂ ਪੰਜ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਇਹ ਉਪਰਾਲਾ ਧਰਮਵੀਰ ਕੌਰ, ਦਵਿੰਦਰ ਬਚਰਾ ਅਤੇ ਬਲਜਿੰਦਰ ਕੌਰ ਸੰਧੂ ਦੀ ਰਹਿਨੁਮਾਈ ਵਿੱਚ ਐਬਸਫੋਰਡ ਸਥਿਤ ਫਾਰਮ ਹਾਊਸ ’ਤੇ ਕਰਵਾਇਆ ਗਿਆ।...
  • fb
  • twitter
  • whatsapp
  • whatsapp
Advertisement

ਐਬਟਸਫੋਰਡ : ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ‘ਵਿਰਸਾ ਫਾਊਂਡੇਸ਼ਨ’ ਐਬਟਸਫੋਰਡ ਵੱਲੋਂ ਦੋਵੇਂ ਪੰਜਾਬਾਂ ਦੇ ਲੇਖਕਾਂ ਦੀਆਂ ਪੰਜ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਇਹ ਉਪਰਾਲਾ ਧਰਮਵੀਰ ਕੌਰ, ਦਵਿੰਦਰ ਬਚਰਾ ਅਤੇ ਬਲਜਿੰਦਰ ਕੌਰ ਸੰਧੂ ਦੀ ਰਹਿਨੁਮਾਈ ਵਿੱਚ ਐਬਸਫੋਰਡ ਸਥਿਤ ਫਾਰਮ ਹਾਊਸ ’ਤੇ ਕਰਵਾਇਆ ਗਿਆ। ਸੱਭਿਆਚਾਰਕ ਪੌਸ਼ਾਕਾਂ ਵਿੱਚ ਸਜੀਆਂ ਕੈਨੇਡੀਅਨ ਪੰਜਾਬਣਾਂ ਨੇ ਲੋਕ ਬੋਲੀਆਂ ਤੇ ਗਿੱਧੇ ਨਾਲ ਵਿਰਾਸਤੀ ਮਿਲਣੀ ਨੂੰ ਚਾਰ ਚੰਦ ਲਾਉਂਦਿਆਂ, ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਅਮੀਰੀ ਨੂੰ ਉਜਾਗਰ ਕੀਤਾ। ਮਰਹੂਮ ਆਰਟਿਸਟ ਜਰਨੈਲ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਤਿਕਾਰ ਦਿੱਤਾ ਗਿਆ।

ਵਿਰਾਸਤੀ ਮਿਲਣੀ ਵਿੱਚ ਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਿਕਾ ਡਾ. ਆਸਮਾ ਕਾਦਰੀ ਦੀ ਪੁਸਤਕ ‘ਜ਼ਿਮੀਂ ਪੁੱਛੇ ਅਸਮਾਨ’, ਡਾ ਰਿਸ਼ੀ ਸਿੰਘ ਤੇ ਸੰਦੀਪ ਸ਼ੰਕਰ ਦੀ ਇਤਿਹਾਸਕ ਪੁਸਤਕ ‘ਸਿੱਖ ਹੈਰੀਟੇਜ’, ਚੜ੍ਹਦੇ ਪੰਜਾਬ ਦੀ ਮਨਜੀਤ ਕੌਰ ਗਿੱਲ ਦੀ ਪੁਸਤਕ ‘ਵਿਰਸੇ ਦਾ ਸੰਦੂਕ’, ਹਰਪ੍ਰੀਤ ਧਾਲੀਵਾਲ ਦੀ ਪੁਸਤਕ ‘ਸੈਲਫ ਇੰਪਾਵਰਮੈਂਟ’ ਤੇ ਡਾ. ਸੁਦਰਸ਼ਨ ਭਗਤ ਤੇ ਡਾ. ਨਿਸ਼ਾ ਡੋਗਰਾ ਦੀ ਪੁਸਤਕ ‘ਸਿਹਤ ਵੇਲਾ’ ਲੋਕ ਅਰਪਣ ਕੀਤੀਆਂ ਗਈਆਂ ਅਤੇ ਇਨ੍ਹਾਂ ਕਿਤਾਬਾਂ ਦੀ ਅਹਿਮੀਅਤ ਬਾਰੇ ਚਾਨਣਾ ਪਾਇਆ ਗਿਆ।

Advertisement

ਸਮਾਗਮ ਦੌਰਾਨ ਸਾਹਿਤ, ਸੱਭਿਆਚਾਰ ਅਤੇ ਮੀਡੀਆ ਨੂੰ ਸਮਰਪਿਤ ਲੇਖਕਾਂ, ਪੱਤਰਕਾਰਾਂ ਤੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। ਫਾਊਂਡੇਸ਼ਨ ਵੱਲੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਮਾਨਵੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਬਦਲੇ ‘ਹਿਊਮਨ ਰਾਈਟਸ ਐਕਟਵਿਸਟ’ ਵਜੋਂ ਸਨਮਾਨਿਤ ਕੀਤਾ ਗਿਆ। ਡਾ. ਧਾਲੀਵਾਲ ਨੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਜ਼ੁਲਮ ਖਿਲਾਫ਼ ਡਟਣ ਅਤੇ ਮਨੁੱਖੀ ਹੱਕਾਂ ਲਈ ਖੜ੍ਹਨ ਦਾ ਸੁਨੇਹਾ ਦਿੱਤਾ। ਸਨਮਾਨਿਤ ਲਿਖਾਰੀਆਂ ਵਿੱਚ ਡਾ. ਗੁਰਮਿੰਦਰ ਸਿੱਧੂ, ਹਰਕੀਰਤ ਕੌਰ ਚਾਹਲ, ਪ੍ਰੋ ਹਰਿੰਦਰ ਕੌਰ ਸੋਹੀ, ਸੁਖਜੀਤ ਕੌਰ ਹੁੰਦਲ, ਨਵਤੇਜ ਭਾਰਤੀ, ਗੁਰਦੀਪ ਸਿੰਘ ਭੁੱਲਰ, ਜਸਬੀਰ ਕੌਰ ਮਾਨ, ਮੋਹਨ ਬਚੜਾ, ਅਜਮੇਰ ਰੋਡੇ, ਮਨਜੀਤ ਗਿੱਲ, ਬਿੰਦੂ ਮਠਾੜੂ, ਬਲਵੀਰ ਕੌਰ ਢਿੱਲੋਂ, ਜੱਸ ਮਲਕੀਤ, ਜੈਜ ਗਿੱਲ, ਹਰਸ਼ਰਨ ਕੌਰ, ਸ਼ੈਰੀ, ਪ੍ਰੀਤਪਾਲ ਕੌਰ ਪੂਨੀ ਅਟਵਾਲ, ਸੁਰਿੰਦਰ ਕੌਰ ਕੋਟਲੀ, ਸੁਰਜੀਤ ਕਲਸੀ, ਗੁਰਨੂਰ ਸਿੱਧੂ, ਪੱਤਰਕਾਰ ਸਿਮਰਨ ਸਿੰਘ ਸਿਆਟਲ, ਐਂਡੀ ਸਿੱਧੂ, ਹਰਕੀਰਤ ਸਿੰਘ, ਗੁਰਸੇਵ ਸਿੰਘ ਪੰਧੇਰ, ਸੁਖਵਿੰਦਰ ਸਿੰਘ ਚੋਹਲਾ, ਜਰਨੈਲ ਸਿੰਘ ਖੰਡੋਲੀ ਜੀਕੇਐੱਮ ਟੀਵੀ ਤੇ ਹੋਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਪ੍ਰਬੰਧਕ ਬੀਬੀ ਧਰਮਵੀਰ ਕੌਰ ਧਾਲੀਵਾਲ ਨੇ ਦੱਸਿਆ ਕਿ ਵਿਰਸਾ ਫਾਊਂਡੇਸ਼ਨ ਵੱਲੋਂ 9ਵਾਂ ਸਾਲਾਨਾ ਮੇਲਾ ਇਸੇ ਥਾਂ ’ਤੇ 9 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਡਾ. ਬਲਵਿੰਦਰ ਕੌਰ ਬਰਾੜ, ਬਚਿੰਤ ਕੌਰ ਬਰਾੜ ਤੇ ਸਰਬਜੀਤ ਮਾਂਗਟ ਸਮੇਤ ਪ੍ਰਸਿੱਧ ਵਿਦਵਾਨ/ਕਲਾਕਾਰ ਪੁੱਜ ਰਹੇ ਹਨ।

ਸੰਪਰਕ: +1 604 308 6663

Advertisement
×