ਦਿੱਲੀ ਦੇ ਹੜ ਰੋਕੂ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਛੇ ਵਜੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ, ਦਿੱਲੀ ਦੇ ਪੁਰਾਣੇ ਰੇਲਵੇ ਪੁਲ ’ਤੇ ਯਮੁਨਾ ਨਦੀ ਦਾ ਪਾਣੀ ਦਾ ਪੱਧਰ 204.76 ਮੀਟਰ ਹੈ। ਇਹ ਚੇਤਾਵਨੀ ਦੇ ਪੱਧਰ ਤੋਂ ਉੱਪਰ ਹੈ ਹਾਲਾਂਕਿ ਖ਼ਤਰੇ ਦੇ ਨਿਸ਼ਾਨ ਤੋਂ ਥੋੜ੍ਹਾ ਹੇਠਾਂ ਹੈ। ਕੱਲ੍ਹ ਸਵੇਰੇ ਯਮੁਨਾ 205.95 ਮੀਟਰ ਤੱਕ ਵੱਧ ਗਈ ਸੀ, ਜਿਸ ਨਾਲ ਰਾਜਧਾਨੀ ਵਿੱਚ ਹੜ੍ਹਾਂ ਦੀ ਚਿੰਤਾ ਪੈਦਾ ਹੋ ਗਈ ਸੀ। ਫਿਲਹਾਲ ਹੜਾਂ ਦਾ ਖ਼ਤਰਾ ਕੁਝ ਘਟਿਆ ਹੈ। ਦਿੱਲੀ ਵਿੱਚ ਯਮੁਨਾ ਨਦੀ ਵਿੱਚ ਅਜੇ ਵੀ ਪਿੱਛੋਂ ਪਾਣੀ ਆ ਰਿਹਾ ਹੈ ਕਿਉਂਕਿ ਮੁੱਖ ਤੌਰ ’ਤੇ ਉੱਪਰਲੇ ਬੈਰਾਜਾਂ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਯਮੁਨਾ ਵਿੱਚ ਪਾਣੀ ਵੱਧ ਰਿਹਾ ਹੈ। ਹਾਲਾਂਕਿ ਕੁਝ ਪਾਣੀ ਘਟਿਆ ਹੈ ਅਤੇ ਉਦੋਂ ਤੋਂ ਪਾਣੀ ਦਾ ਪੱਧਰ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ। ਹਥਨੀ ਕੁੰਡ ਬੈਰਾਜ ਤੋਂ ਦਿੱਲੀ ਵੱਲ ਲਗਭਗ 30 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਦੋਂ ਕਿ ਓਖਲਾ ਬੈਰਾਜ ਤੋਂ ਲਗਭਗ 90 ਹਜ਼ਾਰ ਕਿਊਸਿਕ ਪਾਣੀ ਬਾਹਰ ਵੱਲ ਮੋੜਿਆ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੇ ਅੰਦਰ ਵਹਾਅ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ। ਅਧਿਕਾਰੀ ਹਾਈ ਅਲਰਟ ’ਤੇ ਹਨ, ਨਦੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ ਕਿਉਂਕਿ ਵਹਾਅ ਜਾਰੀ ਹੈ। ਯਮੁਨਾ ਦੇ ਕਿਨਾਰੇ ਨੀਵੇਂ ਖੇਤਰ ਅਜੇ ਵੀ ਕਮਜ਼ੋਰ ਹਨ, ਨਿਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਪਾਣੀ ਦਾ ਪੱਧਰ ਦੁਬਾਰਾ ਵਧਦਾ ਹੈ ਤਾਂ ਤੇਜ਼ੀ ਨਾਲ ਰਾਹਤ ਕਾਰਜ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਹੜ੍ਹਾਂ ਨੂੰ ਰੋਕਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ।
+
Advertisement
Advertisement
Advertisement
×