DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਵਿੱਚ ਸਮਾਗਮ

ਸਰੀ: ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਗੁਰਦਾਸ ਰਾਮ ਆਲਮ ਦੀ ਯਾਦ ਵਿੱਚ ਗਿਆਰਵਾਂ ਸਾਹਿਤਕ ਸਮਾਗਮ ਸੀਨੀਅਰ ਸਿਟੀਜ਼ਨ ਸੈਂਟਰ ਸਰੀ-ਡੈਲਟਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ, ਇੰਦਰਜੀਤ...

  • fb
  • twitter
  • whatsapp
  • whatsapp
Advertisement

ਸਰੀ: ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਗੁਰਦਾਸ ਰਾਮ ਆਲਮ ਦੀ ਯਾਦ ਵਿੱਚ ਗਿਆਰਵਾਂ ਸਾਹਿਤਕ ਸਮਾਗਮ ਸੀਨੀਅਰ ਸਿਟੀਜ਼ਨ ਸੈਂਟਰ ਸਰੀ-ਡੈਲਟਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ, ਇੰਦਰਜੀਤ ਕੌਰ ਸਿੱਧੂ, ਜਸਵਿੰਦਰ ਭੱਲਾ, ਚਰਨਜੀਤ ਅਹੂਜਾ, ਕਰਮਜੀਤ ਬੱਗਾ ਅਤੇ ਰਿੱਕੀ ਕੇਪੀ ਅਤੇ ਰਾਜਵੀਰ ਸਿੰਘ ਜਵੰਦਾ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ।

ਉਪਰੰਤ ਦਰਸ਼ਨ ਸਿੰਘ ਅਟਵਾਲ ਨੇ ਗੁਰਦਾਸ ਰਾਮ ਆਲਮ ਦੀ ਕਵਿਤਾ ‘ਤਾਸੀਰ’ ਅਤੇ ਮਲੂਕ ਚੰਦ ਕਲੇਰ ਦੀ ਕਵਿਤਾ ਹੀਰ ਦੀ ਤਰਜ ’ਤੇ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੀ। ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਨੇ ਆਪਣਾ ਇੱਕ ਗੀਤ ‘ਜ਼ਿੰਦਗੀ’ ਗਾਇਆ। ਉਲਫਤ ਬਾਜਵਾ ਦੀ ਗ਼ਜ਼ਲ ‘ਜਾਗ ਪਿਆ ਹਾਂ ਪੱਤਿਆਂ ਦੀ ਖੜ ਖੜ ਦੇ ਨਾਲ’ ਹਰਚੰਦ ਸਿੰਘ ਗਿੱਲ ਨੇ ਤਰੰਨੁਮ ਵਿੱਚ ਪੇਸ਼ ਕੀਤੀ।

Advertisement

ਸਮਾਗਮ ਦੇ ਦੂਜੇ ਭਾਗ ਵਿੱਚ ਜ਼ਿੰਦਗੀ ਬਾਰੇ ਵਿਚਾਰ ਚਰਚਾ ਹੋਈ ਜਿਸ ਵਿੱਚ ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਵਿਚਾਰ ਚਰਚਾ ਵਿੱਚ ਮਨਮੋਹਨ ਸਿੰਘ ਸਮਰਾ ਅਤੇ ਕੈਪਟਨ ਜੀਤ ਮਹਿਰਾ ਵੀ ਸ਼ਾਮਿਲ ਹੋਏ। ਸਮੁੱਚੇ ਸਮਾਗਮ ਉੱਪਰ ਕਿਰਪਾਲ ਸਿੰਘ ਜੌਹਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹ ਸਮਾਗਮ ਵਿੱਚ ਪ੍ਰੋ. ਨਿਰਮਲ ਗਿੱਲ, ਦਵਿੰਦਰ ਕੌਰ ਜੌਹਲ, ਰਮਨੀ, ਕੈਮਰਨ, ਗੁਰਸ਼ਰਨ ਸਿੰਘ, ਚੌਧਰੀ ਸੁਸ਼ੀਲ, ਸਰਬਜੀਤ ਸਿੰਘ, ਲਹਿੰਬਰ ਸਿੰਘ ਕੰਦੋਲਾ, ਬਖਸ਼ੀਸ਼ ਸਿੰਘ, ਅਵਤਾਰ ਸਿੰਘ ਜਸਵਾਲ, ਗੁਰਮੇਲ ਸਿੰਘ ਧਾਲੀਵਾਲ, ਬਲਦੇਵ ਸਿੰਘ ਢਿੱਲੋਂ, ਸਰਬਜੀਤ ਸਿੰਘ ਬਾਸੀ, ਬਲਵੀਰ ਸਿੰਘ ਢਿੱਲੋਂ ਅਤੇ ਜੋਗਾ ਸਿੰਘ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਸਭਾ ਦੇ ਸੰਸਥਾਪਕ ਪ੍ਰਿੰ. ਮਲੂਕ ਚੰਦ ਕਲੇਰ ਨੇ ਬਾਖੂਬੀ ਕੀਤਾ। ਅੰਤ ਵਿੱਚ ਸੀਨੀਅਰ ਸਿਟੀਜ਼ਨ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸਮਾਗਮ ਵਿੱਚ ਹਾਜ਼ਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Advertisement

ਸੰਪਰਕ: +1 604 308 6663

Advertisement
×