DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਜਹਾਜ਼ ਦਿਹਾੜੇ ’ਤੇ ਯਾਦਗਾਰੀ ਸਮਾਗਮ

ਸਰੀ: ਸਰੀ ਦੇ ਸਿਟੀ ਹਾਲ ਵਿੱਚ ਗੁਰੂ ਨਾਨਕ ਜਹਾਜ਼ ਦੀ 111ਵੀਂ ਵਰ੍ਹੇਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਇਸ ਮੌਕੇ ’ਤੇ ਕੌਂਸਲ ਚੈਂਬਰ ਦੇ ਹਾਲ ਵਿੱਚ ਕੈਨੇਡਾ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਇਕਜੁੱਟਤਾ ਵਿਖਾਉਂਦਿਆਂ ਕਮਾਗਾਟਾ ਮਾਰੂ ਦੀ ਥਾਂ...
  • fb
  • twitter
  • whatsapp
  • whatsapp
Advertisement

ਸਰੀ: ਸਰੀ ਦੇ ਸਿਟੀ ਹਾਲ ਵਿੱਚ ਗੁਰੂ ਨਾਨਕ ਜਹਾਜ਼ ਦੀ 111ਵੀਂ ਵਰ੍ਹੇਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਇਸ ਮੌਕੇ ’ਤੇ ਕੌਂਸਲ ਚੈਂਬਰ ਦੇ ਹਾਲ ਵਿੱਚ ਕੈਨੇਡਾ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਇਕਜੁੱਟਤਾ ਵਿਖਾਉਂਦਿਆਂ ਕਮਾਗਾਟਾ ਮਾਰੂ ਦੀ ਥਾਂ ‘ਗੁਰੂ ਨਾਨਕ ਜਹਾਜ਼’ ਨਾਂ ਨੂੰ ਬਹਾਲ ਕਰਨ ਲਈ ਅਹਿਦ ਲਿਆ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਪ੍ਰੋਗਰਾਮ ਦੌਰਾਨ ਡਾ. ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਗੁਰੂ ਨਾਨਕ ਜਹਾਜ਼ ਦਿਹਾੜੇ ਵਜੋਂ ਇਤਿਹਾਸਕ ਮਾਨਤਾ ਮਿਲਣ ’ਤੇ ਇਸ ਸਮਾਗਮ ਵਿੱਚ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਬਹੁਤ ਉਤਸ਼ਾਹ ਦਿਖਾਇਆ।

ਸਰੀ ਸਿਟੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਜਾਰੀ ਐਲਾਨਨਾਮੇ ਨੂੰ ਕੌਂਸਲਰ ਹੈਰੀ ਬੈਂਸ, ਮਨਦੀਪ ਸਿੰਘ ਨਾਗਰਾ, ਲਿੰਡਾ ਐਨਿਸ ਨੇ ਸ਼ਹੀਦ ਭਾਈ ਜਸਸੰਤ ਸਿੰਘ ਖਾਲੜਾ ਦੇ ਪੁੱਤਰ ਜਨਮੀਤ ਸਿੰਘ ਖਾਲੜਾ ਨੂੰ ਭੇਟ ਕੀਤਾ, ਜਿਸ ਦੇ ਪੜਦਾਦਾ ਭਾਈ ਹਰਨਾਮ ਸਿੰਘ ਖਾਲੜਾ ਗੁਰੂ ਨਾਨਕ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ। ਇਸ ਐਲਾਨਨਾਮੇ ਦੇ ਉਪਰਾਲੇ ਵਿੱਚ ਸਰਬਜੀਤ ਸਿੰਘ ਬੈਂਸ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ’ਤੇ ਸੈਨੇਟਰ ਬਲਤੇਜ ਸਿੰਘ ਢਿੱਲੋਂ, ਐੱਮ.ਪੀ. ਸੁਖ ਧਾਲੀਵਾਲ, ਐੱਮ.ਪੀ. ਗੁਰਬਖਸ਼ ਸਿੰਘ ਸੈਣੀ, ਐੱਮ.ਐੱਲ.ਏ.ਅਮੀਨਾ ਸ਼ਾਹ, ਗੈਰੀ ਬੈਗ, ਮਨਦੀਪ ਸਿੰਘ ਧਾਲੀਵਾਲ, ਹਰਮਨ ਭੰਗੂ ਤੇ ਜੋਡੀ ਤੂਰ ਨੇ ਵਿਚਾਰ ਸਾਂਝੇ ਕੀਤੇ।

Advertisement

ਪੰਜਾਬ ਤੋਂ ਆਏ ਸੰਗੀਤਕਾਰ ਭਾਈ ਬਲਦੀਪ ਸਿੰਘ ਅਤੇ ਸਿੱਖ ਵਿਦਵਾਨ ਹਰਿੰਦਰ ਸਿੰਘ, ਗਿਆਨ ਸਿੰਘ ਸੰਧੂ, ਪੰਜਾਬ ਪਾਕਿਸਤਾਨ ਤੋਂ ਸਤਿਕਾਰਤ ਸ਼ਖ਼ਸੀਅਤ ਰਾਏ ਅਜ਼ੀਜ਼ ਉੱਲਾ ਖਾਨ ਯਾਦਗਾਰੀ ਦਿਹਾੜੇ ਮੌਕੇ ਪਹੁੰਚੇ ਹੋਏ ਸਨ। ਖਾਲਸਾ ਸਕੂਲ ਦੀ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਪ੍ਰੋਗਰਾਮ ਦੀ ਸ਼ੁਰੂਆਤ ਮੂਲ ਨਿਵਾਸੀਆਂ ਨੇ ਭਾਵਪੂਰਤ ਤਰੀਕੇ ਨਾਲ ਕੀਤੀ। ਉਪਰੰਤ ਕੈਨੇਡਾ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸ਼ਬਦ ਗਾਇਨ ਕੀਤੇ ਗਏ।

ਸਮਾਗਮ ਵਿੱਚ ਹਾਜ਼ਰ ਸੰਸਥਾਵਾਂ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ’ਤੇ ਜਾਰੀ ਐਲਾਨਨਾਮੇ ਭੇਟ ਕੀਤੇ ਗਏ। ਯਾਦਗਾਰੀ ਸਮਾਗਮ ਦੇ ਅਖੀਰ ਵਿੱਚ ਧੰਨਵਾਦ ਰਾਜ ਸਿੰਘ ਭੰਡਾਲ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਤਿਹਾਸਿਕ ਹਵਾਲਿਆਂ ਦੀ ਗੱਲ ਕਰਦਿਆਂ, ਕੈਨੇਡਾ ਵਿੱਚ ਫੈਡਰਲ ਪੱਧਰ ਦੇ ਮੁਆਫ਼ੀਨਾਮੇ ਵਿੱਚ ਵੀ ਮੁੱਖ ਨਾਂ ਗੁਰੂ ਨਾਨਕ ਜਹਾਜ਼ ਕਰ ਕੇ ਗ਼ਲਤੀ ਦੀ ਸੁਧਾਈ ਦਾ ਸੁਨੇਹਾ ਦਿੱਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਸਾਹਿਬ ਕੌਰ ਵੱਲੋਂ ਕੀਤਾ ਗਿਆ।

ਪ੍ਰੋਗਰਾਮ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ 23 ਜੁਲਾਈ ਦਾ ਦਿਨ ਪੰਜਾਬ ਅਤੇ ਭਾਰਤ ਪੱਧਰ ’ਤੇ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਐਲਾਨੇ ਜਾਣ ਅਤੇ ਇਸ ਸਬੰਧੀ ਇਤਿਹਾਸ ਦੀਆਂ ਕਿਤਾਬਾਂ ਦਰੁਸਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ ਗਿਆ।

Advertisement
×