ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੀਲੀਅਮ ਗੈਸ ਵਰਤੋਂ ਕਰਕੇ ਨੌਜਵਾਨ ਵੱਲੋਂ ਖੁਦਕੁਸ਼ੀ

ਇੱਥੋਂ ਦੇ ਇੱਕ ਨੌਜਵਾਨ ਵੱਲੋਂ ਹੀਲੀਅਮ ਗੈਸ ਦੀ ਵਰਤੋਂ ਕਰਦਿਆਂ ਖੁਦਕੁਸ਼ੀ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਬਾਰਾਖੰਬਾ ਖੇਤਰ ਵਿੱਚ ਚਾਰਟਰਡ ਅਕਾਊਂਟੈਂਟ ਨੇ ਹੀਲੀਅਮ ਗੈਸ ਵਿੱਚ ਸਾਹ ਲੈ ਕੇ ਆਪਣੀ...
Advertisement
ਇੱਥੋਂ ਦੇ ਇੱਕ ਨੌਜਵਾਨ ਵੱਲੋਂ ਹੀਲੀਅਮ ਗੈਸ ਦੀ ਵਰਤੋਂ ਕਰਦਿਆਂ ਖੁਦਕੁਸ਼ੀ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਬਾਰਾਖੰਬਾ ਖੇਤਰ ਵਿੱਚ ਚਾਰਟਰਡ ਅਕਾਊਂਟੈਂਟ ਨੇ ਹੀਲੀਅਮ ਗੈਸ ਵਿੱਚ ਸਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਧੀਰਜ ਕਾਂਸਲ ਵਜੋਂ ਹੋਈ ਹੈ। ਉਸ ਨੇ ਇੰਡੀਆਮਾਰਟ ’ਤੇ ਹੀਲੀਅਮ ਗੈਸ ਬਾਰੇ ਸਰਚ ਕੀਤਾ ਅਤੇ ਖੋਜ ਕਰਨ ਤੋਂ ਬਾਅਦ ਗਾਜ਼ੀਆਬਾਦ ਦੇ ਇੱਕ ਸਪਲਾਇਰ ਤੋਂ ਗੈਸ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਧੀਰਜ ਨੇ ਫੇਸਬੁੱਕ ’ਤੇ ਇੱਕ ਸੁਨੇਹਾ ਪੋਸਟ ਕੀਤਾ ਜਿਸ ਵਿੱਚ ਲਿਖਿਆ, ‘‘ਮੌਤ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਸੁੰਦਰ ਹਿੱਸਾ ਹੈ। ਕਿਰਪਾ ਕਰਕੇ ਮੇਰੀ ਮੌਤ ’ਤੇ ਉਦਾਸ ਨਾ ਹੋਵੋ। ਖੁਦਕੁਸ਼ੀ ਗ਼ਲਤ ਨਹੀਂ ਹੈ ਕਿਉਂਕਿ ਮੇਰੇ ’ਤੇ ਕੋਈ ਜ਼ਿੰਮੇਵਾਰੀ ਨਹੀਂ ਹੈ।’’ ਉਸ ਨੇ ਆਪਣੇ ਇਸ ਨੋਟ ਵਿੱਚ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ।
Advertisement