DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਗਜੀਤ ਨੌਸ਼ਹਿਰਵੀ ਦੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ਉੱਪਰ ਵਿਚਾਰ ਗੋਸ਼ਟੀ

ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਹੇਵਰਡ ਵਿਖੇ ਜਗਜੀਤ ਨੌਸ਼ਹਿਰਵੀ ਦੇ ਪਲੇਠੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ’ਤੇ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਸ਼ਾਇਰ ਜਸਵੀਰ ਧੀਮਾਨ, ਜਸਵੀਰ ਗਿੱਲ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ,...
  • fb
  • twitter
  • whatsapp
  • whatsapp
Advertisement

ਹੇਵਰਡ: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਹੇਵਰਡ ਵਿਖੇ ਜਗਜੀਤ ਨੌਸ਼ਹਿਰਵੀ ਦੇ ਪਲੇਠੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ’ਤੇ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਸ਼ਾਇਰ ਜਸਵੀਰ ਧੀਮਾਨ, ਜਸਵੀਰ ਗਿੱਲ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ, ਪ੍ਰੋ. ਸੁਰਿੰਦਰ ਸਿੰਘ ਸੀਰਤ, ਸੁਰਿੰਦਰ ਸਿੰਘ ਧਨੋਆ ਅਤੇ ਬਲਵਿੰਦਰ ਸਿੰਘ ਧਨੋਆ ਨੇ ਕੀਤੀ। ਵਿਪਸਾਅ ਦੇ ਪ੍ਰਧਾਨ ਕੁਲਵਿੰਦਰ ਨੇ ਸਭ ਨੂੰ ਜੀ ਆਇਆਂ ਕਿਹਾ। ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸ਼ਾਇਰ ਈਸ਼ਰ ਸਿੰਘ ਮੋਮਨ ਅਤੇ ਟੈਕਸਸ ਵਿਖੇ ਹੜ੍ਹ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਸੂਫ਼ੀ ਗਾਇਕ ਸੁਖਦੇਵ ਸਾਹਿਲ ਨੇ ਜਗਜੀਤ ਦੀ ਕਿਤਾਬ ਵਿੱਚੋਂ ਖ਼ੂਬਸੂਰਤ ਗ਼ਜ਼ਲ ਗਾਇਨ ਕੀਤਾ। ਇਸ ਦੌਰਾਨ ਜਗਜੀਤ ਨੌਸ਼ਹਿਰਵੀ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ ਕਿ ਉਸ ਦੇ ਦਾਦਾ ਜੀ ਵੱਲੋਂ ਘਰ ਵਿਚ ਰੱਖੇ ਕਿੱਸਾ ਕਾਵਿ ਨੇ ਉਸ ਨੂੰ ਸਾਹਿਤ ਨਾਲ ਜੋੜਿਆ। ਉਸ ਨੇ ਕਾਲਜ ਦੇ ਅੰਤਿਮ ਕਾਲ ਵਿੱਚ ਲਿਖਣਾ ਸ਼ੁਰੂ ਕੀਤਾ। ਅਮਰੀਕਾ ਵਿੱਚ ਵਿਪਸਾਅ ਨਾਲ ਜੁੜਨ ਅਤੇ ਜਥੇਬੰਦਕ ਕਾਰਜ ਕਰਨ ਦੇ ਨਾਲ ਨਾਲ ਕਾਵਿ ਰਚਨਾ ਵੀ ਸਹਿਜ ਕਦਮੀਂ ਚੱਲਦੀ ਰਹੀ ਜੋ ਇਸ ਕਿਤਾਬ ਦੇ ਰੂਪ ਵਿੱਚ ਸਾਹਮਣੇ ਆਈ ਹੈ। ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਕਿਤਾਬ ਉੱਪਰ ਭਾਵ-ਪੂਰਤ ਪਰਚਾ ਪੜ੍ਹਿਆ। ਉਸ ਨੇ ਕਿਹਾ ਕਿ ਇਸ ਕਿਤਾਬ ਦੀਆਂ ਗ਼ਜ਼ਲਾਂ, ਨਜ਼ਮਾਂ ਤੇ ਗੀਤ ਦਿਲ ਦੀ ਗਹਿਰਾਈ ਵਿੱਚੋਂ ਉਪਜੀਆਂ ਹਨ। ਇਨ੍ਹਾਂ ਵਿੱਚ ਗੁਰੂਆਂ ਦੀ ਰਹਿਮਤ, ਸ਼ਾਹ ਹੁਸੈਨ, ਕਰਤਾਰ ਸਿੰਘ ਸਰਾਭਾ, ਮਹਾਤਮਾ ਬੁੱਧ, ਮਹਾਰਾਜਾ ਦਲੀਪ ਸਿੰਘ ਅਤੇ ਦੁੱਲ੍ਹਾ ਭੱਟੀ ਆਦਿ ਪੰਜਾਬ ਦੇ ਨਾਇਕ ਨਵੇਂ ਰੂਪ ਵਿੱਚ ਜੀਵੰਤ ਹੋਏ ਹਨ। ਜਗਜੀਤ ਨੌਸ਼ਹਿਰਵੀ ਦੇ ਬੇਟੇ ਜੇਅ ਸੰਧੂ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

Advertisement

ਮਨਜੀਤ ਪਲਾਹੀ ਨੇ ‘ਰਾਤ ਸ਼ਿਫਟ ਦੀਆਂ ਨਰਸਾਂ’ ਕਵਿਤਾ ਦਾ ਅੰਗਰੇਜ਼ੀ ਵਿੱਚ ਅਨੁਵਾਦ ਪੇਸ਼ ਕੀਤਾ। ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਕਿਹਾ ਕਿ ਜਗਜੀਤ ਨੇ ਆਪਣੇ ਸ਼ਿਅਰਾਂ ਵਿੱਚ ਨਵੇਂ ਰੰਗ ਭਰੇ ਹਨ ਅਤੇ ਸਭ ਤੋਂ ਔਖੀ ਬਹਿਰ ਨੂੰ ਬਾਖੂਬੀ ਨਿਭਾਇਆ ਹੈ। ਸੁਰਜੀਤ ਸਖੀ ਨੇ ਕਿਹਾ ਕਿ ਜਗਜੀਤ ਦੀਆਂ ਗ਼ਜ਼ਲਾਂ ਵਿੱਚ ਦਿਲਕਸ਼ ਰੰਗ ਹਨ ਤੇ ਉਸ ਦੀਆਂ ਕਵਿਤਾਵਾਂ ਪਾਠਕਾਂ ਨਾਲ ਸੰਵਾਦ ਛੇੜਦੀਆਂ ਹਨ। ਉਸ ਦੇ ਸ਼ਿਅਰ ਪਾਠਕ ਨੂੰ ਨਾਲ-ਨਾਲ ਤੋਰ ਲੈਂਦੇ ਹਨ। ਹਰਜਿੰਦਰ ਕੰਗ ਨੇ ਕਿਹਾ ਕਿ ਜਗਜੀਤ ਨੂੰ ਗ਼ਜ਼ਲ ਦੇ ਰੂਪਕ ਪੱਖ ਦੀ ਗਹਿਰੀ ਸਮਝ ਹੈ ਅਤੇ ਉਹ ਇੱਕ ਪਰਿਪੱਕ ਸ਼ਾਇਰ ਵਜੋਂ ਸਾਹਮਣੇ ਆਇਆ ਹੈ। ਹਰਪ੍ਰੀਤ ਕੌਰ ਧੂਤ ਨੇ ਕੁਝ ਚੋਣਵੇਂ ਸ਼ਿਅਰਾਂ ਦੇ ਹਵਾਲੇ ਨਾਲ ਆਪਣੇ ਵਿਚਾਰ ਰੱਖੇ ਅਤੇ ਜਗਜੀਤ ਦੀ ਸ਼ਬਦ ਦੁਆ ਨੂੰ ਦੁਹਰਾਇਆ ਕਿ ‘ਤੇਰੇ ਅੰਦਰੋਂ ਕਦੇ ਨਾ ਸੁੱਕੇ ਸ਼ਬਦਾਂ ਦਾ ਦਰਿਆ’।

ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਜਗਜੀਤ ਦੀਆਂ ਕਵਿਤਾਵਾਂ ਮਨੁੱਖੀ ਰਿਸ਼ਤਿਆਂ ਅਤੇ ਸਾਡੇ ਸਮਾਜ ਸਨਮੁੱਖ ਮੁਸ਼ਕਿਲਾਂ ਦੁਆਲੇ ਬੁਣੀਆਂ ਹਨ ਤੇ ਇਸੇ ਕਰ ਕੇ ਭਾਵਪੂਰਤ ਹਨ। ਕੁਲਵਿੰਦਰ ਨੇ ਕਿਹਾ ਕਿ ਜਗਜੀਤ ਨੇ ਛੰਦ ਮੁਕਤ ਕਵਿਤਾਵਾਂ ਵਿੱਚ ਆਧੁਨਿਕ ਭਾਵ-ਬੋਧ, ਨਵੇਂ ਬਿੰਬ-ਵਿਧਾਨ ਤੇ ਸਮਕਾਲੀ ਮੁੱਦਿਆਂ ਨੂੰ ਬਾਖ਼ੂਬੀ ਚਿਤਰਿਆ ਹੈ। ਚਰਨਜੀਤ ਸਿੰਘ ਪੰਨੂ, ਤਾਰਾ ਸਿੰਘ ਸਾਗਰ, ਸੁਰਿੰਦਰ ਸਿੰਘ ਧਨੋਆ ਅਤੇ ਬਲਵਿੰਦਰ ਸਿੰਘ ਧਨੋਆ ਨੇ ਜਗਜੀਤ ਨੂੰ ਵਧਾਈ ਦਿੱਤੀ। ਵਿਪਸਾਅ ਵੱਲੋਂ ਜਗਜੀਤ ਨੌਸ਼ਹਿਰਵੀ, ਜਸਵੀਰ ਧੀਮਾਨ ਅਤੇ ਉਨ੍ਹਾਂ ਦੀ ਪਤਨੀ ਅਤੇ ਹਰਜਿੰਦਰ ਕੰਗ ਦਾ ਸਨਮਾਨ ਕੀਤਾ ਗਿਆ।

ਪ੍ਰੋਗਰਾਮ ਦੌਰਾਨ ਹਰਜਿੰਦਰ ਕੰਗ ਦਾ ਕਾਵਿ ਸੰਗ੍ਰਹਿ ‘ਵੇਲ ਰੁਪਏ ਦੀ ਵੇਲ’ ਵੀ ਲੋਕ ਅਰਪਣ ਕੀਤਾ ਗਿਆ ਅਤੇ ਇਸ ਬਾਰੇ ਸੰਤੋਖ ਮਿਨਹਾਸ ਦਾ ਲਿਖਿਆ ਰੀਵਿਊ ਅਵਤਾਰ ਗੋਂਦਾਰਾ ਵੱਲੋਂ ਪੜ੍ਹਿਆ ਗਿਆ। ਕਵੀ ਦਰਬਾਰ ਵਿੱਚ ਪ੍ਰਿੰ. ਹਜ਼ੂਰਾ ਸਿੰਘ, ਜਸਵੰਤ ਸ਼ਾਦ, ਚਰਨਜੀਤ ਸਿੰਘ ਗਿੱਲ, ਗੁਰਤੇਜ ਪਰਸਾ ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਪ੍ਰਿੰ. ਹਰਨੇਕ ਸਿੰਘ ਨੇ ਮਿੰਨੀ ਕਹਾਣੀ ਪੜ੍ਹੀ। ਇਸ ਦੌਰਾਨ ਡਾ. ਗੁਰਪ੍ਰੀਤ ਕੌਰ ਹਾਜ਼ਰਾ, ਸੁਰਿੰਦਰ ਕੌਰ ਹਾਜ਼ਰਾ, ਪ੍ਰੋ. ਸੁਖਦੇਵ ਸਿੰਘ, ਵਿਜੇ ਸਿੰਘ, ਅਵਤਾਰ ਲਾਖਾ, ਜੋਤੀ, ਕਮਲ ਸਿੱਧੂ, ਮਹਿੰਗਾ ਸਿੰਘ ਸਰਪੰਚ, ਸੋਨੂੰ ਸਾਹਿਲ, ਰਿੰਮੀ ਸੰਧੂ ਵੀ ਵਿਚਾਰ ਗੋਸ਼ਟੀ ਵਿੱਚ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਲਾਜ ਨੀਲਮ ਸੈਣੀ ਨੇ ਬਾਖੂਬੀ ਕੀਤਾ।

ਸੰਪਰਕ: +1 604 308 6663

Advertisement
×