ਭਾਰਤੀ ਤੇ ਕੈਨੇਡਾ ਦੀ ਰਾਜਨੀਤੀ ਵਿੱਚ ਵੱਡਾ ਫਰਕ: ਅਮਨਜੋਤ ਸੰਧੂ
ਓਂਟਾਰੀਓ ਵਿਧਾਨ ਸਭਾ ਦੇ ਮੈਂਬਰ ਅਮਨਜੋਤ ਸਿੰਘ ਸੰਧੂ ਦਾ ਮੰਨਣਾ ਹੈ ਕਿ ਭਾਰਤ ਅਤੇ ਕੈਨੇਡਾ ਦੀ ਰਾਜਨੀਤੀ ਵਿੱਚ ਵੱਡਾ ਫ਼ਰਕ ਹੈ। ਵਿਧਾਇਕਾਂ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਅਤੇ ਸਰਕਾਰੀ ਸਹੂਲਤਾਂ ਬਾਰੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਸੰਧੂ ਨੇ ਕਿਹਾ ਕਿ...
ਓਂਟਾਰੀਓ ਵਿਧਾਨ ਸਭਾ ਦੇ ਮੈਂਬਰ ਅਮਨਜੋਤ ਸਿੰਘ ਸੰਧੂ ਦਾ ਮੰਨਣਾ ਹੈ ਕਿ ਭਾਰਤ ਅਤੇ ਕੈਨੇਡਾ ਦੀ ਰਾਜਨੀਤੀ ਵਿੱਚ ਵੱਡਾ ਫ਼ਰਕ ਹੈ। ਵਿਧਾਇਕਾਂ ਵੱਲੋਂ ਹਲਕੇ ਦੇ ਵਿਕਾਸ ਕਾਰਜਾਂ ਅਤੇ ਸਰਕਾਰੀ ਸਹੂਲਤਾਂ ਬਾਰੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਸੰਧੂ ਨੇ ਕਿਹਾ ਕਿ ਕੈਨੇਡਾ ਵਿੱਚ ਚੋਣਾਂ ਮੌਕੇ ਵੋਟਰਾਂ ਨੂੰ ਆਪਣੇ ਅਕੀਦੇ ਦੱਸਣੇ ਪੈਂਦੇ ਨੇ ਤੇ ਜਿੱਤਣ ਉਪਰੰਤ ਉਸ ਉੱਤੇ ਹਰ ਹਾਲ ਖਰਾ ਉਤਰਨਾ ਪੈਂਦਾ ਹੈ।
ਸੰਧੂ ਨੇ ਕਿਹਾ ਕਿ ਇੱਥੇ ਵਾਅਦਾ ਖਿਲਾਫੀ ਦੀ ਕੋਈ ਗੁੰਜਾਇਸ਼ ਨਹੀਂ ਤੇ ਜੇਕਰ ਕਿਸੇ ਤੋਂ ਇਹ ਗਲਤੀ ਹੋ ਗਈ ਤਾਂ ਪਹਿਲਾਂ ਤਾਂ ਉਸ ਦੀ ਪਾਰਟੀ ਹੀ ਉਸ ਨੂੰ ਉਮੀਦਵਾਰ ਨਹੀਂ ਬਣਾਉਂਦੀ, ਫਿਰ ਵੀ ਜੇਕਰ ਉਹ ਮੈਦਾਨ ਵਿੱਚ ਕੁੱਦ ਹੀ ਪਵੇ ਤਾਂ ਵੋਟਰ ਹਰਾਉਣ ਵਿੱਚ ਕਸਰ ਨਹੀਂ ਛੱਡਦੇ। ਉਸ ਨੇ ਦੱਸਿਆ ਕਿ ਇੱਥੇ ਕਿਸੇ ਦਾ ਜਾਇਜ਼ ਕੰਮ ਹੋਣ ਤੋ ਰਹਿੰਦਾ ਨਹੀਂ ਤੇ ਨਾਜਾਇਜ਼ ਲਈ ਕੋਈ ਰਾਜਨੇਤਾ ਸਿਫ਼ਾਰਸ਼ ਹੀ ਨਹੀਂ ਕਰਦਾ, ਚਾਹੇ ਕੋਈ ਉਸ ਦੇ ਕਿੰਨੇ ਵੀ ਨੇੜੇ ਹੋਏ। ਉਸ ਨੇ ਫ਼ਖ਼ਰ ਨਾਲ ਦੱਸਿਆ ਕਿ ਇੱਥੇ ਤਾਂ ਨਾਜਾਇਜ਼ ਕੰਮ ਤੋਂ ਕਲਰਕ ਵੀ ਪ੍ਰਧਾਨ ਮੰਤਰੀ ਨੂੰ ਠੁੱਠ ਵਿਖਾਉਣ ਦੀ ਜੁਰਅਤ ਰੱਖਦਾ ਹੈ।
ਸੂਬੇ ਵਿੱਚ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਸੰਧੂ, ਜੋ ਰਈਏ ਨੇੜਲੇ ਪਿੰਡ ਭਲਾਈਪੁਰ ਤੋਂ ਕੈਨੇਡਾ ਆਏ, ਨੇ ਆਪਣੇ ਵਾਅਦੇ ਗਿਣਾਉਂਦੇ ਹੋਏ ਦੱਸਿਆ ਕਿ ਦੋ ਸਾਲਾਂ ਵਿੱਚ ਉਸ ਦਾ ਕੋਈ ਚੋਣ ਵਾਅਦਾ ਨਹੀ, ਜੋ ਪੂਰਾ ਕੀਤਾ ਜਾਣ ਵਾਲਾ ਹੋਵੇ। ਉਸ ਨੇ ਦੱਸਿਆ ਕਿ ਲੋਕਾਂ ਦੀ ਸਹੂਲਤਾਂ ਦਾ ਖਿਆਲ ਰੱਖਣਾ ਹਰੇਕ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ। ਸੀਨੀਅਰ ਕਲੱਬ ਦੇ ਮੈਂਬਰਾਂ ਨਾਲ ਗੱਲ ਕਰਦਿਆਂ ਉਸ ਨੇ ਕਿਹਾ ਕਿ ਸਰਕਾਰ ਬਜ਼ੁਰਗਾਂ ਦੀਆਂ ਸਹੂਲਤਾਂ ਦਾ ਖਿਆਲ ਰੱਖਦਿਆਂ ਉਨ੍ਹਾਂ ਲਈ ਵਿਸ਼ੇਸ਼ ਗਰਾਂਟ ਦਾ ਪ੍ਰਬੰਧ ਆਪਣੇ ਬਜਟ ਵਿੱਚ ਕਰਦੀ ਹੈ। ਇਸ ਮੌਕੇ ਜਸਪਾਲ ਸਿੰਘ ਸ਼ਾਹ ਅਤੇ ਕੁਲਵੰਤ ਸਿੰਘ

