ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Wayanad election result: ਪ੍ਰਿਯੰਕਾ ਗਾਂਧੀ ਵਾਇਨਾਡ ਤੋਂ 4.1 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂ

Priyanka Gandhi wins Wayanad LS seat in Kerala huge margin; ਐੱਲਡੀਐਫ ਅਤੇ ਐਨਡੀਏ ਉਮੀਦਵਾਰਾਂ ਨੂੰ ਬੁਰੀ  ਤਰ੍ਹਾਂ ਪਛਾੜਿਆ; ਜਿੱਤ ਦਾ ਫਰਕ ਲੋਕ ਸਭਾ ਚੋਣਾਂ ’ਚ ਰਾਹੁਲ ਦੀ ਜਿੱਤ ਨਾਲੋਂ ਵੀ ਵਧਿਆ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਸ਼ਨਿੱਚਰਵਾ ਨੂੰ ਨਵੀਂ ਦਿੱਲੀ ਵਿਚ ਵਾਇਨਾਡ ਹਲਕੇ ਤੋਂ ਆਪਣੀ ਜਿੱਤ ਦੀ ਖ਼ੁਸ਼ੀ ਮਨਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਵਾਇਨਾਡ (ਕੇਰਲ), 23 ਨਵੰਬਰ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ (Congress leader Priyanka Gandhi) ਨੇ ਪਹਿਲੀ ਵਾਰ ਚੋਣ ਲੜਦਿਆਂ  ਸ਼ਨਿੱਚਰਵਾਰ ਨੂੰ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ  4.10 ਲੱਖ ਵੋਟਾਂ ਦੇ ਫ਼ਰਕ ਨਾਲ ਜ਼ੋਰਦਾਰ ਜਿੱਤ ਦਰਜ ਕੀਤੀ ਹੈ।  ਉਨ੍ਹਾਂ ਨੇ  ਸੀਪੀਆਈ(ਐਮ) ਦੀ ਅਗਵਾਈ ਵਾਲੀ ਖੱਬੇਪੱਖੀ ਗੱਠਜੋੜ LDF ਦੇ  ਸਤਿਆਨ ਮੋਕੇਰੀ (Sathyan Mokeri) ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ।

Advertisement

ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪ੍ਰਿਯੰਕਾ ਨੂੰ 6,22,338 ਵੋਟਾਂ ਮਿਲੀਆਂ ਜੋ ਇਸੇ ਸਾਲ ਅਪਰੈਲ ਮਹੀਨੇ ਵਾਇਨਾਡ ਵਿੱਚ ਉਸ ਦੇ ਭਰਾ ਰਾਹੁਲ ਗਾਂਧੀ ਨੂੰ ਲੋਕ ਸਭਾ ਚੋਣਾਂ ਵਿੱਚ ਮਿਲੀਆਂ 6,47,445 ਵੋਟਾਂ ਤੋਂ ਘੱਟ ਹਨ, ਪਰ ਉਨ੍ਹਾਂ ਦੀ ਜਿੱਤ ਦਾ ਫ਼ਰਕ 4,10,931 ਆਪਣੇ ਭਰਾ ਦੀ 3,64,422 ਵੋਟਾਂ ਦੀ ਲੀਡ ਨਾਲੋਂ ਵੱਧ ਰਿਹਾ। ਗ਼ੌਰਤਲਬ ਹੈ ਕਿ  ਵਾਇਨਾਡ ਉਪ ਚੋਣ ਦੌਰਾਨ  ਪੋਲਿੰਗ ਅਪਰੈਲ ਵਿਚ  ਆਮ ਚੋਣਾਂ ਦੇ ਮੁਕਾਬਲੇ ਘੱਟ ਰਹੀ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਜਿੱਤ ਦੀ ਖ਼ੁਸ਼ੀ ਵਿਚ ਪ੍ਰਿਯੰਕਾ ਗਾਂਧੀ ਨੂੰ ਮਠਿਆਈ ਖਵਾਉਂਦੇ ਹੋਏ। -ਫੋਟੋ: ਪੀਟੀਆਈ

ਇਸ 14 ਲੱਖ ਤੋਂ ਵੱਧ ਰਜਿਸਟਰਡ ਵੋਟਰਾਂ ਵਾਲੇ ਵਾਇਨਾਡ ਹਲਕੇ ਵਿਚ ਲੋਕ ਸਭਾ ਚੋਣਾਂ ਵਿੱਚ ਮਤਦਾਨ 74 ਫ਼ੀਸਦ ਦੇ ਨੇੜੇ ਸੀ, ਪਰ ਨਵੰਬਰ ਵਿੱਚ ਜ਼ਿਮਨੀ ਚੋਣ ਦੌਰਾਨ ਪੋਲਿੰਗ ਘਟ ਕੇ 65 ਫ਼ੀਸਦ ਰਹਿ ਗਿਆ ਸੀ। ਵਾਇਨਾਡ ਵਿੱਚ 2024 ਦੀਆਂ ਆਮ ਚੋਣਾਂ ਵਿੱਚ ਸੀਪੀਆਈ ਦੀ ਐਨੀ ਰਾਜਾ 2,83,023 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੀ ਸੀ, ਜਦੋਂ ਕਿ ਭਾਜਪਾ ਦੇ ਕੇ. ਸੁਰੇਂਦਰਨ 1,41,045 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਸਨ। ਪਰ ਇਸ ਵਾਰ ਇਹ ਦੋਵੇਂ ਗੱਠਜੋੜ ਐੱਲਡੀਐਫ ਅਤੇ ਭਾਜਪਾ ਦਾ ਐਨਡੀਏ ਆਪਣਾ ਪਿਛਲਾ ਪ੍ਰਦਰਸ਼ਨ ਨੂੰ ਦੁਹਰਾਉਣ ਵਿੱਚ ਅਸਮਰੱਥ ਰਹੇ। ਖੱਬੇ ਮੋਰਚੇ ਦੇ ਮੋਕੇਰੀ ਨੂੰ 2,11,407 ਵੋਟਾਂ ਮਿਲੀਆਂ ਜਦੋਂਕਿ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦੀ ਨਵਿਆ ਹਰੀਦਾਸ 1,09,939 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੀ।

ਨਤੀਜੇ ਦੇ ਐਲਾਨ ਤੋਂ ਥੋੜ੍ਹਾ ਚਿਰ ਪਹਿਲਾਂ ਪ੍ਰਿਯੰਕਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) 'ਤੇ ਇੱਕ ਪੋਸਟ ਰਾਹੀਂ ਵਾਇਨਾਡ ਦੇ ਲੋਕਾਂ ਦਾ ਉਨ੍ਹਾਂ ਨੂੰ ਸੰਸਦ ਵਿੱਚ ਆਪਣਾ ਪ੍ਰਤੀਨਿਧੀ ਚੁਣਨ ਲਈ ਧੰਨਵਾਦ ਕੀਤਾ। ਉਨ੍ਹਾਂ ਲਿਖਿਆ: "ਵਾਇਨਾਡ ਦੇ ਮੇਰੇ ਪਿਆਰੇ ਭੈਣੋ ਅਤੇ ਭਰਾਵੋ, ਤੁਸੀਂ ਮੇਰੇ 'ਤੇ ਜੋ ਭਰੋਸਾ ਕੀਤਾ ਹੈ, ਉਸ ਲਈ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਯਕੀਨੀ ਬਣਾਵਾਂਗੀ ਕਿ ਸਮੇਂ ਦੇ ਨਾਲ, ਤੁਸੀਂ ਸੱਚਮੁੱਚ ਇਹ ਮਹਿਸੂਸ ਕਰੋਂਗੇ ਕਿ ਇਹ ਜਿੱਤ ਤੁਹਾਡੀ ਜਿੱਤ ਹੈ ਅਤੇ ਜਿਸ ਨੂੰ ਤੁਸੀਂ ਨੁਮਾਇੰਦਗੀ ਕਰਨ ਲਈ ਚੁਣਿਆ ਹੈ, ਉਹ ਤੁਹਾਨੂੰ ਸਮਝਦੀ ਹੈ। ਮੈਂ ਸੰਸਦ ਵਿੱਚ ਤੁਹਾਡੀ ਆਵਾਜ਼ ਬਣਨ ਲਈ ਉਤਸੁਕ ਹਾਂ।’’ ਉਨ੍ਹਾਂ ਨਾਲ ਹੀ ਕਿਹਾ, "ਮੈਨੂੰ ਇਹ ਸਨਮਾਨ ਦੇਣ ਲਈ ਅਤੇ ਤੁਹਾਡੇ ਦੁਆਰਾ ਦਿੱਤੇ ਗਏ ਅਥਾਹ ਪਿਆਰ ਲਈ ਤੁਹਾਡਾ ਧੰਨਵਾਦ!’’

ਆਪਣੀ ਪੋਸਟ ਵਿੱਚ ਪ੍ਰਿਯੰਕਾ ਨੇ ਕੇਰਲ ਵਿਚ ਕਾਂਗਰਸ ਦੀ  ਅਗਵਾਈ ਵਾਲੇ ਗੱਠਜੋੜ UDF ਵਿਚਲੇ ਆਪਣੇ ਸਹਿਯੋਗੀਆਂ, ਕੇਰਲ ਭਰ ਦੇ ਆਗੂਆਂ, ਵਰਕਰਾਂ, ਵਲੰਟੀਅਰਾਂ ਅਤੇ ਹਰ ਕਿਸੇ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਸਾਥ ਦਿੱਤਾ।  ਨਾਲ ਹੀ ਆਪਣੇ ਪਰਿਵਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਮੇਰੀ ਮਾਂ, ਰੌਬਰਟ ਅਤੇ ਮੇਰੇ ਦੋ ਗਹਿਣਿਆਂ- ਰੇਹਾਨ ਅਤੇ ਮਿਰਯਾ ਦਾ, ਤੁਸੀਂ ਮੈਨੂੰ ਜਿਹੜਾ  ਪਿਆਰ ਅਤੇ ਹਿੰਮਤ ਦਿੱਤਾ, ਉਸ ਦਾ ਧੰਨਵਾਦ ਕਰਨ  ਲਈ ਕੇਰੇ ਕੋਲ ਸ਼ਬਦ ਨਹੀਂ ਹਨ।  ਅਤੇ ਮੇਰੇ ਭਰਾ ਰਾਹੁਲ ਲਈ, ਤੁਸੀਂ ਸਾਰਿਆਂ ਤੋਂ ਵੱਧ ਬਹਾਦਰ ਹੋ... ਮੈਨੂੰ ਰਾਹ ਦਿਖਾਉਣ ਲਈ ਅਤੇ ਮੇਰੇ ਨਾਲ ਡਟ ਕੇ ਖੜ੍ਹਨ ਲਈ ਤੁਹਾਡਾ ਧੰਨਵਾਦ।’’ -ਪੀਟੀਆਈ

Advertisement