DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਵਿਨੀਪੈਗ ਵਿਚ ਹਿੰਦੂ ਸੁਸਾਇਟੀ ਨੇ ਮਨਾਇਆ ਦੀਵਾਲੀ ਮੇਲਾ

ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਮੈਨੀਟੋਬਾ ਦੀ ਹਿੰਦੂ ਸੁਸਾਇਟੀ ਵੱਲੋਂ ਦੀਵਾਲੀ ਦਾ ਸਾਲਾਨਾ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਦੀਵਾਲੀ ਮੇਲੇ ਦਾ ਨਾਂ ਦਿੱਤਾ ਗਿਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਪੰਜ ਵਜੇ ਦੇ ਕਰੀਬ ਹੋਈ ਅਤੇ ਰਾਤ ਨੂੰ ਦਸ ਵਜੇ ਪ੍ਰੋਗਰਾਮ...

  • fb
  • twitter
  • whatsapp
  • whatsapp
Advertisement

ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਮੈਨੀਟੋਬਾ ਦੀ ਹਿੰਦੂ ਸੁਸਾਇਟੀ ਵੱਲੋਂ ਦੀਵਾਲੀ ਦਾ ਸਾਲਾਨਾ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਦੀਵਾਲੀ ਮੇਲੇ ਦਾ ਨਾਂ ਦਿੱਤਾ ਗਿਆ ਤੇ ਪ੍ਰੋਗਰਾਮ ਦੀ ਸ਼ੁਰੂਆਤ ਪੰਜ ਵਜੇ ਦੇ ਕਰੀਬ ਹੋਈ ਅਤੇ ਰਾਤ ਨੂੰ ਦਸ ਵਜੇ ਪ੍ਰੋਗਰਾਮ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ। ਦੀਵਾਲੀ ਤੇ ਬੰਦੀ ਛੋਡ ਦਿਵਸ ਮੌਕੇ ਸ਼ਹਿਰ ਦੇ ਵੱਖ ਵੱਖ ਗੁਰੂ ਘਰਾਂ ਵਿਚ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਦੀਪਮਾਲਾ ਕੀਤੀ ਗਈ ਤੇ ਸੰਗਤ ਵੱਲੋਂ ਆਤਿਸ਼ਬਾਜ਼ੀ ਦਾ ਵੀ ਆਨੰਦ ਮਾਣਿਆ ਗਿਆ।

ਐੱਮਸੀ ਸ਼ਿਪਰਾ ਵਰਮਾ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਸਾਰੇ ਲੋਕਾਂ ਦਾ ਸਵਾਗਤ ਕੀਤਾ ਅਤੇ ਸਟੇਜ ’ਤੇ ਮੌਜੂਦ ਵਿਸ਼ੇਸ਼ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ। ਹਾਜ਼ਰੀਨ ਵਿੱਚ ਵਿਨੀਪੈਗ ਦੱਖਣ ਦੇ ਸੰਸਦ ਮੈਂਬਰ ਟੈਰੀ ਡੁਗੁਇਡ, ਵਿਨੀਪੈਗ ਦੇ ਮੇਅਰ ਸਕਾਟ ਗਿਲਿੰਘਮ, ਮੈਨੀਟੋਬਾ ਸਰਕਾਰ ਵਿਚ ਮੰਤਰੀ ਮਿੰਟੂ ਸੰਧੂ ਅਤੇ ਆਰ ਬੀ ਸੀ ਵਿਨੀਪੈਗ ਮਾਰਕੀਟ ਦੇ ਖੇਤਰੀ ਉਪ ਪ੍ਰਧਾਨ ਕ੍ਰਿਸ ਵਾਈਟ ਸ਼ਾਮਲ ਸਨ। ਇਸ ਤੋਂ ਇਲਾਵਾ ਮੈਨੀਟੋਬਾ ਦੇ ਵਿਰੋਧੀ ਧਿਰ ਦੇ ਨੇਤਾ ਓਬੀ ਖ਼ਾਨ, ਵਿਧਾਨ ਸਭਾ ਦੇ ਮੈਂਬਰ ਦਲਜੀਤ ਬਰਾੜ, ਜੇ. ਡੀ. ਦੇਵਗਨ, ਜੈਨੀ ਫ਼ਰ ਚੇਨ, ਡਿਪਟੀ ਮੇਅਰ ਜੈਨਿਸ ਲੁਕਾਸ ਅਤੇ ਸਿਟੀ ਕੌਂਸਲਰ ਦੇਵੀ ਸ਼ਰਮਾ ਮੌਜੂਦ ਸਨ। ਇਸ ਮੌਕੇ ਪਤਵੰਤੇ ਸੱਜਣਾਂ ਨੇ ਦੀਪ ਜਗਾਏ। ਵਰਮਾ ਨੇ ਕੈਨੇਡਾ ਵਿਚ ਭਾਰਤੀ ਪਰਿਵਾਰਾਂ ਵੱਲੋਂ ਇਕੱਠੇ ਹੋ ਕੇ ਦੀਵਾਲੀ ਮਨਾਉਣ ਅਤੇ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ ਦੀ ਸ਼ਲਾਘਾ ਕੀਤੀ।

Advertisement

Advertisement

ਦੀਵਾਲੀ ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਦੇ ਰੰਗੋਲੀ ਅਤੇ ਫੈਂਸੀ ਡਰੈੱਸ ਮੁਕਾਬਲਿਆਂ ਨਾਲ ਕੀਤੀ ਗਈ। ਉਪਰੰਤ ਦੱਖਣੀ ਭਾਰਤ ਦੇ ਨਾਚ, ਕੱਥਕ, ਉੜੀਸਾ, ਬੰਗਾਲੀ, ਰਾਜਸਥਾਨੀ, ਮਰਾਠੀ, ਤਾਮਿਲ, ਭੁਟਾਨੀ, ਨੇਪਾਲੀ ਫੋਕ ਅਤੇ ਹਰਿਆਣਵੀ ਵਿਚ ਗਾਏ ਗੀਤਾਂ ’ਤੇ ਬਹੁਤ ਵਧੀਆ ਲੋਕ ਨਾਚ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਬਾਲੀਵੁੱਡ ਨਾਲ ਸਬੰਧਿਤ ਵੀ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ। ਪੰਜਾਬਣਾਂ ਦੇ ਗਿੱਧੇ ਨੇ ਸਰੋਤਿਆਂ ਦਾ ਵਿਸ਼ੇਸ਼ ਧਿਆਨ ਖਿੱਚਿਆ।

ਇਸ ਦੌਰਾਨ 32 ਤੋਂ ਵੱਧ ਸਟਾਲਾਂ ਨੇ ਭਾਈਚਾਰੇ ਦੀ ਪ੍ਰਤਿਭਾ ਅਤੇ ਉੱਦਮ ਨੂੰ ਪ੍ਰਦਰਸ਼ਿਤ ਕੀਤਾ-ਜਿਸ ਵਿੱਚ ਗਹਿਣੇ, ਕੱਪੜੇ, ਫ਼ੈਸ਼ਨ ਡਿਜ਼ਾਈਨ, ਰੀਅਲ ਅਸਟੇਟ, ਬੀਮਾ ਅਤੇ ਯਾਤਰਾ ਸਮੇਤ ਕਈ ਤਰ੍ਹਾਂ ਦੀਆਂ ਪੇਸ਼ੇਵਰ ਸੇਵਾਵਾਂ ਸ਼ਾਮਲ ਸਨ। ਹਰੇਕ ਪ੍ਰਦਰਸ਼ਨੀ ਮੈਨੀਟੋਬਾ ਦੇ ਵਧ ਰਹੇ ਦੱਖਣੀ ਏਸ਼ਿਆਈ ਭਾਈਚਾਰੇ ਦੀ ਸਿਰਜਣਾਤਮਕ ਅਤੇ ਸਭਿਆਚਾਰਕ ਅਮੀਰੀ ਨੂੰ ਦਰਸਾਉਂਦੀ ਸੀ। ਇਸ ਤੋਂ ਇਲਾਵਾ ਹਿੰਦੁਸਤਾਨੀ ਖਾਣਿਆਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਵਿਚ ਸਮੋਸਾ, ਡੋਸਾ, ਚਾਟ ਪਾਪੜੀ ਅਤੇ ਹੋਰ ਭਾਰਤੀ ਖਾਣੇ ਸ਼ਾਮਲ ਸਨ|

Advertisement
×