DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Canada News: ਕੈਨੇਡਾ: 30 ਕਰੋੜੀ ਟਰੱਕ ਲੁੱਟ ਮਾਮਲੇ ’ਚ ਦੋ ਹੋਰ ਪੰਜਾਬੀ ਗ੍ਰਿਫਤਾਰ

Canada News:
  • fb
  • twitter
  • whatsapp
  • whatsapp
featured-img featured-img
ਪੁਲੀਸ ਵਲੋਂ ਫੜੇ ਗਏ ਮਨਜਿੰਦਰ ਸਿੰਘ ਬੂਰਾ ਤੇ ਸੁਖਦੀਪ ਸਿੰਘ ਬਰਾੜ।
Advertisement

ਡਰਾਈਵਰਾਂ ਨੂੰ ਲਲਚਾ ਕੇ ਉਨ੍ਹਾਂ ਦੇ ਕੀਮਤੀ ਸਾਮਾਨ ਨਾਲ ਲੱਦੇ ਟਰੱਕ ਲੁੱਟਦੇ ਰਹੇ ਮੁਲਜ਼ਮ

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 5 ਅਪਰੈਲ

Canada News: ਪੀਲ ਪੁਲੀਸ ਨੇ 30 ਕਰੋੜੀ ਟਰੱਕ ਲੁੱਟ-ਖੋਹ ਮਾਮਲੇ ਦੀ ਜਾਂਚ ਦੌਰਾਨ ਸਬੂਤ ਇਕੱਠੇ ਕਰ ਕੇ ਦੋ ਹੋਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਉਸੇ ਗਰੋਹ ਦੇ ਸੰਚਾਲਕ ਸਨ, ਜੋ ਕੁਝ ਟਰੱਕ ਡਰਾਈਵਰਾਂ ਨੂੰ ਮੋਟੀਆਂ ਰਕਮਾਂ ਦੇ ਲਾਲਚ ਦੇ ਕੇ ਉਨ੍ਹਾਂ ਦੇ ਟਰੱਕਾਂ ਵਿੱਚ ਲੱਦੇ ਕੀਮਤੀ ਸਾਮਾਨ ਦੀ ਜਾਣਕਾਰੀ ਲੈਂਦੇ ਤੇ ਫਿਰ ਉਸ ਟਰੱਕ ਨੂੰ ਲੁੱਟ-ਖੋਹ ਦੇ ਡਰਾਮੇ ਹੇਠ ਲੈ ਜਾਂਦੇ ਸਨ। ਪੁਲੀਸ ਨੇ ਇਸ ਗਰੋਹ ਦੇ ਦੋਸ਼ੀਆਂ ਦੀਆਂ ਤਿੰਨ ਟਰੱਕ ਕੰਪਨੀਆਂ ਦੇ ਨਾਂਅ ਵੀ ਨਸ਼ਰ ਕੀਤੇ ਹਨ।

ਮਾਮਲੇ ਦੀ ਹੋਰ ਜਾਂਚ ਅਜੇ ਜਾਰੀ ਹੈ, ਜਿਸ ਵਿੱਚ ਉਨ੍ਹਾਂ ਟਰੱਕ ਡਰਾਈਵਰਾਂ ਦੀ ਸ਼ਮੂਲੀਅਤ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੇ ਲਾਲਚ ਵੱਸ ਆਪਣੇ ਲੱਦੇ ਟਰੱਕ ਗਰੋਹ ਨੂੰ ਸੌਂਪ ਕੇ ਲੁੱਟ-ਖੋਹ ਦੇ ਡਰਾਮੇ ਰਚੇ। ਓਂਟਾਰੀਓ ਵਿੱਚ ਟਰੱਕਾਂ ਦੀਆਂ ਕਈ ਵੱਡੀਆਂ ਕੰਪਨੀਆਂ ਇੰਜ ਦੀ ਲੁੱਟ-ਖੋਹ ਦਾ ਸ਼ਿਕਾਰ ਹੁੰਦੀਆਂ ਰਹੀਆਂ ਸਨ, ਕਿਉਂਕਿ ਕੀਮਤੀ ਸਾਮਾਨ ਭੇਜਦੇ ਵਪਾਰੀਆਂ ਨੂੰ ਉਨ੍ਹਾਂ ’ਤੇ ਇਤਬਾਰ ਹੁੰਦਾ ਸੀ।

ਪੀੜਤ ਵਪਾਰੀਆਂ ਦੀ ਸ਼ਿਕਾਇਤ ਦੀ ਜਾਂਚ ਦੌਰਾਨ ਪਿਛਲੇ ਮਹੀਨੇ ਪੁਲੀਸ ਨੇ ਨੋਬਲਟਲ ਸ਼ਹਿਰ ਸਥਿਤ ਬੂਰਾ ਟਰਾਂਸਪੋਰਟ ਕੰਪਨੀ ਦੇ ਗੁਦਾਮ ’ਤੇ ਛਾਪਾ ਮਾਰ ਕੇ ਉਥੋਂ ਕਰੋੜਾਂ ਰੁਪਿਆਂ ਦਾ ਲੁੱਟਿਆ/ਚੋਰੀ ਕੀਤਾ ਸਾਮਾਨ ਬਰਾਮਦ ਕੀਤਾ, ਜਿਸਦੀ ਕੀਮਤ 50 ਲੱਖ ਡਾਲਰ (30 ਕਰੋੜ ਰੁਪਏ) ਆਂਕੀ ਗਈ ਸੀ। ਪੀਲ ਪੁਲੀਸ ਵਲੋਂ ਜਾਰੀ ਹੋਰ ਸੂਚਨਾ ਅਨੁਸਾਰ ਜਾਂਚ ਅੱਗੇ ਵਧਾਈ ਗਈ ਤਾ ਬੂਰਾ ਟਰਾਂਸਪੋਰਟ ਦੇ ਨਾਲ ਦੋ ਹੋਰ ਟਰੱਕ ਕੰਪਨੀਆਂ ਯਨੀ ਵਿਲੌਸਟੀ ਲੋਜਿਸਟਿਕ ਅਤੇ ਟੌਰਕ ਲੋਜਿਸਟਿਕ ਸ਼ਮੂਲੀਅਤ ਦੇ ਸਬੂਤ ਮਿਲੇ ਤੇ ਉਨ੍ਹਾਂ ਤੋਂ ਵੀ ਚੋਰੀ ਦਾ ਸਾਮਾਨ ਮਿਲਿਆ।

ਪੁਲੀਸ ਨੇ ਬੂਰਾ ਟਰਾਂਸਪੋਰਟ ਦੇ ਮਾਲਕ ਮਨਜਿੰਦਰ ਸਿੰਘ ਬੂਰਾ (41 ਸਾਲ) ਜੋ ਪਹਿਲੇ ਦੋਸ਼ਾਂ ’ਚੋਂ ਜ਼ਮਾਨਤ ’ਤੇ ਸੀ, ਉੱਤੇ ਹੋਰ ਗੰਭੀਰ ਦੋਸ਼ ਆਇਦ ਕਰ ਕੇ ਫਿਰ ਤੋਂ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੇ ਨਾਲ ਦੂਜੀਆਂ ਕੰਪਨੀਆਂ ਨਾਲ ਸਬੰਧਤ 28 ਸਾਲਾ ਸੁਖਦੀਪ ਸਿੰਘ ਬਰਾੜ ਨੂੰ ਕਈ ਦੋਸ਼ਾਂ ਤਹਿਤ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਜਾ ਹੈ। ਦੋਵੇਂ ਬਰੈਂਪਟਨ ਦੇ ਰਹਿਣ ਵਾਲੇ ਹਨ।

ਪੁਲੀਸ ਅਨੁਸਾਰ ਜਾਂਚ ਅਜੇ ਸਿਰੇ ਨਹੀਂ ਲੱਗੀ, ਕਿਉਂਕਿ ਕਈ ਹੋਰ ਪਰਤਾਂ ਅਜੇ ਸਬੂਤਾਂ ਸਮੇਤ ਖੁਲ੍ਹਣੀਆਂ ਬਾਕੀ ਹਨ, ਜਿਨ੍ਹਾਂ ਵਿੱਚ ਉਨ੍ਹਾਂ ਡਰਾਈਵਰਾਂ ਦੀ ਭਾਈਵਾਲੀ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਲਾਲਚਵੱਸ ਦੋਸ਼ੀਆਂ ਦੇ ਜਾਲ ਵਿੱਚ ਫਸ ਕੇ ਪਹਿਲਾਂ ਆਪਣੇ ਟਰੱਕ ਵਿੱਚ ਲੱਦੇ ਕੀਮਤੀ ਸਾਮਾਨ ਬਾਰੇ ਦੋਸ਼ੀਆਂ ਨੂੰ ਸੂਚਿਤ ਕਰਕੇ ਤੇ ਫਿਰ ਲੁੱਟ ਦੇ ਡਰਾਮੇ ਵਿੱਚ ਭਾਈਵਾਲ ਬਣਦੇ ਰਹੇ।

Advertisement
×