DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪਸਾਰ ’ਤੇ ਜ਼ੋਰ ਦੇਣ ਦਾ ਸੱਦਾ

ਡਾ. ਸੁਖਦੇਵ ਸਿੰਘ ਝੰਡ ਬਰੈਂਪਟਨ: ਓਂਟਾਰੀਓ ਸੂਬੇ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਅਤੇ ਇਸ ਦੇ ਵਿਸਥਾਰ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਵਿਸ਼ਵ ਪੰਜਾਬੀ ਭਵਨ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਕੀਤੇ ਜਾਣ ਵਾਲੇ...

  • fb
  • twitter
  • whatsapp
  • whatsapp
featured-img featured-img
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਅਹੁਦੇਦਾਰ ਬੁਲਾਰਿਆਂ ਨੂੰ ਸਨਮਾਨਤ ਕਰਦੇ ਹੋਏ
Advertisement

ਡਾ. ਸੁਖਦੇਵ ਸਿੰਘ ਝੰਡ

ਬਰੈਂਪਟਨ:

Advertisement

ਓਂਟਾਰੀਓ ਸੂਬੇ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਅਤੇ ਇਸ ਦੇ ਵਿਸਥਾਰ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਵਿਸ਼ਵ ਪੰਜਾਬੀ ਭਵਨ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਪੰਜਾਬੀ ਭਾਸ਼ਾ ਲਈ ਸੰਚਾਰ ਮਾਧਿਅਮ ਦਾ ਯੋਗਦਾਨ ਤੇ ਚੁਣੌਤੀਆਂ, ਪੰਜਾਬੀ ਭਾਸ਼ਾ ਉੱਪਰ ਆਰਟੀਫਿਸ਼ਿਅਲ ਇੰਟੈਲੀਜੈਂਸ (ਬਣਾਉਟੀ ਬੁੱਧੀ) ਦਾ ਭਵਿੱਖੀ ਪ੍ਰਭਾਵ, ਓਂਟਾਰੀਓ ਦੀਆਂ ਵਿੱਦਿਅਕ ਤੇ ਹੋਰ ਸੰਸਥਾਵਾਂ ਵਿੱਚ ਪੰਜਾਬੀ ਦੀ ਵਰਤਮਾਨ ਸਥਿਤੀ ਤੇ ਸਥਾਨ ਅਤੇ ਪੰਜਾਬੀ ਭਾਸ਼ਾ ਦੇ ਵਿਸਥਾਰ ਵਿੱਚ ਔਰਤਾਂ ਤੇ ਨੌਜੁਆਨਾਂ ਦੇ ਯੋਗਦਾਨ ਦੀ ਮਹੱਤਤਾ ਉੱਪਰ ਵਿਦਵਾਨਾਂ ਵੱਲੋਂ ਪੇਪਰ ਪੇਸ਼ ਕੀਤੇ ਗਏ।

Advertisement

ਸੈਮੀਨਾਰ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਗੁਰਬਖ਼ਸ਼ ਸਿੰਘ ਭੰਡਾਲ, ਪ੍ਰੋ. ਰਾਮ ਸਿੰਘ, ਡਾ. ਡੀ.ਪੀ. ਸਿੰਘ, ਡਾ. ਗੁਰਨਾਮ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਖਹਿਰਾ, ਡਾ. ਬਲਵਿੰਦਰ ਧਾਲੀਵਾਲ ਅਤੇ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ। ਸਮਾਗਮ ਦੇ ਮੁੱਖ-ਬੁਲਾਰੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਪੰਜਾਬੀ ਬੋਲੀ ਦੀ ਪਰਿਭਾਸ਼ਾ, ਇਸ ਦੀ ਘਰ ਤੋਂ ਪਹਿਲ, ਬਾਅਦ ਵਿੱਚ ਧਰਮ ਨਾਲ ਜੁੜਨ, ਹੀਣ ਭਾਵਨਾ ਤੋਂ ਉੱਪਰ ਉੱਠਣ, ਕਿਤਾਬਾਂ ਨਾਲ ਪਿਆਰ ਪਾਉਣ, ਬਜ਼ੁਰਗਾਂ ਦੀ ਰਹਿਨੁਮਾਈ ਅਤੇ ਮਸਨੂਈ ਬੁੱਧੀ ਦੇ ਸਦ-ਉਪਯੋਗ ਦੇ ਨਾਲ ਨਾਲ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ ਲਈ ਲੌਬਿੰਗ ਗਰੁੱਪ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਸੈਮੀਨਾਰ ਦੌਰਾਨ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੁਸਤਕ ‘ਜ਼ਿੰਦਗੀ ਜਸ਼ਨ ਹੈ’ ਰਿਲੀਜ਼ ਕਰਦੇ ਹੋਏ ਅਹੁਦੇਦਾਰ

ਪਹਿਲੇ ਅਕਾਦਮਿਕ ਸੈਸ਼ਨ ਦੇ ਪਹਿਲੇ ਬੁਲਾਰੇ ਪ੍ਰੋ. ਰਾਮ ਸਿੰਘ ਨੇ ਪੰਜਾਬੀ ਭਾਸ਼ਾ ਲਈ ਸੰਚਾਰ ਮਾਧਿਅਮ ਦੀ ਮਹੱਤਤਾ ਬਾਰੇ ਆਪਣੇ ਪੇਪਰ ਵਿੱਚ ਮਨੁੱਖੀ ਚੇਤਨਾ ’ਚ ਭਾਸ਼ਾ ਦੇ ਸੰਚਾਰ ਪੱਧਰਾਂ ‘ਸਹਿਜ ਸੁਭਾਅ ਸੰਚਾਰ’ ਅਤੇ ‘ਚੇਤਨ ਪੱਧਰ ’ਤੇ ਸੰਚਾਰ’ ਤੋਂ ਆਪਣੀ ਗੱਲ ਆਰੰਭ ਕਰਦਿਆਂ ਪੱਤਰਕਾਰੀ ਅਤੇ ਸਾਹਿਤ ਰਚਨਾ ਨੂੰ ਆਪਣੇ ਪੇਪਰ ਦਾ ਵਿਸ਼ਾ ਬਣਾਇਆ। ਉਨ੍ਹਾਂ ਵੱਖ-ਵੱਖ ਸੰਚਾਰ ਮਾਧਿਅਮਾਂ ਅਖ਼ਬਾਰਾਂ, ਰੇਡੀਓ, ਟੀ.ਵੀ., ਸਾਹਿਤ ਸਭਾਵਾਂ, ਸੋਸ਼ਲ ਮੀਡੀਆ ਅਤੇ ਸਾਹਿਤ ਰਚਨਾ ਦੀ ਗੱਲ ਬਾਖ਼ੂਬੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ਵੱਲੋਂ ਲੋਕਾਂ ਨੂੰ ਕੰਪਿਊਟਰ ਸਿਖਾਉਣ ਅਤੇ ਪੰਜਾਬੀ ਫੌਂਟਸ ਵਿੱਚ ਪਾਏ ਗਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ।

ਇਸ ਸੈਸ਼ਨ ਦੇ ਦੂਸਰੇ ਬੁਲਾਰੇ ਡਾ. ਡੀ. ਪੀ. ਸਿੰਘ ਵੱਲੋਂ ਆਪਣਾ ਪੇਪਰ ‘ਪੰਜਾਬੀ ਭਾਸ਼ਾ ਅਤੇ ਆਰਟੀਫਿਸ਼ਿਅਲ ਇੰਟੈਲੀਜੈਂਸ: ਸੰਭਾਵਨਾਵਾਂ, ਚੁਣੌਤੀਆਂ ਤੇ ਹੱਲ’ ਪੀਪੀਟੀ ਦੀ ਮਦਦ ਨਾਲ ਪੇਸ਼ ਕੀਤਾ ਗਿਆ। ਆਰਟੀਫਿਸ਼ਿਅਲ ਇੰਟੈਲੀਜੈਂਸ (ਏ. ਆਈ.) ਦੀ ਮੁੱਢਲੀ ਸੰਖੇਪ ਜਾਣ-ਪਛਾਣ ਤੋਂ ਬਾਅਦ ਉਨ੍ਹਾਂ ਪੰਜਾਬੀ ਭਾਸ਼ਾ ਉੱਪਰ ਏ. ਆਈ. ਦੇ ਚੰਗੇ ਅਤੇ ਮਾੜੇ ਦੋਹਾਂ ਪ੍ਰਭਾਵਾਂ ਦੀ ਗੱਲ ਕਰਦਿਆਂ ਇਸ ਦੀ ਵਰਤੋਂ ਕਾਰਨ ਨਾਲ ਪੰਜਾਬੀ ਭਾਸ਼ਾ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਵੀ ਦੱਸੇ। ਉਪਰੰਤ, ਇਨ੍ਹਾਂ ਦੋਹਾਂ ਪੇਪਰਾਂ ਉੱਪਰ ਡਾ. ਗੁਰਨਾਮ ਸਿੰਘ ਢਿੱਲੋਂ ਅਤੇ ਕੁਲਵਿੰਦਰ ਖਹਿਰਾ ਵੱਲੋਂ ਚਰਚਾ ਆਰੰਭ ਕੀਤੀ ਗਈ ਅਤੇ ਸਰੋਤਿਆਂ ਵੱਲੋਂ ਆਏ ਸੁਆਲਾਂ ਦੇ ਜੁਆਬ ਬੁਲਾਰਿਆਂ ਵੱਲੋਂ ਦਿੱਤੇ ਗਏ। ਸੁਆਲ ਕਰਤਾਵਾਂ ਵਿੱਚ ਉੱਘੇ ਮੀਡੀਆਕਾਰ ਸ਼ਮੀਲ ਜਸਵੀਰ ਮੁੱਖ ਤੌਰ ’ਤੇ ਸ਼ਾਮਲ ਸਨ।

ਇਸ ਸੈਸ਼ਨ ਵਿੱਚ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਤੇ ਰੂਬੀ ਸਹੋਤਾ ਅਤੇ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਉਂਦਿਆਂ ਇਹ ਸੈਮੀਨਾਰ ਕਰਵਾਉਣ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਵੱਲੋਂ ਸਭਾ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਸਭਨਾਂ ਨੂੰ ਸਰਟੀਫਿਕੇਟ ਦਿੱਤੇ ਗਏ। ਸਭਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਓਂਟਾਰੀਓ ਵਿੱਚ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਸਬੰਧੀ ਮੰਗ-ਪੱਤਰ ਪੇਸ਼ ਕੀਤੇ ਗਏ। ਇਸ ਸੈਸ਼ਨ ਵਿੱਚ ਮਲੂਕ ਸਿੰਘ ਕਾਹਲੋਂ ਦੀ ਕਾਵਿ-ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ ...’ ਅਤੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਵਾਰਤਕ ਪੁਸਤਕ ‘ਜ਼ਿੰਦਗੀ ਜਸ਼ਨ ਹੈ’ ਲੋਕ ਅਰਪਿਤ ਕੀਤੀਆਂ ਗਈਆਂ।

ਦੂਸਰੇ ਸੈਸ਼ਨ ਵਿੱਚ ਮੰਚ ਸੰਚਾਲਕ ਡਾ. ਸੁਖਦੇਵ ਸਿੰਘ ਝੰਡ ਵੱਲੋਂ ਇਸ ਦੇ ਬੁਲਾਰਿਆਂ ਸਤਪਾਲ ਸਿੰਘ ਜੌਹਲ (ਉਪ-ਚੇਅਰਮੈਨ ਪੀਲ ਡਿਸਟ੍ਰਿਕਟ ਐਜੂਕੇਸ਼ਨ ਬੋਰਡ), ਡਾ. ਕੰਵਲਜੀਤ ਕੌਰ ਢਿੱਲੋਂ, ਟਿੱਪਣੀਕਾਰਾਂ ਸਾਬਕਾ ਸਕੂਲ ਟਰੱਸਟੀ ਬਲਬੀਰ ਕੌਰ ਸੋਹੀ ਤੇ ਲਹਿੰਦੇ ਪੰਜਾਬ ਦੀ ਵਿਦਵਾਨ ਉਜ਼ਮਾ ਮਹਿਮੂਦ, ਮਸ਼ਹੂਰ ਕਵੀ ਪ੍ਰੋ. ਆਸ਼ਿਕ ਰਹੀਲ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਬੇਨਤੀ ਕੀਤੀ ਗਈ। ਇਸ ਦੇ ਨਾਲ ਹੀ ਇਸ ਸੈਸ਼ਨ ਦੇ ਪਹਿਲੇ ਬੁਲਾਰੇ ਸਤਪਾਲ ਸਿੰਘ ਜੌਹਲ ਨੇ ਆਪਣੇ ਪਰਚੇ ਵਿੱਚ ਪੰਜਾਬੀਆਂ ਦੇ ਕੈਨੇਡਾ ਵੱਲ ਪਰਵਾਸ ਤੋਂ ਸ਼ੁਰੂਆਤ ਕਰਦਿਆਂ ਦੱਸਿਆ ਕਿ 1980 ਦੇ ਦਹਾਕੇ ਤੱਕ ਪੰਜਾਬ ਦਾ ਦਮਦਾਰ ਸਰਕਾਰੀ ਸਕੂਲ ਸਿਸਟਮ ਸੀ, ਪਰ ਫਿਰ ਬਾਅਦ ਵਿੱਚ ਉੱਥੇ ਨਿੱਜੀ ਸਕੂਲ ਸਿਸਟਮ ਭਾਰੂ ਹੋ ਗਿਆ। ਇਸ ਦੇ ਨਾਲ ਹੀ ਪੰਜਾਬੀਆਂ ਦੀ ਵਿਦੇਸ਼ਾਂ ਵੱਲ ਉਡਾਰੀ ਮਾਰਨ ਵਿੱਚ ਤੇਜ਼ੀ ਆ ਗਈ। ਬਰੈਂਪਟਨ ਦੇ ਪੰਜ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਪੰਜਾਬੀ ਵਿਸ਼ੇ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਪੰਜਾਬੀ ਪੜ੍ਹਨ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਤਿੰਨ ਕ੍ਰੈਡਿਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪੀ.ਡੀ.ਐੱਸ.ਬੀ. ਵੱਲੋਂ ਮਿਸੀਸਾਗਾ ਅਤੇ ਬਰੈਂਪਟਨ ਦੇ ਅੱਠ ਸਕੂਲਾਂ ਵਿੱਚ ਇੰਟਰਨੈਸ਼ਨਲ ਲੈਂਗੂਏਜਜ਼ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਪੰਜਾਬੀ, ਹਿੰਦੀ, ਉਰਦੂ, ਤਮਿਲ ਤੇ ਕੁਝ ਹੋਰ ਭਾਸ਼ਾਵਾਂ ਸਿਖਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਸੈਸ਼ਨ ਦੇ ਦੂਸਰੇ ਬੁਲਾਰੇ ਕੰਵਲਜੀਤ ਕੌਰ ਢਿੱਲੋਂ ਵੱਲੋਂ ‘ਓਂਟਾਰੀਓ ਵਿੱਚ ਪੰਜਾਬੀ ਬੋਲੀ ਦੇ ਪਸਾਰ ਵਿੱਚ ਔਰਤਾਂ ਅਤੇ ਨੌਜੁਆਨਾਂ ਦੀ ਮਹੱਤਤਾ’ ’ਤੇ ਆਪਣਾ ਪਰਚਾ ਪੜਿ੍ਹਆ ਗਿਆ। ਉਸ ਨੇ ਜਨਵਰੀ 1912 ਵਿੱਚ ਸਭ ਤੋਂ ਪਹਿਲਾਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਆਉਣ ਵਾਲੀਆਂ ਔਰਤਾਂ ਮਾਤਾ ਹਰਨਾਮ ਕੌਰ ਅਤੇ ਮਾਤਾ ਕਰਤਾਰ ਕੌਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਪਹੁੰਚਣ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਪੰਜਾਬੀ ਕਮਿਊਨਿਟੀ ਵੱਲੋਂ 200-200 ਡਾਲਰ ਦੇ ਬਾਂਡ ਭਰ ਕੇ ਉਨ੍ਹਾਂ ਨੂੰ ਛੁਡਵਾਇਆ ਗਿਆ ਸੀ। ਉਸ ਨੇ ਕਿਹਾ ਕਿ ਰਾਜਨੀਤੀ ਵਿੱਚ ਪੰਜਾਬੀ ਔਰਤਾਂ ਦੀ ਸ਼ਮੂਲੀਅਤ ਹੋਰ ਭਾਈਚਾਰਿਆਂ ਨਾਲੋਂ ਵਧੇਰੇ ਹੈ ਅਤੇ ਉਹ ਸਮਾਜਿਕ ਤੇ ਸੱਭਿਆਚਾਰਕ ਖੇਤਰਾਂ ਵਿੱਚ ਵੀ ਆਪਣਾ ਭਰਪੂਰ ਯੋਗਦਾਨ ਪਾ ਰਹੀਆਂ ਹਨ। ਇਸ ਸੈਸ਼ਨ ਦੀਆਂ ਟਿੱਪਣੀਕਾਰਾਂ ਬਲਬੀਰ ਸੋਹੀ ਅਤੇ ਉਜ਼ਮਾ ਮਹਿਮੂਦ ਨੇ ਆਪਣੀਆਂ ਟਿੱਪਣੀਆਂ ਵਿੱਚ ਪੰਜਾਬੀ ਭਾਸ਼ਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੁਲਾਰਿਆਂ ਦੇ ਨਾਲ ਸਰੋਤਿਆਂ ਵੱਲੋਂ ਸੁਆਲਾਂ ਦੇ ਜੁਆਬ ਦਿੱਤੇ। ਸੁਆਲ ਕਰਤਾਵਾਂ ਵਿੱਚ ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਹਰਦੀਪ ਕੌਰ ਅਤੇ ਸ਼ਾਇਰ ਮਲਵਿੰਦਰ ਸ਼ਾਮਲ ਸਨ। ਇਸ ਸੈਸ਼ਨ ਵਿੱਚ ਨੌਜੁਆਨ ਵਿਦਿਆਰਥੀ ਜਸ਼ਨ ਨੇ ਸਕੂਲਾਂ ਵਿੱਚ ਪੰਜਾਬੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਗੱਲ ਕੀਤੀ। ਦੋਹਾਂ ਸੈਸ਼ਨਾਂ ਦੇ ਬੁਲਾਰਿਆਂ ਤੇ ਟਿੱਪਣੀਕਾਰਾਂ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ।

ਸੈਮੀਨਾਰ ਦੇ ਆਖ਼ਰੀ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਦਾ ਸੰਚਾਲਨ ਡਾ. ਜਗਮੋਹਨ ਸੰਘਾ ਵੱਲੋਂ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਰਾਜਕੁਮਾਰ ਓਸ਼ੋਰਾਜ, ਸ਼ਾਮ ਸਿੰਘ ‘ਅੰਗਸੰਗ’, ਨਿਰਵੈਰ ਸਿੰਘ ਅਰੋੜਾ, ਬਸ਼ੱਰਤ ਰੇਹਾਨ, ਰਾਸ਼ੀਦ ਨਦੀਮ, ਉਜ਼ਮਾ ਮਹਿਮੂਦ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਸ਼ਾਮਲ ਸਨ। ਇਸ ਦੌਰਾਨ ਹਰਜੀਤ ਬਾਜਵਾ, ਅਮਰਜੀਤ ਪੰਛੀ, ਰੂਬੀ ਕਰਤਾਰਪੁਰੀ, ਹਜ਼ਰਤ ਸ਼ਾਮ ਸੰਧੂ, ਹਰਮੇਸ਼ ਜੀਂਦੋਵਾਲ, ਸੁਖਚਰਨਜੀਤ ਗਿੱਲ, ਸੁਰਿੰਦਰਜੀਤ ਕੌਰ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਸਤਪਾਲ ਸਿੰਘ ਜੌਹਲ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਾਰਿਆਂ ਨੇ ਆਪਣੀਆਂ ਰਖਨਾਵਾਂ ਪੇਸ਼ ਕੀਤੀਆਂ। ਅਖ਼ੀਰ ਵਿੱਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਾਰੇ ਕਵੀਆਂ-ਕਵਿੱਤਰੀਆਂ ਦਾ ਧੰਨਵਾਦ ਕੀਤਾ ਗਿਆ।

ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੇ ਇਹ ਸੈਮੀਨਾਰ ਕਰਵਾਉਣ ਲਈ ਸਭਾ ਦੀ ਵਿੱਤੀ ਮਦਦ ਕਰਨ ਲਈ ‘ਮਰੋਕ ਲਾਅ ਆਫਿਸ’ ਦੇ ਸੰਚਾਲਕ ਵਿਪਨਦੀਪ ਮਰੋਕ, ‘ਕਰਾਊਨ ਇਮੀਗ੍ਰੇਸ਼ਨ’ ਦੇ ਸੰਚਾਲਕ ਰਾਜਪਾਲ ਸਿੰਘ ਹੋਠੀ ਅਤੇ ‘ਜੇ.ਬੀ. ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼’ ਦਾ ਹਾਰਦਿਕ ਧੰਨਵਾਦ ਕੀਤਾ। ਸੈਮੀਨਾਰ ਲਈ ‘ਵਿਸ਼ਵ ਪੰਜਾਬੀ ਭਵਨ’ ਪ੍ਰਦਾਨ ਕਰਨ ਲਈ ਡਾ. ਦਲਬੀਰ ਸਿੰਘ ਕਥੂਰੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸੈਮੀਨਾਰ ਵਿੱਚ ਕਿਰਪਾਲ ਸਿੰਘ ਪੰਨੂੰ, ਗੁਰਬਚਨ ਸਿੰਘ ਚਿੰਤਕ, ਗੁਰਦੇਵ ਚੌਹਾਨ, ਇੰਦਰਜੀਤ ਸਿੰਘ ਬੱਲ, ਡਾ. ਸੋਹਣ ਸਿੰਘ ਪਰਮਾਰ, ਗਿਆਨ ਸਿੰਘ ਕੰਗ, ਜਗੀਰ ਸਿੰਘ ਕਾਹਲੋਂ, ਸਰਬਜੀਤ ਕਾਹਲੋਂ, ਵਿਪਨਦੀਪ ਮਰੋਕ, ਰਾਜਪਾਲ ਸਿੰਘ ਹੋਠੀ, ਜੰਗੀਰ ਸਿੰਘ ਸੈਂਹਬੀ, ਬਲਦੇਵ ਸਿੰਘ ਰਹਿਪਾ, ਪ੍ਰੋ. ਸਿਕੰਦਰ ਸਿੰਘ ਗਿੱਲ, ਕਰਨੈਲ ਸਿੰਘ ਮਰਵਾਹਾ, ਹਰਦਿਆਲ ਸਿੰਘ ਝੀਤਾ, ਹੀਰਾ ਸਿੰਘ ਹੰਸਪਾਲ, ਨਾਹਰ ਔਜਲਾ, ਹਰਜੀਤ ਬਾਜਵਾ, ਕਾਮਰੇਡ ਸੁਖਦੇਵ ਸਿੰਘ ਧਾਲੀਵਾਲ, ਪਾਕਿਸਤਾਨ ਤੋਂ ਹੁਸਨੈਨ ਅਕਬਰ, ਸੁਰਜੀਤ ਕੌਰ, ਹਰਭਜਨ ਗਿੱਲ, ਹਰਦੀਪ ਕੌਰ, ਪਰਮਜੀਤ ਦਿਓਲ, ਤਾਹਿਰਾ ਨਸੀਮ, ਗੁਰੰਜਲ ਕੌਰ, ਕੁਲਦੀਪ ਕੌਰ ਪਾਹਵਾ, ਡਾ. ਇੰਦਰਜੀਤ ਕੌਰ ਆਦਿ ਸ਼ਾਮਲ ਸਨ।

Advertisement
×