DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਬਰੈਂਪਟਨ ਵਿਚ ਕਿਰਾਏ ਦੇ ਘਰ ਨੂੰ ਅੱਗ ਲੱਗੀ; ਤਿੰਨ ਪੰਜਾਬੀਆਂ ਦੀ ਮੌਤ

ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਗਰਭਵਤੀ ਔਰਤ ਸਣੇ ਚਾਰ ਜੀਆਂ ਦੀ ਹਾਲਤ ਗੰਭੀਰ; ਦੋ ਜੀਅ ਲਾਪਤਾ

  • fb
  • twitter
  • whatsapp
  • whatsapp
featured-img featured-img
ਬਰੈਂਪਟਨ ’ਚ ਪੰਜਾਬੀ ਦੇ ਘਰ ਨੂੰ ਲੱਗੀ ਅੱਗ ਦੀਆਂ ਲਪਟਾਂ ਬੁਝਾਉਂਦਾ ਹੋਇਆ ਅਮਲਾ।
Advertisement

ਬਰੈਂਪਟਨ ਦੇ ਪੱਛਮੀ ਪਾਸੇ ਬਨਾਸ ਵੇਅ ਸਥਿੱਤ ਇੱਕ ਘਰ ਨੂੰ ਵੀਰਵਾਰ ਰਾਤ ਲੱਗੀ ਅੱਗ ਵਿੱਚ ਕਿਰਾਏ ’ਤੇ ਰਹਿੰਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦੋਂਕਿ ਗਰਭਵਤੀ ਮਹਿਲਾ ਸਮੇਤ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪੰਜਾਬੀ ਦੱਸੇ ਜਾਂਦੇ ਪਰਿਵਾਰ ਦੋ ਜੀਅ ਲਾਪਤਾ ਹਨ। ਇਸ ਘਰ ਦਾ ਮਕਾਨ ਮਾਲਕ ਵੀ ਪੰਜਾਬੀ ਦੱਸਿਆ ਜਾਂਦਾ ਹੈ।

ਅੱਗ ਬੁਝਾਊ ਅਮਲੇ ਵਲੋਂ ਦੂਜੇ ਦਿਨ ਸ਼ਾਮ ਤੱਕ ਸੜੀ ਇਮਾਰਤ ਦੇ ਮਲਬੇ ਦੀ ਫੋਲਾ ਫਰਾਲੀ ਕਰਕੇ ਲਾਪਤਾ ਜੀਆਂ ਦੀ ਹੋਣੀ ਦਾ ਪਤਾ ਲਾਇਆ ਜਾ ਰਿਹਾ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਉਨ ਅਨੁਸਾਰ ਵਿਦੇਸ਼ ਰਹਿੰਦੇ ਮਾਲਕ ਨੇ 2020 ਵਿੱਚ ਘਰ ਵਿੱਚ ਸਬ ਯੂਨਿਟ ਬਣਾਉਣ ਦੀ ਅਰਜ਼ੀ ਦਿੱਤੀ ਸੀ, ਜਿਸ ਦੇ ਨਿਰੀਖਣ ਲਈ ਪਿਛਲੇ ਸਾਲਾਂ ਵਿੱਚ ਜਾਂਚ ਅਧਿਕਾਰੀ ਤਿੰਨ ਚਾਰ ਵਾਰ ਮੌਕੇ ’ਤੇ ਆਏ, ਪਰ ਉੱਥੇ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਅੰਦਰ ਨਾ ਜਾਣ ਦਿੱਤਾ।

Advertisement

Advertisement

ਫਾਇਰ ਬ੍ਰੀਗੇਡ ਅਧਿਕਾਰੀ ਨੇ ਦੱਸਿਆ ਕਿ ਰਾਤ ਢਾਈ ਕੁ ਵਜੇ ਅੱਗ ਦੀ ਸੂਚਨਾ ਮਿਲਣ ’ਤੇ ਉਹ ਮੌਕੇ ਉੱਤੇ ਪਹੁੰਚੇ ਤਾਂ ਉਪਰਲੀ ਮੰਜ਼ਲ ਪੂਰੀ ਤਰਾਂ ਅੱਗ ਦੀ ਲਪੇਟ ਵਿੱਚ ਸੀ। ਉਨ੍ਹਾਂ ਤੁਰੰਤ ਆਲੇ ਦੁਆਲੇ ਦੇ ਘਰ ਖਾਲੀ ਕਰਵਾਏ ਅਤੇ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਇਸ ਦੌਰਾਨ ਅੰਦਰੋਂ ਇੱਕ ਬੱਚੇ ਸਮੇਤ ਦੋ ਜਣਿਆਂ ਦੀਆਂ ਲਾਸ਼ਾ ਮਿਲੀਆਂ। ਪਰਿਵਾਰ ਦੇ ਚਾਰ ਜਣੇ ਜਿਨ੍ਹਾਂ ਵਿਚ ਇੱਕ ਗਰਭਵਤੀ ਔਰਤ ਤੇ 5 ਸਾਲ ਦਾ ਬੱਚਾ ਸੀ, ਨੇ ਖਿੜਕੀ ਰਾਹੀਂ ਕੁੱਦ ਕੇ ਜਾਨਾਂ ਤਾਂ ਬਚਾ ਲਈਆਂ, ਪਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ। ਅੱਗ ਕਾਰਣ ਜੁੜਵੇਂ ਘਰ ਦੇ ਇਮਾਰਤੀ ਢਾਂਚੇ ਨੂੰ ਕਾਫੀ ਨੁਕਾਸਨ ਪੁੱਜਾ ਹੈ।

ਉਂਟਾਰੀਓ ਦੇ ਮੁੱਖ ਮੰਤਰੀ ਨੇ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਹੈ। ਪਰਿਵਾਰ ਦੇ ਕਿਸੇ ਮੈਂਬਰ ਦੀ ਪਛਾਣ ਅਜੇ ਅਧਿਕਾਰਤ ਤੌਰ ’ਤੇ ਜਨਤਕ ਨਹੀਂ ਕੀਤੀ ਗਈ, ਪਰ ਆਂਢ ਗੁਆਂਢ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪੰਜਾਬੀ ਹਨ ਅਤੇ ਕਈ ਸਾਲਾਂ ਤੋਂ ਕਿਰਾਏ ’ਤੇ ਰਹਿੰਦੇ ਸਨ। ਹੋਰ ਜਾਣਕਾਰੀ ਅਨੁਸਾਰ ਇਹ ਘਰ ਭਾਰਤ ਰਹਿੰਦੇ ਵਿਅਕਤੀ ਨੇ ਆਪਣੇ ਰਿਐਲਟਰ (ਦਲਾਲ) ਰਾਹੀਂ ਨਿਵੇਸ਼ਕ ਵਜੋਂ 6 ਕੁ ਸਾਲ ਪਹਿਲਾਂ ਖਰੀਦ ਕੇ ਲੀਜ਼ (ਕਿਰਾਏ) ’ਤੇ ਦਿੱਤਾ ਸੀ, ਪਰ ਉਹ ਕਦੇ ਨਹੀਂ ਆਇਆ। ਉਸ ਨੇ ਸਾਂਭ ਸੰਭਾਲ ਅਤੇ ਕਿਰਾਏ ਦੀ ਜ਼ਿੰਮੇਵਾਰੀ ਇੱਥੇ ਰਹਿੰਦੇ ਜਾਣਕਾਰ ਨੂੰ ਸੌਂਪੀ ਸੀ।

ਕੁਝ ਲੋਕਾਂ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਮਾਲਕ ਬਾਰੇ ਪੁੱਛਣ ’ਤੇ ਉਹ ਕੋਈ ਉੱਘ ਸੁੱਘ ਨਹੀਂ ਸੀ ਕੱਢਦੇ। ਤਫ਼ਤੀਸ਼ਕਾਰਾਂ ਵਲੋਂ ਅਜੇ ਤੱਕ ਅੱਗ ਦੇ ਕਾਰਣਾਂ ਦਾ ਪਤਾ ਨਹੀਂ ਲਾਇਆ ਜਾ ਸਕਿਆ। ਸਰਕਾਰ ਵਲੋਂ ਵਿਦੇਸ਼ ਬੈਠੇ ਮਾਲਕ ਦਾ ਅਤਾ ਪਤਾ ਲਾਉਣ ਲਈ ਉਸ ਦੇ ਸੰਪਰਕਾਂ ਦਾ ਪਤਾ ਲਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਘਰ ਦਾ ਮਾਲਕ ਪੰਜਾਬ ਦਾ ਸਰਕਾਰੀ ਅਧਿਕਾਰੀ ਹੈ।

Advertisement
×