ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਸਵੇਰੇ ਦਿੱਲੀ ਦੇ ਪਾਰਟੀ ਕਨਵੀਨਰ ਸੌਰਭ ਭਾਰਦਵਾਜ ਨਾਲ ਮੁਲਾਕਾਤ ਕੀਤੀ। ਮੰਗਲਵਾਰ ਨੂੰ 18 ਘੰਟੇ ਚੱਲੇ ਈਡੀ ਦੇ ਛਾਪੇ ਤੋਂ ਬਾਅਦ ਮਨੀਸ਼ ਸਿਸੋਦੀਆ ਸੌਰਭ ਭਾਰਦਵਾਜ ਦੇ ਘਰ ਪਹੁੰਚੇ ਸਨ। ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਈਡੀ ਦੇ ਫਰਜ਼ੀ ਛਾਪੇਮਾਰੀ ਤੋਂ ਨਹੀਂ ਡਰੇਗੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਡਿਗਰੀ ਦਿਖਾਉਣੀ ਪਵੇਗੀ। ਈਡੀ ਨੇ ਸੌਰਭ ਭਾਰਦਵਾਜ ਦੇ ਘਰ ਲਗਭਗ 18 ਘੰਟਿਆਂ ਤੱਕ ਛਾਪਾ ਮਾਰਿਆ। ਉਨ੍ਹਾਂ ਕਿਹਾ ਕਿ ਇਹ ਸੌਰਭ ਭਾਰਦਵਾਜ ਦੀ ਹਿੰਮਤ ਅਤੇ ਬਹਾਦਰੀ ਹੈ ਜੋ 18 ਘੰਟੇ ਈਡੀ ਦੇ ਛਾਪੇ ਅਤੇ ਸਾਜ਼ਿਸ਼ਾਂ ਤੋਂ ਬਾਅਦ ਵੀ ਅਡੋਲ ਰਹੇ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਇੱਕ ਉਦਾਹਰਣ ਹੈ। ” ਸਿਸੋਦੀਆ ਨੇ ਕਿਹਾ ਕਿ 18 ਘੰਟੇ ਚੱਲੀ ਇਸ ਛਾਪੇਮਾਰੀ ਵਿੱਚ, ਈਡੀ ਨੇ ਸੌਰਭ ਦੇ ਪਰਿਵਾਰ ਤੋਂ ਪੁੱਛ-ਪੜਤਾਲ ਕੀਤੀ, ਘਰ ਦੀ ਤਲਾਸ਼ੀ ਲਈ, ਕਾਗਜ਼ਾਤ ਦੇਖੇ, ਪਰ ਇਹ ਸਭ ਸਿਰਫ਼ ਇੱਕ ਦਿਖਾਵਾ ਸੀ। ਈਡੀ ਦਾ ਹੁਣ ਇੱਕੋ ਇੱਕ ਕੰਮ ਭਾਜਪਾ ਦੇ ਸੰਕਟ ਨੂੰ ਟਾਲਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਤੋਂ ਕੋਈ ਸਵਾਲ ਪੁੱਛਿਆ ਜਾਂਦਾ ਹੈ, ਤਾਂ ਈਡੀ ਅੱਗੇ ਆਉਂਦੀ ਹੈ ਅਤੇ ਕਿਸੇ ਵਿਰੋਧੀ ਧਿਰ ਦੇ ਨੇਤਾ ਦੇ ਘਰ ਛਾਪਾ ਮਾਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੌਰਭ ਭਾਰਦਵਾਜ ਦੇ ਘਰ ’ਤੇ ਛਾਪਾ ਇਸ ਲਈ ਮਾਰਿਆ ਗਿਆ ਕਿਉਂਕਿ ਸੋਮਵਾਰ ਤੋਂ ਦੇਸ਼ ਵਿੱਚ ਮੋਦੀ ਜੀ ਦੀ ਡਿਗਰੀ ਬਾਰੇ ਸਵਾਲ ਉੱਠ ਰਹੇ ਸਨ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ ਭਾਵੇਂ ਭਾਜਪਾ ਈਡੀ ਦਾ ਛਾਪਾ ਮਰਵਾਉਂਦੀ ਹੈ, ਪਰ ਪ੍ਰਧਾਨ ਮੰਤਰੀ ਨੂੰ ਡਿਗਰੀ ਦਿਖਾਉਣੀ ਪਵੇਗੀ।
+
Advertisement
Advertisement
Advertisement
Advertisement
×