DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਟੌਪ 10 ਅਤਿ ਲੋੜੀਂਦੇ ਭਗੌੜਿਆਂ’ ਵਿਚ ਸ਼ਾਮਲ ਸਿੰਡੀ ਰੌਡਰਿੰਗਜ਼ ਸਿੰਘ ਭਾਰਤ ’ਚੋਂ ਗ੍ਰਿਫ਼ਤਾਰ

ਛੇ ਸਾਲਾ ਪੁੱਤਰ ਦੇ ਕਤਲ ਲਈ ਐੱਫਬੀਆਈ ਨੂੰ ਲੋੜੀਂਦੀ ਸੀ ਸਿੰਡੀ; ਦੋ ਸਾਲਾਂ ਤੋਂ ਭਾਰਤ ਵਿਚ ਲੁਕੀ ਸੀ; ਐੱਫਬੀਆਈ ਨੇ ਰੱਖਿਆ ਸੀ 25000 ਡਾਲਰ ਦਾ ਇਨਾਮ
  • fb
  • twitter
  • whatsapp
  • whatsapp
Advertisement

ਅਮਰੀਕਾ ਤੇ ਭਾਰਤ ਦੀਆਂ ਕਾਨੂੰਨ ਏਜੰਸੀਆਂ ਦੀ ਸਾਂਝੇ ਯਤਨਾਂ ਸਦਕਾ ਅਮਰੀਕਾ ਦੀ ਸੰਘੀ ਜਾਂਚ ਏਜੰਸੀ (FBI) ਸਿਖਰਲੇ ਦਸ ਅਤਿ ਲੋੜੀਂਦੇ ਭਗੌੜਿਆਂ ਵਿਚੋਂ ਇਕ, ਸਿੰਡੀ ਰੌਡਰਿਗਜ਼ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲ ਰਹੀ ਹੈ। ਸਿੰਡੀ ਨੂੰ ਉਸ ਦੇ ਛੇ ਸਾਲ ਦੇ ਪੁੱਤਰ ਦੇ ਕਤਲ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਮੁਤਾਬਕ ਸਿੰਡੀ ਆਪਣੇ ਪੁੱਤਰ ਦੇ ਕਤਲ ਮਗਰੋਂ ਪਿਛਲੇ ਦੋ ਸਾਲਾਂ ਤੋਂ ਭਾਰਤ ਵਿਚ ਲੁਕੀ ਹੋਈ ਸੀ।

ਐੱਫਬੀਆਈ ਨੇ ਭਾਰਤੀ ਅਧਿਕਾਰੀਆਂ ਅਤੇ ਇੰਟਰਪੋਲ ਦੀ ਮਦਦ ਨਾਲ ਸਿੰਡੀ ਰੌਡਰਿਗਜ਼ ਸਿੰਘ ਨੂੰ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਹੁਣ ਵਾਪਸ ਅਮਰੀਕਾ ਲਿਜਾਇਆ ਗਿਆ ਹੈ।

Advertisement

ਫੌਕਸ ਨਿਊਜ਼ ਦੀ ਰਿਪੋਰਟ ਅਨੁਸਾਰ, ਐੱਫਬੀਆਈ ਉਸ ਨੂੰ ਟੈਕਸਾਸ ਅਧਿਕਾਰੀਆਂ ਦੇ ਹਵਾਲੇ ਕਰੇਗੀ। ਐੱਫਬੀਆਈ ਡਾਇਰੈਕਟਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਐਫਬੀਆਈ ਦੀ ‘ਟੌਪ 10 ਮੋਸਟ ਵਾਂਟੇਡ ਭਗੌੜਿਆਂ’ ਸੂਚੀ ਵਿੱਚ ਸੀ। ਅਧਿਕਾਰੀਆਂ ਨੇ ਕਿਹਾ ਕਿ ਸਿੰਘ ਨੂੰ ਟੈਕਸਾਸ ਵਿੱਚ ਆਪਣੇ ਪੁੱਤਰ, ਨੋਏਲ ਅਲਵਾਰੇਜ਼ ਦੇ ਕਥਿਤ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਸਿੰਘ ਆਪਣੇ ਛੇ ਸਾਲ ਦੇ ਪੁੱਤਰ ਦੀ ਹੱਤਿਆ ਦੇ ਦੋਸ਼ਾਂ ਵਿੱਚ ਲੋੜੀਂਦੀ ਸੀ। ਉਸ ਉੱਤੇ ਮੁਕੱਦਮੇ ਦੀ ਕਾਰਵਾਈ ਤੋਂ ਬਚਣ ਲਈ ਗੈਰਕਾਨੂੰਨੀ ਤਰੀਕੇ ਨਾਲ ਭੱਜਣ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਹੱਤਿਆ ਦਾ ਦੋਸ਼ ਹੈ।

ਕਾਸ਼ ਪਟੇਲ ਮੁਤਾਬਕ ਸਿੰਘ ਨੇ ਮਾਰਚ 2023 ਵਿੱਚ ਆਪਣੇ ਪੁੱਤਰ ਦੇ ਟਿਕਾਣੇ ਬਾਰੇ ਅਧਿਕਾਰੀਆਂ ਨੂੰ ਝੂਠ ਬੋਲਿਆ ਅਤੇ ਭਾਰਤ ਭੱਜ ਗਈ। ਪਟੇਲ ਨੇ ਕਿਹਾ, ‘‘ਮਾਰਚ 2023 ਵਿੱਚ, ਐਵਰਮੈਨ, ਟੈਕਸਾਸ ਦੇ ਅਧਿਕਾਰੀਆਂ ਨੇ ਸਿੰਘ ਦੇ ਬੱਚੇ ਦੀ ਭਾਲ ਸ਼ੁਰੂ ਕੀਤੀ, ਕਿਉਂਕਿ ਅਕਤੂਬਰ 2022 ਤੋਂ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ। ਸਿੰਘ ਨੇ ਕਥਿਤ ਤੌਰ ’ਤੇ ਅਧਿਕਾਰੀਆਂ ਨੂੰ ਉਸ ਦੇ ਟਿਕਾਣੇ ਬਾਰੇ ਝੂਠ ਬੋਲਿਆ, ਅਤੇ ਫਿਰ ਦੋ ਦਿਨ ਬਾਅਦ ਭਾਰਤ ਲਈ ਇੱਕ ਉਡਾਣ ਭਰ ਗਈ। ਤੇ ਸਾਡਾ ਮੰਨਣਾ ਹੈ ਕਿ ਉਦੋਂ ਤੋਂ ਉਹ ਅਮਰੀਕਾ ਵਾਪਸ ਨਹੀਂ ਆਈ।

ਪਟੇਲ ਨੇ ਕਿਹਾ ਕਿ ਸਿੰਘ ’ਤੇ ਅਕਤੂਬਰ 2023 ਵਿੱਚ ਟੈਕਸਾਸ ਦੇ ਫੋਰਟ ਵਰਥ ਵਿੱਚ ਟੈਰੈਂਟ ਕਾਉਂਟੀ ਜ਼ਿਲ੍ਹਾ ਅਦਾਲਤ ਵਿੱਚ ਦੋਸ਼ ਲਗਾਇਆ ਗਿਆ ਸੀ ਅਤੇ ਨਵੰਬਰ ਵਿੱਚ ਅਧਿਕਾਰੀਆਂ ਨੇ ਮੁਕੱਦਮੇ ਤੋਂ ਬਚਣ ਲਈ ਗੈਰ-ਕਾਨੂੰਨੀ ਉਡਾਣ ਦੇ ਦੋਸ਼ ਵਿੱਚ ਸਿੰਡੀ ਸਿੰਘ ਖਿਲਾਫ਼ ਸੰਘੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਕਾਸ਼

ਪਟੇਲ ਨੇ ਐੱਫਬੀਆਈ ਅਤੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਸ ਕਾਰਨ ਗ੍ਰਿਫਤਾਰੀ ਹੋਈ। ਉਨ੍ਹਾਂ ਕਿਹਾ, ‘‘ਪਿਛਲੇ 7 ਮਹੀਨਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਇਹ ਚੌਥਾ ‘10 ਮੋਸਟ ਵਾਂਟਿਡ’ ਭਗੌੜਾ ਹੈ।’’ ਸਿੰਡੀ ਰੌਡਰਿਗਜ਼ ਸਿੰਘ ਬਾਰੇ ਜਾਣਕਾਰੀ ਦੇਣ ਲਈ 25,000 ਅਮਰੀਕੀ ਡਾਲਰ ਤੱਕ ਦਾ ਇਨਾਮ ਰੱਖਿਆ ਗਿਆ ਸੀ। ਸਿੰਡੀ ਰੌਡਰਿਗਜ਼ ਸਿੰਘ ਦੇ ਭਾਰਤ ਅਤੇ ਮੈਕਸੀਕੋ ਨਾਲ ਸਬੰਧ ਹਨ।

Advertisement
×