ਕਤਲ ਮਾਮਲੇ ਵਿੱਚ ਔਰਤ ਗ੍ਰਿਫ਼ਤਾਰ
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬਾਬਾ ਹਰੀਦਾਸ ਨਗਰ ਥਾਣਾ ਖੇਤਰ ਵਿੱਚ ਗੁਆਂਢੀ ਦੇ ਕਤਲ ਮਾਮਲੇ ਵਿੱਚ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਨੇ ਆਪਣੇ ਪਤੀ ਅਤੇ ਹੋਰਾਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੂੰ ਅਦਾਲਤ ਨੇ...
Advertisement
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬਾਬਾ ਹਰੀਦਾਸ ਨਗਰ ਥਾਣਾ ਖੇਤਰ ਵਿੱਚ ਗੁਆਂਢੀ ਦੇ ਕਤਲ ਮਾਮਲੇ ਵਿੱਚ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਨੇ ਆਪਣੇ ਪਤੀ ਅਤੇ ਹੋਰਾਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੂੰ ਅਦਾਲਤ ਨੇ 11 ਸਾਲ ਪਹਿਲਾਂ ਭਗੌੜਾ ਐਲਾਨ ਦਿੱਤਾ ਸੀ। ਔਰਤ ਦੀ ਪਛਾਣ ਪਿੰਡ ਮਿੱਤਰਾਓਂ ਦੀ ਰਹਿਣ ਵਾਲੀ ਪਰਵੀਨ ਉਰਫ਼ ਪ੍ਰੀਤੀ ਵਜੋਂ ਹੋਈ ਹੈ। ਹਾਲਾਂਕਿ ਕੇਸ ਦਰਜ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੇ ਪਤੀ ਅਤੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਡਿਪਟੀ ਕਮਿਸ਼ਨਰ ਹਰਸ਼ ਇੰਦੋਰਾ ਦੇ ਅਨੁਸਾਰ 30 ਜੁਲਾਈ 2014 ਨੂੰ ਨਜਫਗੜ੍ਹ ਦਾ ਰਹਿਣ ਵਾਲਾ ਵਿਨੀਤ ਸਬਮਰਸੀਬਲ ਪੰਪ ਤੋਂ ਪਾਣੀ ਭਰ ਰਿਹਾ ਸੀ। ਗਲਤੀ ਨਾਲ ਪਰਵੀਨ ’ਤੇ ਪਾਣੀ ਡੁੱਲ੍ਹ ਗਿਆ। ਗੁੱਸੇ ਵਿੱਚ ਆ ਕੇ ਪਰਵੀਨ ਨੇ ਆਪਣੇ ਪਤੀ ਸੁਰੇਸ਼ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਸੀ।
Advertisement
Advertisement
