ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬੀ ਨਾਟਕ ਤੇ ਰੰਗਮੰਚ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਬਾਰੇ ਸੰਵਾਦ

ਹਰਦਮ ਮਾਨ ਸਰੀ: ‘‘ਜੇਕਰ ਅਸੀਂ ਪ੍ਰੋਫੈਸ਼ਨਲ ਥੀਏਟਰ ਵੱਲ ਵਧਣਾ ਹੈ ਅਤੇ ਪੰਜਾਬੀ ਨਾਟਕ ਤੇ ਰੰਗਮੰਚ ਨੂੰ 21ਵੀਂ ਸਦੀ ਦੇ ਹਾਣ ਦਾ ਕਰਨਾ ਹੈ ਤਾਂ ਸਾਨੂੰ ਪ੍ਰੋਫੈਸ਼ਨਲ ਪੱਧਰ ਦੇ ਨਾਟਕਕਾਰ, ਪ੍ਰੋਫੈਸ਼ਨਲ ਪੱਧਰ ਦੇ ਨਿਰਦੇਸ਼ਕ ਅਤੇ ਪ੍ਰੋਫੈਸ਼ਨਲ ਪੱਧਰ ਦੇ ਐਕਟਰ ਤਿਆਰ ਕਰਨੇ...
ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਵੱਲੋਂ ਕਰਵਾਏ ਸਮਾਗਮ ਦੌਰਾਨ ਸਰੋਤੇ ਅਤੇ ਡਾ. ਕੁਲਦੀਪ ਸਿੰਘ ਦੀਪ (ਇਨਸੈੱਟ)
Advertisement

ਹਰਦਮ ਮਾਨ

ਸਰੀ: ‘‘ਜੇਕਰ ਅਸੀਂ ਪ੍ਰੋਫੈਸ਼ਨਲ ਥੀਏਟਰ ਵੱਲ ਵਧਣਾ ਹੈ ਅਤੇ ਪੰਜਾਬੀ ਨਾਟਕ ਤੇ ਰੰਗਮੰਚ ਨੂੰ 21ਵੀਂ ਸਦੀ ਦੇ ਹਾਣ ਦਾ ਕਰਨਾ ਹੈ ਤਾਂ ਸਾਨੂੰ ਪ੍ਰੋਫੈਸ਼ਨਲ ਪੱਧਰ ਦੇ ਨਾਟਕਕਾਰ, ਪ੍ਰੋਫੈਸ਼ਨਲ ਪੱਧਰ ਦੇ ਨਿਰਦੇਸ਼ਕ ਅਤੇ ਪ੍ਰੋਫੈਸ਼ਨਲ ਪੱਧਰ ਦੇ ਐਕਟਰ ਤਿਆਰ ਕਰਨੇ ਹੋਣਗੇ।’’ ਇਹ ਵਿਚਾਰ ਪੰਜਾਬ ਤੋਂ ਆਏ ਨਾਟਕਕਾਰ, ਸਾਹਿਤਕਾਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਇੱਥੇ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਵੱਲੋਂ ‘ਇੱਕੀਵੀਂ ਸਦੀ ਦੇ ਨਾਟਕ ਤੇ ਰੰਗਮੰਚ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ’ ਉੱਪਰ ਕਰਵਾਏ ਗਏ ਪ੍ਰੋਗਰਾਮ ਵਿੱਚ ਪ੍ਰਗਟ ਕੀਤੇ।

Advertisement

ਉਨ੍ਹਾਂ ਨਾਟਕਕਾਰ ਆਈ. ਸੀ. ਨੰਦਾ (1913) ਤੋਂ ਸ਼ੁਰੂ ਹੋਏ ਪੰਜਾਬੀ ਨਾਟਕ ਤੇ ਰੰਗਮੰਚ ਦੇ ਵੱਖ ਵੱਖ ਇਤਿਹਾਸਕ ਪਹਿਲੂਆਂ, ਕਮੀਆਂ, ਕਮਜ਼ੋਰੀਆਂ, ਚੁਣੌਤੀਆਂ, ਪ੍ਰਾਪਤੀਆਂ ਅਤੇ ਅੱਜ ਤੱਕ ਦੀਆਂ ਸੰਭਾਵਨਾਵਾਂ ਬਾਰੇ ਬਹੁਤ ਹੀ ਵਿਸਥਾਰਤ ਅਤੇ ਮੁੱਲਵਾਨ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ ਆਧੁਨਿਕ ਦੌਰ ਵਿੱਚ ਪੰਜਾਬੀ ਰੰਗਮੰਚ ਨੇ ਆਪਣੀ ਸਮੱਗਰੀ, ਤਕਨੀਕ, ਸੰਚਾਰ ਅਤੇ ਆਪਣੀ ਵਿਧਾ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ ਅਤੇ ਪੰਜਾਬੀ ਨਾਟਕ ਨੂੰ ਸਮੇਂ ਦੇ ਹਾਣ ਦਾ ਬਣਾਇਆ ਹੈ। ਅੱਜ ਦੇ ਦੌਰ ਦਾ ਨਾਟਕ ਸਮਕਾਲੀ ਦੌਰ ਦੇ ਮਸਲਿਆਂ ਨੂੰ ਸੰਬੋਧਿਤ ਹੋ ਰਿਹਾ ਹੈ। ਕਿਸਾਨ ਸੰਘਰਸ਼ ਦੌਰਾਨ ਪੰਜਾਬੀ ਨਾਟਕ ਤੇ ਰੰਗ ਮੰਚ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਅਤੇ ਇਸ ਸੰਘਰਸ਼ ਦੌਰਾਨ ਪੰਜਾਬੀ ਨਾਟਕਾਂ ਦੀਆਂ ਲਗਭਗ 10 ਹਜ਼ਾਰ ਦੇ ਕਰੀਬ ਪੇਸ਼ਕਾਰੀਆਂ ਹੋਈਆਂ। ਡਾ. ਦੀਪ ਨੇ ਇਹ ਵੀ ਕਿਹਾ ਕਿ ਪੰਜਾਬੀ ਨਾਟਕ ਦੇ ਅਧਿਆਪਨ, ਖੋਜ, ਦਸਤਾਵੇਜ਼ੀਕਰਨ ਅਤੇ ਆਲੋਚਨਾ ਦੇ ਮਾਮਲੇ ਵਿੱਚ ਅਸੀਂ ਬਹੁਤ ਕੁਝ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਇਹ ਕਾਰਜ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਨਾਟਕ ਨੂੰ ਵਿਸ਼ੇ ਦੇ ਰੂਪ ਵਿੱਚ ਸਕੂਲਾਂ, ਕਾਲਜਾਂ ਅਤੇ ਗ੍ਰੈਜੂਏਸ਼ਨ ਪੱਧਰ ’ਤੇ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਅਜੇ ਵੀ ਸੁਤੰਤਰ ਨਿਰਦੇਸ਼ਨ ਤੇ ਸੁਤੰਤਰ ਨਾਟਕਕਾਰੀ ਦੀਆਂ ਪਰੰਪਰਾਵਾਂ ਵਿਕਸਤ ਨਹੀਂ ਹੋ ਸਕੀਆਂ।

ਇਸ ਪ੍ਰੋਗਰਾਮ ਵਿੱਚ ਪਰਮਿੰਦਰ ਸਵੈਚ, ਜਸ ਮਲਕੀਤ, ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅਜਮੇਰ ਰੋਡੇ, ਡਾ. ਸਾਧੂ ਬਿਨਿੰਗ, ਸੁਖਵੰਤ ਹੁੰਦਲ, ਡਾ. ਸੁਖਵਿੰਦਰ ਵਿਰਕ, ਬਖਸ਼ਿੰਦਰ, ਮੱਖਣ ਟੁੱਟ, ਨਾਟਕ ਨਿਰਦੇਸ਼ਕ ਜਸਕਰਨ, ਅਵਤਾਰ ਬਾਈ, ਗੁਰਮੀਤ ਸਿੰਘ ਸਿੱਧੂ, ਨਵਜੋਤ ਢਿੱਲੋਂ, ਰਾਜਦੀਪ ਤੂਰ, ਭੁਪਿੰਦਰ ਧਾਲੀਵਾਲ, ਅੰਮ੍ਰਿਤ ਦੀਵਾਨਾ ਅਤੇ ਸਰੀ ਦੇ ਹੋਰ ਲੇਖਕ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।

ਸੰਪਰਕ: 1 604 308 6663

Advertisement